ਬਿਹਾਰ: ਪਹਿਲਾਂ ਰੇਲ ਦਾ ਇੰਜਣ, ਹੁਣ 1.5 ਕਿਲੋਮੀਟਰ ਰੇਲ ਪਟੜੀ ਹੋ ਗਈ ਗਾਇਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਿਛਲੇ ਸਾਲ ਹੋਇਆ ਸੀ ਰੇਲ ਦਾ ਇੰਜਣ ਚੋਰੀ

photo

 

ਪਟਨਾ: ਬਿਹਾਰ 'ਚ ਲੋਹੇ ਦੇ ਪੁਲ ਅਤੇ ਰੇਲ ਇੰਜਣ ਤੋਂ ਬਾਅਦ ਹੁਣ ਮਧੂਬਨੀ ਜ਼ਿਲੇ 'ਚੋਂ ਚੋਰੀ ਦਾ ਇਕ ਹੋਰ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪੰਡੌਲ ਸਟੇਸ਼ਨ ਨੇੜੇ ਡੇਢ ਕਿਲੋਮੀਟਰ ਦੀ ਦੂਰੀ ’ਤੇ ਬਣੇ ਰੇਲਵੇ ਟਰੈਕ ਨੂੰ ਕੱਟ ਕੇ ਵੇਚ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਰੇਲਵੇ ਬੋਰਡ ਦੇ ਅਧਿਕਾਰੀਆਂ 'ਚ ਹੜਕੰਪ ਮਚ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਲੋਹਟ ਸ਼ੂਗਰ ਮਿੱਲ ਦੀ ਚਾਰਦੀਵਾਰੀ 'ਚ ਫੈਲੇ ਮਲਬੇ ਨੂੰ ਹਟਾਉਣ ਦੀ ਆੜ 'ਚ ਨਿੱਜੀ ਏਜੰਸੀ ਦੇ ਕੁਝ ਕਰਮਚਾਰੀਆਂ ਨੇ ਰੇਲਵੇ ਟਰੈਕ ਨੂੰ ਵੇਚ ਦਿੱਤਾ ਹੈ।

ਇਹ ਵੀ ਪੜ੍ਹੋ : ​​​​​​​ਨਿਊਜ਼ੀਲੈਂਡ ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ, 30 ਕਰੋੜ ਡਾਲਰ ਦੀ ਕੋਕੀਨ ਕੀਤੀ ਬਰਾਮਦ  

ਦਰਅਸਲ, ਕਰੀਬ ਤਿੰਨ ਦਹਾਕੇ ਪਹਿਲਾਂ ਤੱਕ ਮਧੂਬਨੀ ਜ਼ਿਲ੍ਹੇ ਦੇ ਲੱਖਾਂ ਪਰਿਵਾਰਾਂ ਦੇ ਚਿਹਰਿਆਂ 'ਤੇ ਮੁਸਕਾਨ ਲਿਆਉਣ ਵਾਲੀ ਲੋਹਟ ਸ਼ੂਗਰ ਮਿੱਲ ਹੁਣ ਇਤਿਹਾਸ ਬਣ ਗਈ ਹੈ ਪਰ ਮਿੱਲ ਦੀ ਚਾਰਦੀਵਾਰੀ 'ਚ ਫੈਲੇ ਮਲਬੇ ਨੂੰ ਹਟਾਉਣ ਦੀ ਆੜ 'ਚ ਨਿੱਜੀ ਏਜੰਸੀ ਦੇ ਕੁਝ ਮੁਲਾਜ਼ਮਾਂ ਨੇ ਖੰਡ ਮਿੱਲ ਨੇੜੇ ਰੇਲਵੇ ਟਰੈਕ ਨੂੰ ਵੀ ਕੱਟ ਕੇ ਵੇਚ ਦਿੱਤਾ | ਅਜਿਹੇ 'ਚ ਗੁੰਮਨਾਮੀ 'ਚ ਗੁਆਚੀ ਲੋਹਟ ਸ਼ੂਗਰ ਮਿੱਲ ਇਕ ਵਾਰ ਫਿਰ ਚਰਚਾ 'ਚ ਹੈ।

ਇਹ ਵੀ ਪੜ੍ਹੋ : ਸੈਕਸ ਸਕੈਂਡਲ 'ਚ ਘਿਰੇ ਭਾਜਪਾ ਨੇਤਾ ਦਾ ਯੂ-ਟਰਨ, ਰਮੇਸ਼ ਜਰਕੀਹੋਲੀ ਨੇ 120 ਅਸ਼ਲੀਲ ਵੀਡੀਓ ਹੋਣ ਦਾ ਕੀਤਾ ਸੀ ਦਾਅਵਾ

ਲੋਹਟ ਸ਼ੂਗਰ ਮਿੱਲ ਦੇ ਸੇਵਾਮੁਕਤ ਕਰਮਚਾਰੀਆਂ ਅਤੇ ਸਥਾਨਕ ਪਿੰਡ ਵਾਸੀਆਂ ਅਨੁਸਾਰ ਲੋਹਟ ਸ਼ੂਗਰ ਮਿੱਲ ਤੱਕ ਗੰਨਾ ਪਹੁੰਚਾਉਣ ਲਈ ਪੰਡੌਲ ਰੇਲਵੇ ਸਟੇਸ਼ਨ ਤੋਂ ਲੋਹਟ ਸ਼ੂਗਰ ਮਿੱਲ ਦੀ ਚਾਰਦੀਵਾਰੀ ਤੱਕ ਭਾਰਤੀ ਰੇਲਵੇ ਦਾ ਕਰੀਬ 10 ਕਿਲੋਮੀਟਰ ਲੰਬਾ ਰੇਲ ਟ੍ਰੈਕ ਵਿਛਾਇਆ ਗਿਆ ਸੀ। ਜਿਸ 'ਤੇ ਗੰਨੇ ਨਾਲ ਭਰੀਆਂ ਮਾਲ ਗੱਡੀਆਂ ਲੰਘਦੀਆਂ ਸਨ ਪਰ ਮਿੱਲ ਬੰਦ ਹੋਣ ਤੋਂ ਬਾਅਦ ਇਸ ਰੇਲਵੇ ਟਰੈਕ 'ਤੇ ਵਾਹਨਾਂ ਦੀ ਆਵਾਜਾਈ ਬੰਦ ਹੋ ਗਈ।