ਇਟਲੀ ਨੂੰ ਪਹਿਲੀ ਵਾਰ ਕੋਰੋਨਾ ਵਾਇਰਸ ਨੂੰ ਨਿਊਟਲਾਈਜ਼ ਕਰਨ ਵਿਚ ਮਿਲੀ ਕਾਮਯਾਬੀ!

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸੇ ਸਿਲਸਿਲੇ ਵਿਚ ਹੁਣ ਇਟਲੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਜਾਨਵਰਾਂ ਤੇ ਅਪਣੀ...

Covid 19 italy claim vaccine test virus neutralize success crime

ਨਵੀਂ ਦਿੱਲੀ: ਇਸ ਸਮੇਂ ਪੂਰੀ ਦੁਨੀਆ ਵਿਚ 80 ਲੈਬਸ ਵਿਚ ਕੋਰੋਨਾ ਵਾਇਰਸ ਦੀ ਵੈਕਸੀਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਈ ਥਾਵਾਂ ਤੇ ਵੈਕਸੀਨ ਬਣਾਏ ਜਾਣ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ। ਤੇ ਕਿਤੇ ਵੈਕਸੀਨ ਦਾ ਬਸ ਇਨਸਾਨਾਂ ਤੇ ਟ੍ਰਾਇਲ ਹੋਣਾ ਬਾਕੀ ਹੈ। ਕੁੱਝ ਦੇਸ਼ ਅਜਿਹੇ ਵੀ ਹਨ ਜੋ ਵੈਕਸੀਨ ਦਾ ਵਿਕਲਪ ਖੋਜ ਰਹੇ ਹਨ।

ਇਸੇ ਸਿਲਸਿਲੇ ਵਿਚ ਹੁਣ ਇਟਲੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਜਾਨਵਰਾਂ ਤੇ ਅਪਣੀ ਵੈਕਸੀਨ ਦਾ ਕਾਮਯਾਬ ਟੈਸਟ ਕਰ ਲਿਆ ਹੈ ਅਤੇ ਹੁਣ ਉਹ ਵੈਕਸੀਨ ਨੂੰ ਇਨਸਾਨਾਂ ਤੇ ਟੈਸਟ ਕਰਨ ਲਈ ਤਿਆਰ ਹਨ। ਇਜ਼ਰਾਇਲ ਤੋਂ ਬਾਅਦ ਇਟਲੀ ਨੇ ਵੀ ਐਲਾਨ ਕੀਤਾ ਹੈ ਕਿ ਉਸ ਨੇ ਕੋਰੋਨਾ ਵਾਇਰਸ ਦੇ ਇਲਾਜ ਦੀ ਵੈਕਸੀਨ ਬਣਾ ਲਈ ਹੈ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਵੈਕਸੀਨ ਜਾਨਵਰਾਂ ਤੋਂ ਇਲਾਵਾ ਇਨਸਾਨਾਂ ਤੇ ਵੀ ਕੰਮ ਕਰ ਰਹੀ ਹੈ।

ਮੰਨਿਆ ਜਾ ਰਿਹਾ ਹੈ ਕਿ ਇਸ ਸਟੇਜ ਤਕ ਪਹੁੰਚਣ ਵਾਲੀ ਦੁਨੀਆ ਦੀ ਇਹ ਪਹਿਲੀ ਵੈਕਸੀਨ ਹੈ ਅਤੇ ਰਾਜਧਾਨੀ ਰੋਮ ਵਿਚ ਇੰਫੈਕਿਸ਼ਅਸ ਡਿਸੀਜ਼ ਦੇ ਹਸਪਤਾਲ ਸਪੈਲੈਂਜਾਨੀ ਵਿਚ ਇਸ ਦਾ ਕਾਮਯਾਬ ਟ੍ਰਾਇਲ ਵੀ ਕੀਤਾ ਜਾ ਚੁੱਕਾ ਹੈ। ਦਸਿਆ ਜਾ ਰਿਹਾ ਹੈ ਕਿ ਰੋਮ ਦੇ ਸਪੈਲੈਂਜਾਨੀ ਹਸਪਤਾਲ ਵਿਚ ਇਸ ਵੈਕਸੀਨ ਨਾਲ ਚੂਹਿਆਂ ਵਿਚ ਐਂਟੀਬਾਡੀ ਵਿਕਸਿਤ ਕੀਤੇ ਗਏ ਹਨ। ਵਿਕਸਿਤ ਐਂਟੀਬਾਡੀ ਵਾਇਰਸ ਨੂੰ ਕੋਸ਼ਿਕਾਵਾਂ ਤੇ ਹਮਲਾ ਕਰਨ ਤੋਂ ਰੋਕੇਗੀ।

ਟੈਸਟ ਦੌਰਾਨ ਪਾਇਆ ਗਿਆ ਕਿ ਪੰਜ ਟੀਕਿਆਂ ਨੇ ਵੱਡੀ ਤਾਦਾਦ ਵਿਚ ਐਂਟੀਬਾਡੀ ਪੈਦਾ ਕੀਤੇ ਅਤੇ ਇਹਨਾਂ ਵਿਚੋਂ ਦੋ ਤਾਂ ਬਿਹਤਰੀਨ ਨਤੀਜੇ ਮਿਲੇ ਹਨ। ਲਿਹਾਜਾ ਇਹਨਾਂ ਤੇ ਰਿਸਰਚ ਹੋਈ ਜਿਸ ਤੋਂ ਬਾਅਦ ਇਹ ਵੈਕਸੀਨ ਤਿਆਰ ਕੀਤੇ ਜਾਣ ਦਾ ਦਾਅਵਾ ਹੋਇਆ। ਹੁਣ ਸਵਾਲ ਹੈ ਕਿ ਇਹ ਵੈਕਸੀਨ ਕਿੰਨੀ ਜਲਦੀ ਲੋਕਾਂ ਤਕ ਪਹੁੰਚ ਸਕੇਗੀ, ਜਿੰਨੀ ਜਲਦੀ ਪਹੁੰਚੇਗੀ ਦੁਨੀਆ ਤੋਂ ਕੋਰੋਨਾ ਦਾ ਪ੍ਰਕੋਪ ਉੰਨੀ ਜਲਦੀ ਖਤਮ ਹੋਵੇਗਾ।

ਦਸ ਦਈਏ ਕਿ ਇਸ ਵੈਕਸੀਨ ਦੀ ਵੱਡੀ ਗੱਲ ਇਹ ਹੈ ਕਿ ਇਸ ਨੇ ਲੈਬ ਵਿਚ ਇਨਸਾਨੀ ਸੈਲਾਂ ਤੇ ਪਾਜ਼ੀਟਿਵ ਅਸਰ ਵੀ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਹੁਣ ਵੈਕਸੀਨ ਦੀ ਟੈਸਟਿੰਗ ਸਭ ਤੋਂ ਐਡਵਾਂਸ ਸਟੇਜ ਵਿਚ ਹੈ। ਲਿਹਾਜਾ ਜਲਦ ਹੀ ਇਨਸਾਨਾਂ ਤੇ ਵੀ ਇਸ ਦਾ ਟੈਸਟ ਕਰ ਦਿੱਤਾ ਜਾਵੇਗਾ। ਇਟਲੀ ਦੀ ਟੈਕਿਜ ਬਾਇਟੈਕ ਨੇ ਇਸ ਵੈਕਸੀਨ ਨੂੰ ਵਿਕਸਿਤ ਕੀਤਾ ਹੈ।

ਜੋ ਫਿਲਹਾਲ ਦੁਨੀਆ ਦੀ ਵੱਡੀ ਮੈਡੀਸਿਨ ਮੈਨਿਊਫੈਕਚਰਿੰਗ ਕੰਪਨੀਆਂ ਨਾਲ ਕਰਾਰ ਕਰਨ ਵਿਚ ਜੁਟੀ ਗਈਆਂ ਹਨ ਤਾਂ ਕਿ ਵੱਡੀ ਤਾਦਾਦ ਵਿਚ ਇਸ ਦਾ ਪ੍ਰੋਡਕਸ਼ਨ ਹੋ ਸਕੇ। ਕੁਲ ਮਿਲਾ ਕੇ ਕੋਰੋਨਾ ਵੈਕਸੀਨ ਵਿੱਚ ਦੇਰੀ ਹੋ ਰਹੀ ਹੈ। ਪਰ ਇੰਜ ਜਾਪਦਾ ਹੈ ਕਿ ਜਲਦੀ ਹੀ ਕੋਈ ਕੋਰੋਨਾ ਵੈਕਸੀਨ ਮਾਰਕੀਟ ਵਿਚ ਆ ਰਹੀ ਹੈ। ਪਰ ਕੋਈ ਵੈਕਸੀਨ ਲਿਆਉਣ ਦੀ ਕਾਹਲੀ ਵਿਚ ਕੋਈ ਹੋਰ ਵੱਡਾ ਖ਼ਤਰਾ ਪੈਦਾ ਨਾ ਹੋ ਜਾਵੇ।

ਇਸੇ ਲਈ ਡਬਲਯੂਐਚਓ ਇਨ੍ਹਾਂ ਸਾਰੇ ਅਜ਼ਮਾਇਸ਼ਾਂ 'ਤੇ ਨਜ਼ਰ ਰੱਖ ਰਿਹਾ ਹੈ ਅਤੇ ਇਸ ਖ਼ਤਰੇ ਨੂੰ ਧਿਆਨ ਵਿਚ ਰੱਖਦੇ ਹੋਏ ਬ੍ਰਿਟੇਨ ਨੂੰ ਵੀ ਡਰ ਹੈ ਕਿ ਕੋਰੋਨਾ ਟੀਕਾ ਦੀ ਅੰਤਮ ਤਾਰੀਖ ਇਸ ਦੁਆਰਾ ਨਿਰਧਾਰਤ ਕੀਤੀ ਗਈ ਸੀ। ਇਹ ਥੋੜਾ ਹੋਰ ਸਮਾਂ ਲੈ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਦੀ ਦੁਨੀਆ ਦਾ ਸਭ ਤੋਂ ਵੱਡਾ ਵੈਕਸੀਨ ਟ੍ਰਾਇਲ ਬ੍ਰਿਟੇਨ ਵਿੱਚ ਆਕਸਫੋਰਡ ਯੂਨੀਵਰਸਿਟੀ ਦੀ ਲੈਬ ਵਿੱਚ ਚੱਲ ਰਿਹਾ ਹੈ। 

ਅਪ੍ਰੈਲ ਦੇ ਅਖੀਰਲੇ ਹਫ਼ਤੇ ਵਿਚ ਸ਼ੁਰੂ ਹੋਏ ਇਸ ਟ੍ਰਾਇਲ ਵਿਚ ਬ੍ਰਿਟੇਨ ਦੀ ਮਾਇਕ੍ਰੋਬਾਇਓਲਾਜਿਸਟ ਐਲਿਸਾ ਗ੍ਰੈਨੇਟੋ ਨੂੰ ਕੋਵਿਡ-19 ਦਾ ਪਹਿਲਾ ਟੀਕਾ ਲਗਾਇਆ ਗਿਆ। ਵੈਕਸੀਨ ਦੇ ਹਿਊਮਨ ਟ੍ਰਾਇਲ ਲਈ ਅੱਠ ਸੌ ਲੋਕਾਂ ਵਿਚੋਂ ਐਲਿਸਾ ਗ੍ਰੈਨੇਟਾ ਨੂੰ ਚੁਣਿਆ ਗਿਆ ਸੀ ਜਦਕਿ ਹਿਊਮਨ ਟ੍ਰਾਇਲ ਦੇ ਦੂਜੇ ਪੜਾਅ ਲਈ 18 ਤੋਂ 55 ਸਾਲ ਤਕ ਦੇ ਸਿਹਤਮੰਦ ਲੋਕਾਂ ਦੀ ਚੋਣ ਕੀਤੀ ਗਈ ਹੈ। ਹਾਲਾਂਕਿ ਹੁਣ ਵੈਕਸੀਨ ਦੇ ਪਹਿਲੇ ਟ੍ਰਾਇਲ ਦੇ ਨਤੀਜੇ ਦੀ ਹੀ ਪੁਖਤਾ ਤਸਦੀਕ ਹੋਣੀ ਬਾਕੀ ਹੈ।

ਸਭ ਤੋਂ ਵੱਡੇ ਪੈਮਾਨੇ ਤੇ ਵੈਕਸੀਨ ਦੇ ਟ੍ਰਾਇਲ ਦੇ ਮਾਮਲੇ ਵਿਚ ਬ੍ਰਿਟੇਨ ਦੁਨੀਆ ਦੇ ਬਾਕੀ ਦੇਸ਼ਾਂ ਤੋਂ ਅੱਗੇ ਹਨ। ਪਰ ਇਸ ਦਾ ਇਹ ਮਤਲਬ ਨਹੀਂ ਕਿ ਵੈਕਸੀਨ ਜਲਦ ਆ ਜਾਵੇਗੀ। ਇਸ ਤੋਂ ਪਹਿਲਾਂ ਬ੍ਰਿਟੇਨ ਦੇ ਵਿਦੇਸ਼ ਮੰਤਰੀ ਡਾਮਿਨਿਕ ਰਾਬ ਵੀ ਸਾਫ ਕਰ ਚੁੱਕੇ ਹਨ ਕਿ ਇਸ ਸਾਲ ਵੈਕਸੀਨ ਆਉਣਾ ਮੁਸ਼ਕਿਲ ਹੈ। ਵੈਸੇ ਤਾਂ ਬ੍ਰਿਟੇਨ ਖੁਦ ਹੀ ਕੋਰੋਨਾ ਨਾਲ ਵੱਡੀ ਗਿਣਤੀ ਵਿਚ ਪ੍ਰਭਾਵਿਤ ਹੋਇਆ ਹੈ।

ਫਿਰ ਵੀ ਉਹ ਕੋਰੋਨਾ ਦੀ ਵੈਕਸੀਨ ਦੇ ਮਾਮਲੇ ਵਿਚ ਕਿਸੇ ਵੀ ਜਲਦਬਾਜ਼ੀ ਤੋਂ ਬਚਣਾ ਚਾਹੁੰਦਾ ਹੈ ਤਾਂ ਕਿ ਇਸ ਚੱਕਰ ਵਿਚ ਕਿਸੇ ਹੋਰ ਵੱਡੇ ਖਤਰੇ ਦਾ ਸਾਹਮਣਾ ਨਾ ਕਰਨਾ ਪੈ ਜਾਵੇ। ਪਰ ਇਹ ਵੀ ਮੰਨ ਕੇ ਚਲੋ ਕਿ ਜੇ ਵੈਕਸੀਨ ਇਸ ਸਾਲ ਤਕ ਨਹੀਂ ਬਣਾਈ ਗਈ ਤਾਂ ਇਸ ਵਾਇਰਸ ਨਾਲ ਦੁਨੀਆ ਕਈ ਸਾਲ ਪਿੱਛੇ ਚਲੀ ਜਾਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।