ਮਿਗ 29ਕੇ ਦੇ ਹਾਦਸਾਗ੍ਰਸਤ ਹੋਣ ਮਗਰੋਂ ਗੋਆ ਹਵਾਈ ਅੱਡਾ ਅਸਥਾਈ ਤੌਰ ‘ਤੇ ਕੀਤਾ ਬੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੋਆ ਹਵਾਈ ਅੱਡੇ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ।

Goa airport closed temporarily after tank of MiG 29K catches fire

ਨਵੀਂ ਦਿੱਲੀ: ਗੋਆ ਹਵਾਈ ਅੱਡੇ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। ਦਰਅਸਲ ਭਾਰਤੀ ਫੌਜ ਦੇ ਇਕ ਫਾਈਟਰ ਜੈੱਟ ਮਿਗ 29k ਦੀ ਤੇਲ ਵਾਲੀ ਟੈਂਕੀ ਉਡਾਨ ਭਰਨ ਸਮੇਂ ਹਵਾਈ ਅੱਡੇ ਕੋਲ ਡਿੱਗ ਗਈ। ਇਸ ਤੋਂ ਬਾਅਦ ਇੱਥੇ ਅੱਗ ਲੱਗ ਗਈ। ਫਿਲਹਾਲ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਹਾਜ਼ਾਂ ਦੀ ਆਵਾਜਾਈ ਜਲਦ ਸ਼ੁਰੂ ਕੀਤੀ ਜਾ ਸਕੇ। ਇਹ ਜਾਣਕਾਰੀ ਨੇਵੀ ਵੱਲੋਂ  ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਫਾਇਟਰ ਪਲੇਨ ਬਿਲਕੁਲ ਸੁਰੱਖਿਅਤ ਹੈ।