ਮੋਦੀ 'ਤੇ ਦੇਸ਼ ਵਾਸੀਆਂ ਦਾ ਵਿਸ਼ਵਾਸ ਵਿਰੋਧੀਆਂ ਦੀ ਸਮਝ ਤੋਂ ਪਰੇ- ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਉਹਨਾਂ ਕਿਹਾ ਕਿ ਪਿਛਲੀ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਦਾ 2004 ਤੋਂ 2014 ਤੱਕ ਦਾ ਸਮਾਂ ਆਜ਼ਾਦੀ ਦੇ ਇਤਿਹਾਸ ਵਿਚ ਸਭ ਤੋਂ ਵੱਧ ਘੁਟਾਲਿਆਂ ਦਾ ਦਹਾਕਾ ਸੀ

Prime Minister Narendra Modi

 

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਧਿਰ 'ਤੇ ਤੰਜ਼ ਕੱਸਦਿਆਂ ਕਿਹਾ ਕਿ ਦੇਸ਼ ਦੇ ਲੋਕ ਨਕਾਰਾਤਮਕਤਾ ਨੂੰ ਸਵੀਕਾਰ ਨਹੀਂ ਕਰ ਸਕਦੇ ਅਤੇ ਉਹਨਾਂ 'ਤੇ ਲਗਾਏ ਗਏ "ਝੂਠੇ ਦੋਸ਼ਾਂ" 'ਤੇ ਕਦੇ ਵਿਸ਼ਵਾਸ ਨਹੀਂ ਕਰਨਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹਨਾਂ ਕੋਲ 140 ਕਰੋੜ ਦੇਸ਼ਵਾਸੀਆਂ ਦੇ ਆਸ਼ੀਰਵਾਦ ਦੀ ਸੁਰੱਖਿਅਤ ਢਾਲ ਹੈ, ਜਿਸ ਨੂੰ ਕੋਈ ਵੀ ਪਾਰ ਨਹੀਂ ਕਰ ਸਕਦਾ। ਉਹਨਾਂ ਕਿਹਾ ਕਿ ਪਿਛਲੀ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਦਾ 2004 ਤੋਂ 2014 ਤੱਕ ਦਾ ਸਮਾਂ ਆਜ਼ਾਦੀ ਦੇ ਇਤਿਹਾਸ ਵਿਚ ਸਭ ਤੋਂ ਵੱਧ ਘੁਟਾਲਿਆਂ ਦਾ ਦਹਾਕਾ ਸੀ ਅਤੇ ਯੂਪੀਏ ਸਰਕਾਰ ਦੇ ਇਹਨਾਂ 10 ਸਾਲਾਂ ਦੌਰਾਨ ਭਾਰਤ ਦੇ ਲੋਕ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਹਰ ਕੋਨੇ ਵਿਚ ਅਸੁਰੱਖਿਅਤ ਮਹਿਸੂਸ ਕਰਦੇ ਸਨ।

ਇਹ ਵੀ ਪੜ੍ਹੋ: ਸੰਸਦ 'ਚ ਕੀਤੀ ਹਮਲਾਵਰ ਟਿੱਪਣੀ 'ਤੇ ਅੜੀ ਮਹੂਆ ਮੋਇਤਰਾ, ਕਿਹਾ, ਹਕੀਕਤ ਬਿਆਨ ਕੀਤੀ

2ਜੀ, ਸੀਡਬਲਯੂਜੀ ਅਤੇ ਹੋਰ ਘੁਟਾਲਿਆਂ ਦਾ ਜ਼ਿਕਰ ਕਰਦੇ ਹੋਏ ਮੋਦੀ ਨੇ ਕਿਹਾ ਕਿ ਇਹਨਾਂ 10 ਸਾਲਾਂ 'ਚ ਆਲਮੀ ਮੰਚਾਂ 'ਤੇ ਭਾਰਤ ਦੀ ਸਾਖ ਇੰਨੀ ਕਮਜ਼ੋਰ ਹੋ ਗਈ ਸੀ ਕਿ ਦੁਨੀਆ ਉਸ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ। ਅਡਾਨੀ ਸਮੂਹ ਨਾਲ ਜੁੜੇ ਮੁੱਦੇ 'ਤੇ ਕਾਂਗਰਸ ਸਮੇਤ ਵਿਰੋਧੀ ਧਿਰਾਂ ਦੇ ਦੋਸ਼ਾਂ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਲੋਕਾਂ ਦਾ ਉਹਨਾਂ 'ਤੇ ਭਰੋਸਾ ਅਖਬਾਰਾਂ ਦੀਆਂ ਸੁਰਖੀਆਂ ਅਤੇ ਟੈਲੀਵਿਜ਼ਨ ਦੇ ਚਿਹਰਿਆਂ ਨਾਲ ਨਹੀਂ, ਸਗੋਂ ਇਸ ਤੱਥ 'ਤੇ ਬਣਿਆ ਹੈ ਕਿ ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਦੇਸ਼ ਲਈ ਲਗਾ ਦਿੱਤੀ ਹੈ। ਦੇਸ਼ ਦੇ ਲੋਕ ਝੂਠੇ ਦੋਸ਼ਾਂ 'ਤੇ ਵਿਸ਼ਵਾਸ ਨਹੀਂ ਕਰਨਗੇ।

ਇਹ ਵੀ ਪੜ੍ਹੋ: ਵਿਜੀਲੈਂਸ ਬਿਊਰੋ ਵੱਲੋਂ ਵਾਹਨ ਫ਼ਿਟਨੈੱਸ ਸਰਟੀਫਿਕੇਟ ਘੁਟਾਲੇ ਚ ਸ਼ਾਮਲ ਇਕ ਹੋਰ ਏਜੰਟ ਕਾਬੂ

ਰਾਸ਼ਟਰਪਤੀ ਦੇ ਭਾਸ਼ਣ 'ਤੇ ਲੋਕ ਸਭਾ 'ਚ ਧੰਨਵਾਦ ਦੇ ਮਤੇ 'ਤੇ ਚਰਚਾ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, ''ਮੋਦੀ 'ਤੇ ਦੇਸ਼ ਵਾਸੀਆਂ ਦਾ ਵਿਸ਼ਵਾਸ ਇਹਨਾਂ (ਵਿਰੋਧੀ) ਦੀ ਸਮਝ ਤੋਂ ਪਰੇ ਹੈ।''  ਕਾਂਗਰਸ ਆਗੂ ਰਾਹੁਲ ਗਾਂਧੀ ਦਾ ਨਾਂਅ ਲਏ ਬਿਨਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਹੰਕਾਰ ਵਿਚ ਡੁੱਬੇ ਲੋਕ ਸੋਚਦੇ ਹਨ ਕਿ ਮੋਦੀ ਨੂੰ ਗਾਲ੍ਹਾਂ ਕੱਢਣ ਨਾਲ ਹੀ ਉਹਨਾਂ ਦਾ ਰਸਤਾ ਨਿਕਲ ਜਾਵੇਗਾ ਅਤੇ ਉਹ ਝੂਠੇ ਦੋਸ਼ ਲਾ ਕੇ ਹੀ ਅੱਗੇ ਵਧ ਸਕਣਗੇ। ਪ੍ਰਧਾਨ ਮੰਤਰੀ ਦੇ ਜਵਾਬ ਦੌਰਾਨ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੀ ਸਦਨ ਵਿਚ ਮੌਜੂਦ ਸਨ।

ਇਹ ਵੀ ਪੜ੍ਹੋ: ਭੂਚਾਲ ਪ੍ਰਭਾਵਿਤ ਤੁਰਕੀ 'ਚ ਦੂਰ-ਦੁਰਾਡੇ ਇਲਾਕਿਆਂ 'ਚ ਫ਼ਸੇ 10 ਭਾਰਤੀ, ਪਰ ਸੁਰੱਖਿਅਤ - ਵਿਦੇਸ਼ ਮੰਤਰਾਲਾ

ਉਹਨਾਂ ਕਿਹਾ, ''ਕੁਝ ਲੋਕ ਆਪਣੇ ਅਤੇ ਆਪਣੇ ਪਰਿਵਾਰਾਂ ਲਈ ਜੀਅ ਰਹੇ ਹਨ ਪਰ ਮੋਦੀ ਦੇਸ਼ ਦੇ 25 ਕਰੋੜ ਪਰਿਵਾਰਾਂ ਲਈ ਜੀ ਰਹੇ ਹਨ”।  ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਿਹੜੇ ਲੋਕ ਵਾਰ-ਵਾਰ ਗਾਂਧੀ ਦੇ ਨਾਂ 'ਤੇ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰਦੇ ਹਨ, ਉਹਨਾਂ ਨੂੰ ਇਕ ਵਾਰ ਗਾਂਧੀ ਪੜ੍ਹ ਲੈਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੀਆਂ ਮਾਵਾਂ, ਭੈਣਾਂ ਅਤੇ ਧੀਆਂ, ਜਿਨ੍ਹਾਂ ਨੂੰ ਉੱਜਵਲਾ ਯੋਜਨਾ, ਮੁਫਤ ਅਨਾਜ, ਰਿਹਾਇਸ਼ ਆਦਿ ਦਾ ਲਾਭ ਮਿਲਿਆ ਹੈ, ਉਹ ਅਜਿਹੇ ਝੂਠੇ ਦੋਸ਼ਾਂ 'ਤੇ ਭਰੋਸਾ ਕਿਵੇਂ ਕਰ ਲੈਣਗੀਆਂ। ਆਪਣੇ ਕਰੀਬ ਡੇਢ ਘੰਟੇ ਦੇ ਭਾਸ਼ਣ 'ਚ ਮੋਦੀ ਨੇ ਕਿਹਾ ਕਿ ਜਿਸ ਤਰ੍ਹਾਂ ਦੇਸ਼ ਨੂੰ ਕੋਰੋਨਾ ਮਹਾਮਾਰੀ ਸਮੇਤ ਕਈ ਨਾਜ਼ੁਕ ਹਾਲਾਤਾਂ 'ਚ ਸੰਭਾਲਿਆ ਗਿਆ, ਉਸ ਨਾਲ ਪੂਰੇ ਦੇਸ਼ ਆਤਮਵਿਸ਼ਵਾਸ ਨਾਲ ਭਰ ਰਿਹਾ ਹੈ ਅਤੇ ਦੁਨੀਆ ਭਰ ਵਿਚ ਭਾਰਤ ਨੂੰ ਲੈ ਕੇ  ਭਰੋਸਾ, ਸਕਾਰਾਤਮਕਤਾ ਅਤੇ ਉਮੀਦ ਹੈ।