ਈ-ਰਿਕਸ਼ਾ ਚਾਲਕ ਨੂੰ ਲੱਭਿਆ 25 ਲੱਖ ਰੁਪਏ ਨਾਲ ਭਰਿਆ ਬੈਗ, ਇਮਾਨਦਾਰੀ ਵਿਖਾਉਂਦੇ ਹੋਏ ਕੀਤਾ ਵਾਪਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਿਸ ਨੇ ਖੁਸ਼ ਹੋ ਕੇ ਕੀਤਾ ਸਨਮਾਨ

photo

 

ਗਾਜ਼ਿਆਬਾਦ: ਅੱਜ ਦੇ ਯੁੱਗ ਵਿੱਚ ਮਨੁੱਖ ਪੈਸੇ ਦੇ ਪਿੱਛੇ ਇੰਨਾ ਲਾਲਚੀ ਹੋ ਗਿਆ ਹੈ ਕਿ ਉਸਨੂੰ ਪੈਸੇ ਤੋਂ ਇਲਾਵਾ ਕੁਝ ਵੀ ਨਜ਼ਰ ਨਹੀਂ ਆਉਂਦਾ। ਉਹ ਕਿਸੇ ਵੀ ਕੀਮਤ 'ਤੇ ਪੈਸਾ ਹਾਸਲ ਕਰਨਾ ਚਾਹੁੰਦਾ ਹੈ, ਭਾਵੇਂ ਇਸ ਲਈ ਉਸ ਨੂੰ ਕੋਈ ਵੀ ਤਰੀਕਾ ਕਿਉਂ ਨਾ ਅਪਨਾਉਣਾ ਪਵੇ। ਭਾਵੇਂ ਦੁਨੀਆਂ ਲਾਲਚੀ ਲੋਕਾਂ ਨਾਲ ਭਰੀ ਹੋਈ ਹੈ ਪਰ ਅੱਜ ਵੀ ਬਹੁਤ ਸਾਰੇ ਅਜਿਹੇ ਇਮਾਨਦਾਰ ਲੋਕ ਇਸ ਦੁਨੀਆਂ ਵਿਚ ਮੌਜੂਦ ਹਨ, ਜਿਨ੍ਹਾਂ ਦੀ ਮਿਸਾਲ ਸਾਹਮਣੇ ਆਉਂਦੀ ਰਹਿੰਦੀ ਹੈ ਅਤੇ ਇਹ ਗੱਲ ਯਕੀਨੀ ਹੈ ਕਿ ਦੁਨੀਆਂ ਵਿਚ ਕਿਤੇ ਨਾ ਕਿਤੇ ਇਹ ਵਾਕ ਘੱਟ ਜਾਂ ਘੱਟ ਸੱਚ ਹੈ, ਪਰ ਅਜਿਹੇ ਲੋਕ ਮੌਜੂਦ ਹੈ, ਜਿਸ ਲਈ ਇਮਾਨਦਾਰੀ ਤੋਂ ਵੱਧ ਕੁਝ ਵੀ ਮਹੱਤਵਪੂਰਨ ਨਹੀਂ ਹੈ।

ਇਹ ਵੀ ਪੜ੍ਹੋ: ਤੁਰਕੀ- ਸੀਰੀਆ ’ਚ ਭੂਚਾਲ: 5 ਮੰਜ਼ਿਲਾ ਇਮਾਰਤ ਦੇ ਮਲਬੇ ਹੇਠਾਂ ਧੀ ਨੂੰ ਜਨਮ ਦੇਣ ਤੋਂ ਬਾਅਦ ਮਾਂ ਨੇ ਤੋੜਿਆ ਦਮ

ਪੈਸੇ ਦਾ ਮੋਹ ਉਨ੍ਹਾਂ ਦੀ ਇਮਾਨਦਾਰੀ ਉੱਤੇ ਹਾਵੀ ਨਹੀਂ ਹੋ ਸਕਦਾ। ਆਓ ਤੁਹਾਨੂੰ ਅਜਿਹੇ ਹੀ ਇੱਕ ਇਮਾਨਦਾਰ ਵਿਅਕਤੀ ਬਾਰੇ ਦੱਸਦੇ ਹਾਂ। ਯੂਪੀ ਦੇ ਗਾਜ਼ੀਆਬਾਦ ਦੇ ਮੋਦੀਨਗਰ ਥਾਣੇ ਵਿੱਚ ਈ-ਰਿਕਸ਼ਾ ਚਾਲਕ ਆਸ ਮੁਹੰਮਦ ਨੇ ਅਜਿਹੀ ਈਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ। ਆਪਣੀ ਇਮਾਨਦਾਰੀ ’ਤੇ ਚੱਲਦਿਆਂ ਉਸ ਨੇ 25 ਲੱਖ ਰੁਪਏ ਵਾਲਾ ਬੈਗ ਪੁਲਿਸ ਨੂੰ ਸੌਂਪ ਦਿੱਤਾ। ਦਰਅਸਲ ਸਵੇਰੇ ਜਦੋਂ ਈ-ਰਿਕਸ਼ਾ ਚਾਲਕ ਆਸ ਮੁਹੰਮਦ ਸੜਕ ਤੋਂ ਬਾਹਰ ਨਿਕਲ ਰਿਹਾ ਸੀ ਤਾਂ ਉਸ ਨੇ ਇਕ ਬੈਗ ਦੇਖਿਆ।  ਬੈਗ ਖੋਲ੍ਹਣ 'ਤੇ ਉਸ ਨੇ ਬੈਗ ਦੇ ਅੰਦਰ ਕਾਫੀ ਪੈਸੇ ਦੇਖੇ, ਜਿਸ ਤੋਂ ਬਾਅਦ ਉਸ ਨੂੰ ਕੁਝ ਸਮਝ ਨਾ ਆਇਆ ਅਤੇ ਆਪਣੇ ਭਤੀਜੇ ਨੂੰ ਮੌਕੇ 'ਤੇ ਬੁਲਾਇਆ। ਜਿਸਦੇ ਨਾਲ ਉਸਨੇ ਮੋਦੀਨਗਰ ਥਾਣੇ ਵਿੱਚ ਪੈਸਿਆਂ ਨਾਲ ਭਰਿਆ ਬੈਗ ਜਮਾਂ ਕਰਵਾ ਦਿੱਤਾ।

ਇਹ ਵੀ ਪੜ੍ਹੋ:  ਮਹੀਨਾ ਪਹਿਲਾਂ ਪੜ੍ਹਾਈ ਲਈ ਕੈਨੇਡਾ ਗਈ ਕੁੜੀ ਨੇ ਕੀਤੀ ਖ਼ੁਦਕੁਸ਼ੀ  

ਡੀਸੀਪੀ ਦਿਹਾਤੀ ਜ਼ੋਨ ਰਵੀ ਕੁਮਾਰ ਅਨੁਸਾਰ ਆਸ ਮੁਹੰਮਦ ਨੇ ਇੱਕ ਇਮਾਨਦਾਰ ਨਾਗਰਿਕ ਦੀ ਮਿਸਾਲ ਪੇਸ਼ ਕਰਦਿਆਂ ਪੈਸਿਆਂ ਨਾਲ ਭਰਿਆ ਬੈਗ ਥਾਣੇ ਵਿੱਚ ਜਮ੍ਹਾਂ ਕਰਵਾਇਆ। ਬੈਗ ਵਿੱਚ ਕਰੀਬ 25 ਲੱਖ ਰੁਪਏ ਸਨ, ਹੁਣ ਪੁਲਿਸ ਨੇ ਇਹ ਜਮ੍ਹਾਂ ਕਰਵਾ ਦਿੱਤਾ ਹੈ। ਇਮਾਨਦਾਰੀ ਦਿਖਾਉਣ ਬਦਲੇ ਆਸ ਮੁਹੰਮਦ ਨੂੰ ਡੀਸੀਪੀ ਦਿਹਾਤੀ ਦਫ਼ਤਰ ਵਿੱਚ ਏਜਾਜ਼ ਨਾਲ ਸਨਮਾਨਿਤ ਕੀਤਾ ਗਿਆ।

 

ਅਸਲ ਵਿੱਚ ਆਸ ਮੁਹੰਮਦ ਵੱਲੋਂ ਕੀਤਾ ਗਿਆ ਕੰਮ ਸਮਾਜ ਲਈ ਪ੍ਰੇਰਨਾ ਸਰੋਤ ਹੈ ਕਿਉਂਕਿ ਇੱਕ ਵਿਅਕਤੀ ਜੋ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਦਾ ਹੈ, ਜਿਸ ਦੀਆਂ ਬਹੁਤ ਸਾਰੀਆਂ ਲੋੜਾਂ ਹਨ, ਇਸ ਦੇ ਬਾਵਜੂਦ ਉਸ ਨੇ ਇਮਾਨਦਾਰੀ ਦੀ ਮਿਸਾਲ ਕਾਇਮ ਕਰਦਿਆਂ 25 ਲੱਖ ਰੁਪਏ ਦਾ ਭਰਿਆ ਬੈਗ ਪੁਲਿਸ ਨੂੰ ਵਾਪਸ  ਕੀਤਾ।