ਅਰੁਣਾਚਲ ਪ੍ਰਦੇਸ਼ ਵਿਚ ਆਈਟੀਬੀਪੀ ਦੇ ਜਵਾਨਾਂ ਨੇ ਪਾਈਆਂ ਵੋਟਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੋਕ ਸਭਾ ਚੋਣਾਂ ਲਈ ਪਹਿਲੇ ਪੜਾਅ ਦੀ ਵੋਟਿੰਗ 11 ਅਪ੍ਰੈਲ ਨੂੰ ਸ਼ੁਰੂ

Lok sabha chunav attention votings begun for 2019

ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਾਂ 11 ਅਪ੍ਰੈਲ ਨੂੰ ਪਾਈਆਂ ਜਾਣਗੀਆਂ ਪਰ ਕੁਝ ਥਾਵਾਂ ਤੇ ਵੋਟਾਂ ਸ਼ੁਰੂ ਵੀ ਹੋ ਚੁੱਕੀਆਂ ਹਨ। ਜਦੋਂ 2019 ਵਿਚ ਲੋਕ ਸਭਾ ਚੋਣਾਂ ਹੋਈਆਂ ਸਨ ਤਾਂ ਉਸ ਸਮੇਂ ਵੀ ਪਹਿਲਾਂ ਵੋਟਾਂ ਪਾਈਆਂ ਗਈਆਂ ਸਨ। ਸ਼ੁੱਕਰਵਾਰ ਨੂੰ ਭਾਰਤੀ ਤਿੱਬਤ ਸੀਮਾ ਪੁਲਿਸ ਦੇ 80 ਜਵਾਨਾਂ ਨੇ ਅਰੁਣਾਚਲ ਪ੍ਰਦੇਸ਼ ਦੇ ਲੋਹਿਤਪੁਰ ਵਿਚ ਐਨਿਮਲ ਟ੍ਰੇਨਿੰਗ ਸਕੂਲ ਵਿਚ ਪੋਸਟਲ ਬੈਲੇਟ ਦੇ ਜ਼ਰੀਏ ਵੋਟਾਂ ਪਾਈਆਂ। ਆਟੀਬੀਪੀ ਦੇ ਬੁਲਾਰੇ ਨੇ ਦੱਸਿਆ ਕਿ ਡੀਆਈਜੀ ਸੁਧਾਰਕ ਨਟਰਾਜਨ ਨੇ ਜਵਾਨਾਂ ਵਿਚੋਂ ਸਭ ਤੋਂ ਪਹਿਲਾਂ ਵੋਟ ਪਾਈ।

ਦੱਸ ਦਈਏ ਕਿ ਪੋਸਟਲ ਬੈਲੇਟ ਦੇ ਸਬੰਧਿਤ ਲੋਕ ਸਭਾ ਖੇਤਰ ਵਿਚ ਭੇਜਿਆ ਜਾਵੇਗਾ, ਜਿੱਥੇ 23 ਮਈ ਵਾਲੇ ਦਿਨ ਵੋਟਾਂ ਦੀ ਗਿਣਤੀ ਹੋਵੇਗੀ। ਅਰੁਣਾਚਲ ਪ੍ਰਦੇਸ਼ ਦੇ ਦੂਰ ਦੁਰਾਡੇ ਇਲਾਕਿਆਂ ਵਿਚ ਸਥਿਤ ਆਈਟੀਬੀਪੀ ਦੀਆਂ ਦੂਜੀਆਂ ਯੂਨਿਟਾਂ ਵਿਚ ਵੀ ਜਵਾਨ ਪੋਸਟਲ ਬੈਲੇਟ ਦੇ ਜ਼ਰੀਏ ਵੋਟਾਂ ਪਾਉਣਗੇ। ਦੱਸਣਯੋਗ ਹੈ ਕਿ ਅਪਣੇ ਲੋਕ ਸਭਾ ਖੇਤਰ ਤੋਂ ਬਾਹਰ ਤੈਨਾਤ, ਫ਼ੌਜ ਅਤੇ ਰਾਜ ਪੁਲਿਸ ਦੇ ਜਵਾਨਾਂ ਨੂੰ ਸਰਵਿਸ ਵੋਟਰਸ ਕਿਹਾ ਜਾਂਦਾ ਹੈ।

ਇਸ ਤੋਂ ਇਲਾਵਾ ਰਾਜਨਾਇਕ ਅਤੇ ਕਈ ਸਪੋਰਟ ਸਟਾਫ਼ ਨੂੰ ਵੀ ਸਰਵਿਸ ਵੋਟਰ ਕਿਹਾ ਜਾਂਦਾ ਹੈ। ਚੋਣ ਮੁਲਾਜ਼ਮ ਅਤੇ ਤ੍ਰਿਪੁਰਾ ਵਿਚ ਦੋ ਪੜਾਵਾਂ ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਤੈਨਾਤ ਕੀਤੇ ਗਏ ਜਵਾਨ ਵੀ ਅੱਜ ਅਤੇ 12 ਅਪ੍ਰੈਲ ਨੂੰ ਵੋਟਾਂ ਪਾਉਣਗੇ। ਸਰਵਿਸ ਵੋਟਰਸ ਲਈ ਪੱਛਮ ਤ੍ਰਿਪੁਰਾ ਲੋਕ ਸਭਾ ਖੇਤਰ ਵਿਚ 8 ਅਪ੍ਰੈਲ ਅਤੇ ਪੂਰਬੀ ਤ੍ਰਿਪੁਰਾ ਖੇਤਰ ਲਈ 12 ਅਪ੍ਰੈਲ ਨੂੰ ਹੋਣ ਵਾਲੀਆਂ ਪੋਸਟਲ ਬੈਲੇਟ ਵੋਟਾਂ ਤੇ ਕਰੀਬ 7000 ਬੈਲੇਟ ਪੇਪਰਸ ਦਾ ਇਸਤੇਮਾਲ ਕੀਤਾ ਜਾਵੇਗਾ।

ਚੋਣ ਕਮਿਸ਼ਨ ਨੇ ਫਰਵਰੀ ਵਿਚ ਕਿਹਾ ਸੀ ਕਿ 2014 ਦੀ ਤੁਲਨਾ ਵਿਚ ਇਹਨਾਂ ਲੋਕ ਸਭਾ ਚੋਣਾਂ ਲਈ ਸਰਵਿਸ ਵੋਟਰਾਂ ਦੀ ਗਿਣਤੀ ਵਿਚ ਚੰਗਾ ਵਾਧਾ ਦਰਜ ਕੀਤਾ ਗਿਆ ਹੈ। ਕਮਿਸ਼ਨਰ ਨੇ ਕਿਹਾ ਕਿ ਕਰੀਬ 30 ਲੱਖ ਅਜਿਹੇ ਵੋਟਰ ਹਨ। ਕਮਿਸ਼ਨ ਨੇ ਕਿਹਾ ਕਿ ਹਾਲਾਂਕਿ ਇਹਨਾਂ ਦੀ ਤਾਦਾਦ ਕੁਲ ਵੋਟਰਾਂ ਦੀ ਤੁਲਨਾ ਵਿਚ ਸਿਰਫ 0.33% ਹੈ, ਪਰ ਹਰ ਵੋਟ ਕੀਮਤੀ ਹੁੰਦਾ ਹੈ। 17ਵੀਂ ਲੋਕ ਸਭਾ ਦੀਆਂ ਚੋਣਾਂ ਕੁਲ 7 ਪੜਾਵਾਂ ਵਿਚ ਹੋਣਗੀਆਂ ਅਤੇ ਪਹਿਲੇ ਪੜਾਅ ਦੀਆਂ ਵੋਟਾਂ 11 ਅਪ੍ਰੈਲ ਨੂੰ ਹੋਣਗੀਆਂ। 19 ਮਈ ਨੂੰ ਸੱਤਵੇਂ ਪੜਾਅ ਦੀਆਂ ਵੋਟਾਂ ਹੋਣਗੀਆਂ ਅਤੇ 23 ਮਈ ਨੂੰ ਗਿਣਤੀ ਕੀਤੀ ਜਾਵੇਗੀ।