ਕੀ ਵੁਹਾਨ ’ਤੇ ਫਿਰ ਮੰਡਰਾ ਰਿਹਾ ਕੋਰੋਨਾ ਦਾ ਖਤਰਾ? ਲੱਖਾਂ ਲੋਕ ਛੱਡ ਰਹੇ ਨੇ ਵੁਹਾਨ...

ਏਜੰਸੀ

ਖ਼ਬਰਾਂ, ਰਾਸ਼ਟਰੀ

ਪਿਛਲੇ ਦੋ ਹਫ਼ਤਿਆਂ ’ਚ ਪੜਾਅ ਵਿਚ ਵੁਹਾਨ ਦੀਆਂ ਦੁਕਾਨਾਂ ਅਤੇ ਸੁਪਰ ਮਾਰਕਿਟਸ...

Thousands people leaving wuhan after two months coronavirus lockdown

ਨਵੀਂ ਦਿੱਲੀ: ਚੀਨ ਦੇ ਹੁਬੇਈ ਪ੍ਰਾਂਤ ਦੇ ਵੁਹਾਨ ਸ਼ਹਿਰਤੋਂ ਲਾਕਡਾਊਨ ਹਟਾ ਦਿੱਤਾ ਗਿਆ ਹੈ। ਇਸੇ ਹੀ ਸ਼ਹਿਰ ਤੋਂ ਪੂਰੀ ਦੁਨੀਆ ਵਿਚ ਕੋਰੋਨਾ ਫੈਲਿਆ ਸੀ। ਲਾਕਡਾਊਨ ਹਟਣ ਦੇ ਨਾਲ ਹੀ ਲੋਕ ਘਰਾਂ ਚੋਂ ਬਾਹਰ ਨਿਕਲਣੇ ਸ਼ੁਰੂ ਹੋ ਚੁੱਕੇ ਹਨ। ਆਵਾਜਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ। ਪਰ ਲੱਖਾਂ ਹੀ ਲੋਕ ਵੁਹਾਨ ਸ਼ਹਿਰ ਛੱਡ ਕੇ ਜਾ ਰਹੇ ਹਨ। ਇਹ ਜੋ ਲੋਕ ਸ਼ਹਿਰ ਛੱਡ ਕੇ ਜਾ ਰਹੇ ਹਨ ਇਹ ਪਿਛਲੇ 76 ਦਿਨਾਂ ਤੋਂ ਵੁਹਾਨ ਵਿਚ ਫਸੇ ਹੋਏ ਸਨ।

ਵੁਹਾਨ ਵਿਚ ਜਿਵੇਂ ਹੀ ਲਾਕਡਾਊਨ ਹਟਾਇਆ ਗਿਆ ਲੱਖਾਂ ਦੀ ਗਿਣਤੀ ਵਿਚ ਲੋਕਾਂ ਨੇ ਹਾਈਸਪੀਡ ਟ੍ਰੇਨ, ਫਲਾਈਟ ਦੀਆਂ ਟਿਕਟਾਂ ਬੁੱਕ ਕਰਵਾ ਲਈਆਂ। ਇਹ ਲੋਕ ਤੁਰੰਤ ਅਪਣੇ-ਅਪਣੇ ਪਰਿਵਾਰ ਨਾਲ ਵੁਹਾਨ ਸ਼ਹਿਰ ਤੋਂ ਨਿਕਲਣ ਲੱਗੇ ਹਨ। ਰੇਲਵੇ ਸਟੇਸ਼ਨਾਂ, ਏਅਰਪੋਰਟ, ਬੰਦਰਗਾਹ ਅਤੇ ਬੱਸ ਅੱਡਿਆਂ ’ਤੇ ਕਾਫੀ ਭੀੜ ਦੇਖੀ ਗਈ  ਹੈ। ਸੱਚਾਈ ਇਹ ਹੈ ਕਿ ਇਹ ਲੋਕ ਚੀਨ ਦੇ ਵੱਖ-ਵੱਖ ਰਾਜਾਂ ਵਿਚ ਨੌਕਰੀ ਜਾਂ ਬਿਜ਼ਨੈਸ ਕਰਦੇ ਹਨ।

ਪਰ ਹੁਣ ਇਹਨਾਂ ਨੇ ਵਾਪਸ ਅਪਣਾ ਕੰਮ ਸ਼ੁਰੂ ਕਰਨਾ ਹੈ। ਇਹ ਲੋਕ ਲੂਨਰ ਈਅਰ ਦੀਆਂ ਛੁੱਟੀਆਂ ਬਿਤਾਉਣ ਅਪਣੇ ਸ਼ਹਿਰ ਵੁਹਾਨ ਵਿਚ ਆਏ ਸਨ। ਪਰ ਕੋਰੋਨਾ ਵਾਇਰਸ ਕਾਰਨ ਇਹ ਲਾਕਡਾਊਨ ਵਿਚ ਫਸ ਗਏ। ਵੁਹਾਨ ਤੋਂ ਬਾਹਰ ਨਿਕਲਣ ਲਈ ਸਰਕਾਰ ਨੇ ਸਾਰੇ ਆਵਾਜਾਈ ਵਾਲੇ ਮਾਧਿਅਮ ਖੋਲ੍ਹ ਦਿੱਤੇ ਹਨ। ਇੱਥੋਂ ਦੇ ਲੋਕਾਂ ਨੂੰ ਬਾਹਰ ਜਾਣ ਲਈ ਅਪਣਾ ਕਿਊਆਰ ਕੋਡ ਦਿਖਾਉਣਾ ਪੈਂਦਾ ਹੈ ਜਿਸ ਤੋਂ ਇਹ ਪਤਾ ਲਗਾਇਆ ਜਾਂਦਾ ਹੈ ਕਿ ਸ਼ਹਿਰ ਛੱਡਣ ਵਾਲਾ ਵਿਅਕਤੀ ਸਿਹਤਮੰਦ ਹੈ ਜਾਂ ਨਹੀਂ।

ਇਹੀ ਕਿਊਆਰ ਕੋਡ ਹਰ ਨਾਗਰਿਕ ਨੂੰ ਸਾਰੇ ਸਰਵਜਨਿਕ ਸਥਾਨਾਂ ’ਤੇ ਦਿਖਾਉਣਾ ਪੈਂਦਾ ਹੈ। ਵੁਹਾਨ ਵਿਚ ਰਹਿਣ ਵਾਲੇ ਤਾਂਗ ਝਿਯੋਂਗ ਸ਼ੰਘਾਈ ਸਥਿਤ ਇਕ ਫਰਨੀਚਰ ਕੰਪਨੀ  ਵਿਚ ਵਾਇਸ ਪ੍ਰੈਜ਼ੀਡੈਂਟ ਹਨ। ਹੁਣ ਇਹ ਵੀ ਸ਼ੰਘਾਈ ਜਾ ਰਹੇ ਹਨ। ਤਾਂਗ ਪਿਛਲੇ 76 ਦਿਨਾਂ ਤੋਂ ਵੁਹਾਨ ਦੇ ਲਾਕਡਾਊਨ ਵਿਚ ਫਸ ਗਏ ਸਨ। ਤਾਂਗ ਵਿਚ ਵੀ ਲੱਖਾਂ ਲੋਕ ਹਨ ਜਿਹਨਾਂ ਵੁਹਾਨ ਤੋਂ ਕੱਢਣਾ ਹੈ।

ਪਿਛਲੇ ਦੋ ਹਫ਼ਤਿਆਂ ’ਚ ਪੜਾਅ ਵਿਚ ਵੁਹਾਨ ਦੀਆਂ ਦੁਕਾਨਾਂ ਅਤੇ ਸੁਪਰ ਮਾਰਕਿਟਸ ਖੋਲ੍ਹੀਆਂ ਸਨ। ਹੌਲੀ-ਹੌਲੀ ਆਵਾਜਾਈ ਸਾਧਨਾਂ ਨੂੰ ਵੀ ਸ਼ੁਰੂ ਕੀਤਾ ਗਿਆ। ਫਿਰ ਇਸ ਤੋਂ ਬਾਅਦ ਲੋਕਾਂ ਨੂੰ ਬਾਹਰ ਨਿਕਲਣ ਦੀ ਆਗਿਆ ਦਿੱਤੀ ਗਈ। ਵੁਹਾਨ ਸ਼ਹਿਰ ਤੋਂ ਨਿਕਲਣ ਵਾਲੀਆਂ ਸੜਕਾਂ ਤੇ 76 ਚੈੱਕ ਪੁਆਇੰਟ ਲਗਾਏ ਗਏ ਹਨ ਤਾਂ ਕਿ ਕੋਈ ਵੀ ਅਜਿਹਾ ਵਿਅਕਤੀ ਸ਼ਹਿਰ ਤੋਂ ਬਾਹਰ ਨਾ ਨਿਕਲੇ ਜਿਹੜੇ ਕੋਰੋਨਾ ਤੋਂ ਪੀੜਤ ਹੋਵੇ ਅਤੇ ਨਾ ਹੀ ਕੋਈ ਕੋਰੋਨਾ ਪੀੜਤ ਸ਼ਹਿਰ ਵਿਚ ਆ ਸਕੇ।

ਚੀਨ ਦੇ ਰੇਲ ਵਿਭਾਗ ਨੇ ਕਿਹਾ ਹੈ ਕਿ ਬੁੱਧਵਾਰ ਦੀ ਸਵੇਰ ਤੋਂ ਲੈ ਕੇ ਅਗਲੇ 24 ਘੰਟਿਆਂ ਵਿਚ ਵੁਹਾਨ ਸ਼ਹਿਰ ਤੋਂ ਕਰੀਬ 55 ਹਜ਼ਾਰ ਲੋਕ ਹਾਈਸਪੀਡ ਟ੍ਰੇਨਾਂ ਰਾਹੀਂ ਬਾਹਰ ਜਾਣਗੇ। ਇੰਨੇ ਲੋਕਾਂ ਦੀਆਂ ਟਿਕਟਾਂ ਦੀ ਬੁਕਿੰਗ ਹੋ ਚੁੱਕੀ ਹੈ। ਇਹਨਾਂ ਵਿਚੋਂ 40 ਫ਼ੀਸਦੀ ਲੋਕਾਂ ਨੇ ਗੁਆਂਗਡੋਂਗ ਪ੍ਰਾਂਤ ਦੇ ਪਰਲ ਰਿਵਰ ਡੇਲਟਾ ਲਈ ਟਿਕਟਾਂ ਬੁੱਕ ਕਰਵਾਈਆਂ ਹਨ।

ਕਰੀਬ ਚਾਰ ਗੁਣਾ ਤਰੀਕਿਆਂ ਨਾਲ ਲੋਕ ਸ਼ਹਿਰ ਛੱਡ ਰਹੇ ਹਨ। ਵੁਹਾਨ ਸ਼ਹਿਰ ਦੀ 97 ਫ਼ੀਸਦੀ ਆਬਾਦੀ ਨੂੰ ਕੋਰੋਨਾ ਵਾਇਰਸ ਤੋਂ ਮੁਕਤ ਐਲਾਨਿਆ ਗਿਆ ਹੈ। ਸਿਰਫ 70 ਫ਼ੀਸਦੀ ਲੋਕਾਂ ਨੂੰ ਹੁਣ ਵੀ ਨਿਗਰਾਨੀ ਵਿਚ ਰੱਖਿਆ ਗਿਆ ਹੈ ਕਿਉਂ ਕਿ ਇੱਥੇ ਲੋਕ ਕੋਰੋਨਾ ਦੇ ਪੀੜਤ ਹੋ ਸਕਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।