ਰਾਹੁਲ ਗਾਂਧੀ ਨੇ ਸਿੰਧੀਆ ‘ਤੇ ਸਾਧਿਆ ਨਿਸਾਨਾ, ਕਿਹਾ BJP ਵਿਚ ਜਾ ਕੇ ਪਿਛਲੀ ਸੀਟ ਜੋਗੇ ਰਹਿ ਗਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

- ਜੋਤੀਰਾਦਿੱਤਿਆ ਨੇ ਪਿਛਲੇ ਸਾਲ ਮਾਰਚ ਵਿੱਚ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ।

Rahul Gandhi

ਨਵੀਂ ਦਿੱਲੀ: ਭਾਜਪਾ ਨੇਤਾ ਜੋਤੀਰਾਦਿੱਤਿਆ ਸਿੰਧੀਆ ਕਾਂਗਰਸ ਪਾਰਟੀ ਵਿਚ ਰਹਿੰਦੇ ਹੋਏ ਮੁੱਖ ਮੰਤਰੀ ਬਣ ਸਕਦੇ ਸਨ ਪਰ ਉਹ ਬੀਜੇਪੀ ਵਿਚ ਬੈਕਬੈਂਚਰ (ਪਿਛਲੀ ਸੀਟ 'ਤੇ ਬੈਠੇ) ਬਣੇ ਹੋਏ ਹਨ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।  ਸੂਤਰਾਂ ਦੇ ਅਨੁਸਾਰ,ਪਾਰਟੀ ਦੇ ਯੂਥ ਵਿੰਗ ਪ੍ਰੋਗਰਾਮ ਵਿੱਚ ਬੋਲਦਿਆਂ ਕਾਂਗਰਸ ਦੇ ਸੰਗਠਨ ਦੀ ਮਹੱਤਤਾ ਬਾਰੇ ਬੋਲਦਿਆਂ ਰਾਹੁਲ ਨੇ ਕਿਹਾ “ਉਹ (ਸਿੰਧੀਆ) ਮੁੱਖ ਮੰਤਰੀ ਬਣ ਸਕਦੇ ਸਨ ਜੇ ਉਹ ਕਾਂਗਰਸ ਵਿੱਚ ਹੁੰਦੇ ਪਰ ਹੁਣ ਉਹ ਬੀ.ਜੇ.ਪੀ  ਵਿਚ ਇੱਕ‘ਬੈਕਬੈਂਚਰ ’ਬਣ ਕੇ ਰਹਿ ਗਏ ਹਨ।