ਐਂਟੀਲੀਆ ਵਿਸਫੋਟਕ: ਮਹਾਰਾਸ਼ਟਰ ਸਰਕਾਰ NIA ਜਾਂਚ ਤੋਂ ਨਾਰਾਜ਼,ਕਿਹਾ ਕੋਈ ਸਾਜਿਸ਼ ਰਚੀ ਜਾ ਰਹੀ ਹੈ
ਊਧਵ ਠਾਕਰੇ ਨੇ ਕਿਹਾ“ਏਟੀਐਸ ਮਨਸੁਖ ਹੀਰੇਨ ਮਾਮਲੇ ਦੀ ਜਾਂਚ ਕਰ ਰਹੀ ਹੈ।
shiv sena
ਮੁੰਬਈ:ਰਾਜ ਅਤੇ ਕੇਂਦਰ ਸਰਕਾਰ ਵੀ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਵਿਸਫੋਟਕ ਕਾਰ ਨੂੰ ਲੈ ਕੇ ਚਿੰਤਤ ਹੋ ਰਹੀ ਹੈ। ਕੇਂਦਰ ਸਰਕਾਰ ਵੱਲੋਂ ਦਿੱਤੇ ਐਨਆਈਏ ਜਾਂਚ ਦੇ ਬਾਅਦ ਮਹਾਰਾਸ਼ਟਰ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਹੀਰੇਨ ਮਨਸੁਖ ਦੀ ਭੇਦਭਰੀ ਮੌਤ ਦੀ ਜਾਂਚ ਜਾਰੀ ਰੱਖੇਗੀ,ਜਿਸ ਨੂੰ ਕਾਰ ਦਾ ‘ਮਾਲਕ’ਦੱਸਿਆ ਜਾ ਰਿਹਾ ਹੈ ਅਤੇ ਇਸ ਕੇਸ ਦੀ ਮੁੱਖ ਕੜੀ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਸੋਮਵਾਰ ਨੂੰ ਕਿਹਾ ਕਿ ਜੇ ਕੇਂਦਰ ਸਰਕਾਰ ਇਹ ਮਾਮਲਾ ਐਨਆਈਏ ਨੂੰ ਸੌਂਪਦੀ ਹੈ ਤਾਂ ਇਸਦਾ ਮਤਲਬ ਹੈ ਕਿ ਕੁਝ ਸਾਜਿਸ਼ ਰਚੀ ਜਾ ਰਹੀ ਹੈ।