1962 ਤੋਂ ਲਗਾਤਾਰ ਚੋਣਾਂ ਲੜ ਰਿਹੈ ਇਹ ਵਿਅਕਤੀ; 32 ਵਾਰ ਮਿਲੀ ਹਾਰ ਫਿਰ ਵੀ ਹੌਂਸਲੇ ਬੁਲੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਹਿਰਾਮਪੁਰ ਅਤੇ ਅਸਕਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਚੋਣ ਲੜਨਗੇ

Dr Shyam Babu Subudhi

ਭੁਵਨੇਸ਼ਵਰ : ਲੋਕ ਸਭਾ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਵਿਚਕਾਰ ਇਕ ਅਜਿਹਾ ਉਮੀਦਵਾਰ ਵੀ ਚੋਣ ਮੈਦਾਨ 'ਚ ਹੈ, ਜਿਸ ਨੇ ਆਪਣੀ ਇਕ ਵੱਖਰੀ ਹੀ ਪਛਾਣ ਬਣਾਉਣ ਦੇ ਨਾਲ ਹੀ ਇਕ ਅਨੌਖਾ ਰਿਕਾਰਡ ਵੀ ਬਣਾਇਆ ਹੈ। ਉੜੀਸਾ ਦੇ ਬਹਿਰਾਮਪੁਰ ਵਾਸੀ 84 ਸਾਲਾ ਡਾਕਟਰ ਸ਼ਿਆਮ ਬਾਬੂ ਸੁਬੁੱਧੀ 1962 ਤੋਂ ਲੋਕ ਸਭਾ ਅਤੇ ਰਾਜ ਸਭਾ ਚੋਣਾਂ ਲੜਦੇ ਆ ਰਹੇ ਹਨ ਅਤੇ ਲਗਾਤਾਰ 32 ਵਾਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਇਸ ਤੋਂ ਬਾਅਦ ਵੀ ਉਨ੍ਹਾਂ ਦੇ ਹੌਂਸਲੇ 'ਚ ਕੋਈ ਕਮੀ ਨਹੀਂ ਆਈ ਹੈ। ਇਸ ਵਾਰ ਫਿਰ ਉਹ ਚੋਣ ਲੜਨ ਜਾ ਰਹੇ ਹਨ। ਸ਼ਿਆਮ ਬਾਬੂ ਨੇ ਕਿਹਾ, "ਮੈਂ ਇਸ ਵਾਰ ਵੀ ਬਹਿਰਾਮਪੁਰ ਅਤੇ ਅਸਕਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਾਂਗਾ। ਇਹ 14ਵੀਂ ਵਾਰ ਹੈ, ਜਦੋਂ ਉਹ ਲੋਕ ਸਭਾ ਚੋਣਾਂ ਲੜ ਰਹੇ ਹਨ। ਇੰਨੀ ਵਾਰ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਵੀ ਉਨ੍ਹਾਂ ਦੇ ਜੋਸ਼ 'ਚ ਕੋਈ ਕਮੀ ਨਹੀਂ ਆਈ ਹੈ।"

 


 

ਚੋਣ ਨਿਸ਼ਾਨ 'ਬੈਟ' : ਐਤਕੀਂ ਵੀ ਸ਼ਿਆਮ ਬਾਬੂ ਜ਼ੋਰ-ਸ਼ੋਰ ਨਾਲ ਇਲਾਕੇ 'ਚ ਚੋਣ ਪ੍ਰਚਾਰ ਕਰ ਰਹੇ ਹਨ। ਉਹ ਖੁਦ ਟਰੇਨਾਂ, ਬਸਾਂ ਅਤੇ ਬਾਜ਼ਾਰਾਂ 'ਚ ਲੋਕਾਂ ਵਿਚਕਾਰ ਜਾ ਕੇ ਚੋਣ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਕਿਹਾ, "ਭਾਵੇਂ ਮੈਂ ਜਿੱਤਾਂ ਜਾਂ ਹਾਰ ਜਾਵਾਂ ਇਸ ਨਾਲ ਫ਼ਰਕ ਨਹੀਂ ਪਵੇਗਾ। ਮੈਨੂੰ ਆਪਣੀ ਲੜਾਈ ਜਾਰੀ ਰੱਖਣੀ ਹੈ। ਮੇਰੀ ਲੜਾਈ ਭ੍ਰਿਸ਼ਟਾਚਾਰ ਵਿਰੁੱਧ ਹੈ।" ਸ਼ਿਆਮ ਬਾਬੂ ਦਾ ਚੋਣ ਨਿਸ਼ਾਨ 'ਬੈਟ' ਹੈ।

ਚੋਣਾਂ 'ਚ ਖ਼ਰਚ ਦਿੰਦੇ ਹਨ ਆਪਣੀ ਕਮਾਈ : ਪੇਸ਼ੇ ਤੋਂ ਹੋਮਿਓਪੈਥੀ ਡਾਕਟਰ ਸ਼ਿਆਮ ਬਾਬੂ ਆਪਣੀ ਜ਼ਿਆਦਾਤਰ ਕਮਾਈ ਚੋਣਾਂ 'ਚ ਹੀ ਖ਼ਰਚ ਕਰ ਦਿੰਦੇ ਹਨ। ਉਨ੍ਹਾਂ ਦੇ ਦੋ ਪੁੱਤਰ ਅਤੇ ਦੋ ਧੀਆਂ ਹਨ। ਪਿਛਲੇ ਸਾਲ ਹੀ ਉਨ੍ਹਾਂ ਦੀ ਪਤਨੀ ਦਾ ਦਿਹਾਂਤ ਹੋਇਆ ਸੀ।