ਪੰਜਾਬ ਦੀ ਧੀ ਨੇ ਭਾਰਤੀ ਹਵਾਈ ਫ਼ੌਜ 'ਚ ਹਾਸਲ ਕੀਤਾ ਵੱਡਾ ਮੁਕਾਮ 

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤੀ ਹਵਾਈ ਫ਼ੌਜ ਨੇ ਗਰੁੱਪ ਕੈਪਟਨ ਸ਼ਾਲਿਜ਼ਾ ਧਾਮੀ ਨੂੰ ਸੌਂਪੀ ਫਰੰਟਲਾਈਨ ਕਾਂਬੈਟ ਯੂਨਿਟ ਦੀ ਕਮਾਨ

Group Captain Shaliza Dhami

Airforce 'ਚ ਇਹ ਮੁਕਾਮ ਹਾਸਲ ਕਰਨ ਵਾਲੀ ਬਣੀ ਪਹਿਲੀ ਮਹਿਲਾ ਅਫ਼ਸਰ
ਲੁਧਿਆਣਾ ਨਾਲ ਸਬੰਧਿਤ ਹੈ ਸ਼ਾਲਿਜ਼ਾ ਧਾਮੀ 

ਨਵੀਂ ਦਿੱਲੀ : ਪੰਜਾਬ ਦੀ ਧੀ ਸ਼ਾਲਿਜ਼ਾ ਧਾਮੀ ਨੇ ਵੱਡਾ ਨਾਮਣਾ ਖੱਟਿਆ ਹੈ ਅਤੇ ਸਿਰਫ਼ ਮਾਪਿਆਂ ਦਾ ਹੀ ਨਹੀਂ ਸਗੋਂ ਪੂਰੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਅੰਤਰਰਾਸ਼ਟਰੀ ਮਹਿਲਾ ਦਿਵਸ ਤੋਂ ਠੀਕ ਇੱਕ ਦਿਨ ਪਹਿਲਾਂ ਭਾਰਤੀ ਹਵਾਈ ਸੈਨਾ ਦੀ ਗਰੁੱਪ ਕੈਪਟਨ ਸ਼ਾਲਿਜ਼ਾ ਧਾਮੀ ਨੇ ਇੱਕ ਵੱਡੀ ਉਪਲਬਧੀ ਆਪਣੇ ਨਾਮ ਕੀਤੀ ਹੈ। ਹਵਾਈ ਸੈਨਾ ਨੇ ਪੱਛਮੀ ਸੈਕਟਰ ਵਿੱਚ ਇੱਕ ਫਰੰਟਲਾਈਨ ਲੜਾਕੂ ਯੂਨਿਟ ਦੀ ਕਮਾਂਡ ਕਰਨ ਲਈ ਧਾਮੀ ਨੂੰ ਚੁਣਿਆ ਹੈ।

ਇਹ ਵੀ ਪੜ੍ਹੋ:  ਕੈਗ ਦੀ ਰਿਪੋਰਟ 'ਚ ਹੋਇਆ ਵੱਡਾ ਖ਼ੁਲਾਸਾ, 18 ਮ੍ਰਿਤਕ ਕਰ ਰਹੇ ਪੰਜਾਬ ਦੀਆਂ 14 ਗ੍ਰਾਮ ਪੰਚਾਇਤਾਂ ਦੇ ਵਿਕਾਸ ਕਾਰਜ!

ਸਾਲ 2019 ਵਿੱਚ ਸ਼ਾਲਿਜ਼ਾ ਧਾਮੀ ਪਹਿਲੀ ਮਹਿਲਾ ਆਈਏਐਫ ਅਧਿਕਾਰੀ ਬਣ ਗਈ ਜਿਸ ਨੂੰ ਫਲਾਇੰਗ ਯੂਨਿਟ ਦੇ ਫਲਾਈਟ ਕਮਾਂਡਰ ਦੇ ਰੈਂਕ 'ਤੇ ਤਰੱਕੀ ਦਿੱਤੀ ਗਈ। 15 ਸਾਲਾਂ ਤੋਂ ਵੱਧ ਦੇ ਤਜਰਬੇ ਦੇ ਨਾਲ, ਸ਼ਾਲਿਜ਼ਾ ਧਾਮੀ ਕੋਲ ਬਹੁਤ ਸਾਰੀਆਂ ਸ਼ਾਨਦਾਰ ਪ੍ਰਾਪਤੀਆਂ ਹਨ। ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੀ ਜੰਮਪਲ ਸ਼ਾਲਿਜ਼ਾ ਧਾਮੀ ਨੇ ਪਹਿਲੀ ਵਾਰ 2003 ਵਿੱਚ ਇੱਕ HAL HPT-32 ਦੀਪਕ ਵਿੱਚ ਇਕੱਲੇ ਉਡਾਣ ਭਰੀ। ਉਸੇ ਸਾਲ, ਉਨ੍ਹਾਂ ਨੂੰ ਭਾਰਤੀ ਹਵਾਈ ਸੈਨਾ ਵਿੱਚ ਇੱਕ ਫਲਾਇੰਗ ਅਫਸਰ ਨਿਯੁਕਤ ਕੀਤਾ ਗਿਆ ਸੀ। 

ਇਹ ਵੀ ਪੜ੍ਹੋ:  ਪਹਾੜ ਜਿੱਡੇ ਦੁਖ ਸੀਨੇ ਵਿਚ ਛੁਪਾ ਲੈਣ ਵਾਲੀ ਔਰਤ ਨੂੰ ਅਬਲਾ ਨਾ ਆਖੋ ਪਰ ਕੁੱਝ ਮਰਦ ਵੀ ਅਪਣੇ ਆਪ ਨੂੰ ‘ਅਬਲਾ’ ਕਹਿਣ ਦੀ ਗ਼ਲਤੀ ਨਾ ਕਰਨ!

ਇਸ ਤੋਂ ਬਾਅਦ ਉਨ੍ਹਾਂ ਨੂੰ ਸਾਲ 2005 ਵਿੱਚ ਫਲਾਈਟ ਲੈਫਟੀਨੈਂਟ ਅਤੇ ਸਾਲ 2009 ਵਿੱਚ ਸਕੁਐਡਰਨ ਲੀਡਰ ਵਜੋਂ ਤਰੱਕੀ ਦਿੱਤੀ ਗਈ। ਸ਼ਾਲਿਜ਼ਾ ਧਾਮੀ, ਜਿਨ੍ਹਾਂ ਕੋਲ 2,800 ਤੋਂ ਵੱਧ ਉਡਾਣ ਦੇ ਘੰਟਿਆਂ ਦਾ ਤਜਰਬਾ ਹੈ, ਹੁਣ ਦੇਸ਼ ਦੇ ਸੰਵੇਦਨਸ਼ੀਲ ਸਰਹੱਦੀ ਖੇਤਰਾਂ ਵਿੱਚ ਮਿਜ਼ਾਈਲ ਦੀ ਤਿਆਰੀ ਅਤੇ ਕਮਾਂਡ ਕੰਟਰੋਲ ਦੀ ਨਿਗਰਾਨੀ ਕਰਨਗੇ। ਧਾਮੀ ਦੀ ਦੋ ਵਾਰ ਏਅਰ ਆਫਿਸਰ ਕਮਾਂਡਿੰਗ-ਇਨ-ਚੀਫ ਵੱਲੋਂ ਵੀ ਤਾਰੀਫ ਕੀਤੀ ਜਾ ਚੁੱਕੀ ਹੈ। ਉਹ ਵਰਤਮਾਨ ਵਿੱਚ ਇੱਕ ਫਰੰਟਲਾਈਨ ਕਮਾਂਡ ਹੈੱਡਕੁਆਰਟਰ ਦੀ ਸੰਚਾਲਨ ਸ਼ਾਖਾ ਵਿੱਚ ਤਾਇਨਾਤ ਹੈ।