ਮਾਨਿਕ ਸਾਹਾ ਨੇ ਤ੍ਰਿਪੁਰਾ ਦੇ ਮੁੱਖ ਮੰਤਰੀ ਵਜੋਂ ਲਿਆ ਹਲਫ਼, ਪ੍ਰਧਾਨ ਮੰਤਰੀ ਵੀ ਸਮਾਰੋਹ ਵਿਚ ਹੋਏ ਸ਼ਾਮਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਤੋਂ ਇਲਾਵਾ ਭਾਜਪਾ ਪ੍ਰਧਾਨ ਜੇਪੀ ਨੱਡਾ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕਈ ਸੂਬਿਆਂ ਦੇ ਮੁੱਖ ਮੰਤਰੀ ਵੀ ਰਹੇ ਮੌਜੂਦ

Dr Manik Saha takes oath as Tripura CM for 2nd time

 

ਅਗਰਤਲਾ: ਮਾਨਿਕ ਸਾਹਾ ਨੇ ਇਕ ਵਾਰ ਫਿਰ ਤ੍ਰਿਪੁਰਾ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਉਹਨਾਂ ਨਾਲ ਅੱਠ ਹੋਰ ਮੰਤਰੀਆਂ ਨੇ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁੱਕੀ। ਇਸ ਸਮਾਰੋਹ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸ਼ਿਰਕਤ ਕੀਤੀ। ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਤੋਂ ਇਲਾਵਾ ਭਾਜਪਾ ਪ੍ਰਧਾਨ ਜੇਪੀ ਨੱਡਾ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕਈ ਸੂਬਿਆਂ ਦੇ ਮੁੱਖ ਮੰਤਰੀ ਵੀ ਮੌਜੂਦ ਸਨ।

ਇਹ ਵੀ ਪੜ੍ਹੋ: ਨੌਜਵਾਨ ਨੇ ਦਾਜ ਨਾ ਲੈ ਕੇ ਦਿੱਤਾ ਨਵਾਂ ਸੰਦੇਸ਼: ਸ਼ਗਨ ਵਜੋਂ ਮਿਲੇ 9 ਲੱਖ ਰੁਪਏ ਵੀ ਕੀਤੇ ਵਾਪਸ

ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ, ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡਾ, ਮਨੀਪੁਰ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਅਤੇ ਸਿੱਕਮ ਦੇ ਮੁੱਖ ਮੰਤਰੀ ਪੀ.ਐਸ. ਤਮਾਂਗ ਵੀ ਮੌਜੂਦ ਸਨ। ਪਿਛਲੇ ਸਾਲ ਅਹੁਦੇ ਤੋਂ ਹਟਾਏ ਗਏ ਭਾਜਪਾ ਦੇ ਸਾਬਕਾ ਮੁੱਖ ਮੰਤਰੀ ਬਿਪਲਬ ਦੇਬ ਵੀ ਮੰਚ 'ਤੇ ਸਨ।

ਇਹ ਵੀ ਪੜ੍ਹੋ: ਸਰਕਾਰ ਔਰਤਾਂ ਦੇ ਸਸ਼ਕਤੀਕਰਨ ਲਈ ਕੰਮ ਕਰਨਾ ਜਾਰੀ ਰੱਖੇਗੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 

ਇਸ ਵਾਰ ਪਿਛਲੀ ਸਰਕਾਰ ਦੇ ਚਾਰ ਮੰਤਰੀਆਂ ਨੂੰ ਬਰਕਰਾਰ ਰੱਖਿਆ ਗਿਆ ਹੈ। ਇਹਨਾਂ ਵਿਚ ਰਤਨ ਲਾਲ ਨਾਥ, ਪ੍ਰਣਜੀਤ ਸਿੰਘਾ ਰਾਏ, ਸ਼ਾਂਤਨਾ ਚੱਕਮਾ ਅਤੇ ਸੁਸ਼ਾਂਤ ਚੌਧਰੀ ਦੇ ਨਾਂਅ ਸ਼ਾਮਲ ਹਨ। ਇਸ ਦੇ ਨਾਲ ਹੀ ਭਾਜਪਾ ਨੇ ਤਿੰਨ ਨਵੇਂ ਮੰਤਰੀਆਂ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਹੈ। ਇਹ ਹਨ ਟਿੰਕੂ ਰਾਏ, ਅਤੇ ਬਿਪਲਬ ਦੇਬ ਦੇ ਕਰੀਬੀ ਵਿਸ਼ਵਾਸਪਾਤਰ, ਭਾਜਪਾ ਦੇ ਅਨੁਸੂਚਿਤ ਜਨਜਾਤੀ ਮੋਰਚੇ ਦੇ ਮੁਖੀ ਵਿਕਾਸ ਦੇਬਰਮਾ ਅਤੇ ਸੁਧਾਂਸ਼ੂ ਦਾਸ

 

ਭਾਜਪਾ ਦੇ ਸਹਿਯੋਗੀ ਇੰਡੀਜੀਨਸ ਪੀਪਲਜ਼ ਫਰੰਟ ਆਫ ਤ੍ਰਿਪੁਰਾ (IPFT) ਨੂੰ ਇਕ ਮੰਤਰੀ ਦਾ ਅਹੁਦਾ ਮਿਲਿਆ ਹੈ। IPFT ਤੋਂ ਸ਼ੁਕਲਾ ਚਰਨ ਨੋਆਤਿਆ ਨੇ ਮੰਤਰੀ ਵਜੋਂ ਸਹੁੰ ਚੁੱਕੀ ਹੈ। ਮਾਨਿਕ ਸਾਹਾ 2016 'ਚ ਭਾਜਪਾ 'ਚ ਸ਼ਾਮਲ ਹੋਏ ਸਨ। 2022 ਵਿਚ ਉਹਨਾਂ ਨੂੰ ਬਿਪਲਵ ਦੇਵ ਦੀ ਥਾਂ ਮੁੱਖ ਮੰਤਰੀ ਬਣਾਇਆ ਗਿਆ। 2020 ਤੋਂ 2022 ਤੱਕ ਉਹ ਤ੍ਰਿਪੁਰਾ ਭਾਜਪਾ ਦੇ ਪ੍ਰਧਾਨ ਰਹੇ। 70 ਸਾਲ ਮਾਨਿਕ ਸਾਹਾ ਪੇਸ਼ੇ ਵਜੋਂ ਡੈਂਟਲ ਸਰਜਨ ਹਨ।