ਕਾਂਗਰਸ ਨੇ ਸ਼ਿਵਰਾਜ ਨੂੰ ਸੌਂਪੀ ਕਰਜ਼ ਮਾਫੀ ਵਾਲੇ 21 ਲੱਖ ਕਿਸਾਨਾਂ ਦੀ ਸੂਚੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

21 ਲੱਖ ਕਿਸਾਨਾਂ ਦਾ ਕਰਜ਼ ਮਾਫ਼ ਹੋ ਚੁੱਕਾ ਹੈ

Congress Handed Over List Of 21 Lakh Debt Waiver Farmers To Shivraj Singh Chauhan

ਭੋਪਾਲ: ਮੱਧ ਪ੍ਰਦੇਸ਼ ਵਿਚ ਕਿਸਾਨਾਂ ਦੀ ਕਰਜ਼ ਮਾਫੀ ਨੂੰ ਲੈ ਕੇ ਚੱਲ ਰਹੀ ਬਿਆਨਬਾਜੀ ਦੇ ਵਿਚ ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਘਰ ਵਿਚ ਪਹੁੰਚ ਕੇ ਉਨ੍ਹਾਂ 21 ਲੱਖ ਕਿਸਾਨਾਂ ਦੀ ਸੂਚੀ ਸੌਂਪੀ ,  ਜਿਨ੍ਹਾਂ ਦਾ ਕਰਜ਼ ਮਾਫ ਕਰਨ ਦਾ ਸਰਕਾਰ ਦਾਅਵਾ ਕਰ ਰਹੀ ਹੈ। ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਸੁਰੇਸ਼ ਪਚੌਰੀ  ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਕਾਂਗਰਸ ਕਰਮਚਾਰੀ ਜੀਪਾਂ ਵਿਚ ਕਿਸਾਨਾਂ ਦੀਆਂ ਸੂਚੀਆਂ ਭਰ ਕੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਘਰ ਪੁੱਜੇ ਅਤੇ ਉਨ੍ਹਾਂ ਨੂੰ 21 ਲੱਖ ਕਿਸਾਨਾਂ ਦੀਆਂ ਸੂਚੀਆਂ ਸੌਂਪੀ।

ਸਾਬਕਾ ਕੇਂਦਰੀ ਮੰਤਰੀ ਪਚੌਰੀ ਨੇ ਕਿਹਾ, ‘ਰਾਜ ਵਿਚ ਕਾਂਗਰਸ ਸਰਕਾਰ ਨੇ ਆਪਣੇ ਮਨੋਰਥ ਪੱਤਰ ਵਿਚ ਕਿਸਾਨਾਂ ਦਾ ਦੋ ਲੱਖ ਤੱਕ ਦਾ ਕਰਜ਼ ਮਾਫ਼ ਕਰਨ ਦਾ ਵਾਅਦਾ ਕੀਤਾ ਸੀ। ਕਾਂਗਰਸ ਦੀ ਕਮਲਨਾਥ ਦੀ ਅਗਵਾਈ ਵਿਚ ਸਰਕਾਰ ਬਣਦੇ ਹੀ ਕਰਜ਼ ਮਾਫ਼ੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੁਣ ਤੱਕ 21 ਲੱਖ ਕਿਸਾਨਾਂ ਦਾ ਕਰਜ਼ ਮਾਫ਼ ਕੀਤਾ ਜਾ ਚੁੱਕਿਆ ਹੈ। ਇਸ ਕਿਸਾਨਾਂ ਦੀ ਸੂਚੀ ਅਤੇ ਪੇਨ ਡ੍ਰਾਈਵ ਵਿਚ ਬਿਓਰਾ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਨੂੰ ਸੌਂਪਿਆ ਹੈ।

ਕਾਂਗਰਸ ਦਾ ਦਾਅਵਾ ਹੈ ਕਿ ‘ਜੈ ਜਵਾਨ ਜੈ ਕਿਸਾਨ ਕਰਜ਼ਾ ਮਾਫੀ’ ਯੋਜਨਾ ਦੇ ਤਹਿਤ ਕੁਲ 55 ਲੱਖ ਕਿਸਾਨਾਂ ਦਾ ਦੋ ਲੱਖ ਤੱਕ ਦਾ ਕਰਜ਼ ਮਾਫ਼ ਹੋਣਾ ਹੈ।  ਅਚਾਰ ਸੰਹਿਤਾ ਲਾਗੂ ਤੇ ਕਰੀਬ 21 ਲੱਖ ਕਿਸਾਨਾਂ ਦੇ ਕਰਜ ਮਾਫ਼ ਹੋ ਚੁੱਕੇ ਹਨ। ਉਨ੍ਹਾਂ ਨੂੰ ਕਰਜ ਮਾਫੀ ਦੇ ਪ੍ਰਮਾਣ ਪੱਤਰ ਵੀ ਦਿੱਤੇ ਜਾ ਚੁੱਕੇ ਹਨ। ਅਚਾਰ ਸੰਹਿਤਾ ਤੋਂ ਬਾਅਦ ਬਾਕੀ ਬਚੇ ਕਿਸਾਨਾਂ ਦੇ ਵੀ ਆਪਣੇ ਵਾਅਦੇ ਦੇ ਮੁਤਾਬਕ, ਕਾਂਗਰਸ ਸਰਕਾਰ ਕਰਜ ਮਾਫ਼ ਕਰੇਗੀ। ਕਾਂਗਰਸ ਦਾ ਇਲਜ਼ਾਮ ਹੈ ਕਿ ਭਾਜਪਾ ਜੋ ਆਪਣੇ ਆਪ ਨੂੰ ਕਿਸਾਨਾਂ ਦੇ ਹੱਕ ਵਿਚ ਦੱਸਦੀ ਹੈ, ਲਗਾਤਾਰ ਕਰਜ਼ ਮਾਫੀ ਉੱਤੇ ਝੂਠ ਬੋਲ ਕੇ ਕਿਸਾਨਾਂ ਨੂੰ  ਗੁੰਮਰਾਹ ਕਰਨ ਵਿੱਚ ਲੱਗੀ ਹੋਈ ਹੈ।