ਉਤਰਾਖੰਡ ਦੇ ਜੰਗਲਾਂ ਵਿਚ ਨਹੀਂ ਰੁਕ ਰਿਹਾ ਅੱਗ ਲੱਗਣ ਦਾ ਸਿਲਸਿਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

2000 ਹੈਕਟੇਅਰ ਜੰਗਲ ਸੜ ਕੇ ਸਵਾਹ

Every year Uttrakhand faces fire problem who to blame?

ਉਤਰਾਖੰਡ: ਉਤਰਾਖੰਡ ਦੇ ਜੰਗਲਾਂ ਵਿਚ ਇਕ ਵਾਰ ਫਿਰ ਅੱਗ ਲੱਗਣ ਦੀ ਖ਼ਬਰ ਸਹਾਮਣੇ ਆਈ ਹੈ। ਇਸ ਸਾਲ ਜੰਗਲ ਵਿਚ ਅੱਗ ਲੱਗਣ ਦੀਆਂ 1400 ਤੋਂ ਜ਼ਿਆਦਾ ਘਟਨਾਵਾਂ ਹੋ ਚੁੱਕੀਆਂ ਹਨ। ਤਕਰੀਬਨ 2000 ਹੈਕਟੇਅਰ ਜੰਗਲ ਸਵਾਹ ਹੋ ਗਏ ਹਨ। ਪਿਛਲੇ ਕਈ ਸਾਲਾਂ ਤੋਂ ਲਗਾਤਾਰ ਗਰਮੀਆਂ ਵਿਚ ਉਤਰਾਖੰਡ ਦੇ ਜੰਗਲਾਂ ਵਿਚ ਭਿਆਨਕ ਅੱਗ ਲਗ ਰਹੀ ਹੈ ਅਤੇ ਇਸ ਦੇ ਲਈ ਕੋਈ ਠੋਸ ਕਦਮ ਵੀ ਨਹੀਂ ਚੁੱਕੇ ਗਏ।

ਪਿਛਲੇ ਕਈ ਮਹੀਨਿਆਂ ਤੋਂ ਉਤਰਾਖੰਡ ਦੇ ਕੁਮਾਉਂ ਅਤੇ ਗੜ੍ਹਵਾਲ ਦੋਵਾਂ ਇਲਾਕਿਆਂ ਵਿਚ ਜੰਗਲ ਵਿਚ ਅੱਗ ਦੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਹਨ। ਜਿਸ ਦੀ ਸੂਚਨਾ ਹਰ ਰੋਜ਼ ਜੰਗਲ ਵਿਭਾਗ ਅਤੇ ਪ੍ਰਸ਼ਾਸਨ ਨੂੰ ਮਿਲ ਰਹੀ ਹੈ। ਜੰਗਲ ਵਿਚ ਅੱਗ ਲਈ ਗ੍ਰਾਮੀਣ ਦੀ ਲਾਪਰਵਾਹੀ, ਪਾਈਨ ਦੇ ਦਰਖ਼ਤਾਂ ਦਾ ਜ਼ਿਆਦਾ ਹੋਣਾ ਅਤੇ ਉਹਨਾਂ ਦਰਖ਼ਤਾਂ ਦੇ ਪੱਤਿਆਂ ਨਾਲ ਅੱਗ ਲਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ।

ਕਿਸੇ ਵੀ ਲਾਪਰਵਾਹੀ ਤੋਂ ਲਗਣ ਵਾਲੀ ਅੱਗ ਪਾਈਨ ਦੇ ਪੱਤਿਆਂ ਨਾਲ ਬਹੁਤ ਤੇਜ਼ੀ ਨਾਲ ਫੈਲਦੀ ਹੈ। ਅਦਿਵਾਸੀ ਅਤੇ ਜਲ ਅਧਿਕਾਰੀਆਂ ਲਈ ਕੰਮ ਕਰ ਰਹੇ ਜਾਣਕਾਰ ਦਸਦੇ ਹਨ ਕਿ ਜੰਗਲਾਂ ਤੇ ਸਥਾਨਕ ਲੋਕਾਂ ਦੇ ਹੱਕਾਂ ਨੂੰ ਖੋਹਿਆ ਜਾਣਾ ਵੀ ਵਾਰ ਵਾਰ ਅੱਗ ਲਗਣ ਦੀ ਵਜ੍ਹਾ ਹੈ। ਇਸ ਨਾਲ ਸਥਾਨਕ ਲੋਕ ਅਪਣੇ ਅਧਿਕਾਰਾਂ ਤੋਂ ਵਾਂਝੇ ਹੋਣ ਕਾਰਨ ਜੰਗਲਾ ਦੀ ਸੁਰੱਖਿਆ ਵਿਚ ਕੋਈ ਰੂਚੀ ਨਹੀਂ ਲੈਂਦੇ।

ਇਸ ਤੋਂ ਇਲਾਵਾ ਜੰਗਲ ਵਿਭਾਗ ਵਿਚ ਫੈਲਿਆ ਭ੍ਰਿਸ਼ਟਾਚਾਰ ਵੀ ਇਹਨਾਂ ਘਟਨਾਵਾਂ ਲਈ ਜ਼ਿੰਮੇਵਾਰ ਹੈ। ਪਹਾੜਾਂ ਵਿਚ ਅੰਨੇ ਵਿਨਾਸ਼ਕਾਰੀ ਉਸਾਰੀ ਦਾ ਕੰਮ, ਭੂਮੀਗਤ ਜਲ ਦੀ ਦੁਰਵਰਤੋਂ ਅਤੇ ਕੁਦਰਤੀ ਪਾਣੀ ਦੇ ਸਰੋਤ ਦਾ ਖ਼ਤਮ ਹੋਣਾ ਵੀ ਅੱਗ ਲੱਗਣ ਦਾ ਮੁੱਖ ਕਾਰਨ ਹਨ। ਜੰਗਲ ਵਿਚ ਲਗ ਰਹੀ ਅੱਗ ਦੀਆਂ ਘਟਨਾਵਾਂ ਪਿਛਲੇ ਇਕ ਦਹਾਕੇ ਵਿਚ ਤੇਜ਼ੀ ਨਾਲ ਵਧੀਆਂ ਹਨ।

ਲੋਕ ਸਭਾ ਵਿਚ ਪਿਛਲੇ ਸਾਲ ਸਰਕਾਰ ਨੇ ਇਕ ਸਵਾਲ ਦੇ ਜਵਾਬ ਵਿਚ ਜੋ ਜਾਣਕਾਰੀ ਦਿੱਤੀ ਸੀ ਉਸ ਨਲ ਇਹ ਵੀ ਪਤਾ ਚਲਦਾ ਹੈ ਕਿ ਮੱਧ ਪ੍ਰਦੇਸ਼, ਛਤੀਸਗੜ੍ਹ ਅਤੇ ਓਡੀਸ਼ਾ ਉਹ ਰਾਜ ਹਨ ਜਿੱਥੇ ਹਰ ਸਾਲ ਅੱਗ ਲੱਗਣ ਦੀਆਂ ਸਭ ਤੋਂ ਜ਼ਿਆਦਾ ਘਟਨਾਵਾਂ ਵਾਪਰ ਰਹੀਆਂ ਹਨ। ਵਾਤਾਵਾਰਨ ਖੇਤਰ ਵਿਚ ਕੰਮ ਕਰਨ ਵਾਲੇ ਵਿਗਿਆਨੀ ਦਸਦੇ ਹਨ ਕਿ ਜਲਵਾਯੂ ਤਬਦੀਲੀ, ਧਰਤੀ ਦਾ ਵਧ ਰਿਹਾ ਤਾਪਮਾਨ ਅਤੇ ਖੁਸ਼ਕ ਮੌਸਮ ਵੀ ਇਸ ਸਮੱਸਿਆ ਦੀ ਵਜ੍ਹਾ ਹੈ।

ਸਰਕਾਰੀ ਅੰਕੜਿਆਂ ਮੁਤਾਬਕ ਇਸ ਸਾਲ ਉਤਰਾਖੰਡ ਵਿਚ ਹੁਣ ਤਕ 35 ਲੱਖ ਤੋਂ ਵੱਧ ਦੀ ਸੰਪੱਤੀ ਦਾ ਨੁਕਸਾਨ ਹੋਇਆ ਹੈ। ਪਰ ਸੂਤਰ ਦਸਦੇ ਹਨ ਕਿ ਜੰਗਲ ਵਿਚ ਲੱਗੀ ਇਸ ਭਿਆਨਕ ਅੱਗ ਤੋਂ ਹੋਣ ਵਾਲਾ ਨੁਕਸਾਨ ਕਰੋੜਾਂ ਰੁਪਏ ਦਾ ਹੈ। ਕੁਮਾਉਂ ਦੇ ਨੈਨੀਤਾਲ ਅਤੇ ਅਲਮੋੜਾ ਅਤੇ ਗੜ੍ਹਵਾਲ ਦੇ ਟਿਹਰੀ, ਪੌੜੀ ਅਤੇ ਦੇਹਰਾਦੂਨ ਤੋਂ ਅੱਗ ਲੱਗਣ ਦੀਆਂ ਖ਼ਬਰਾਂ ਪਿਛਲੇ ਸਾਲ ਬਹੁਤ ਆਈਆਂ ਹਨ। ਇਸ ਬਾਵਜੂਦ ਅਜਿਹਾ ਨਹੀਂ ਲਗਦਾ ਕਿ ਸਰਕਾਰ ਨੇ ਇਸ ਦੇ ਲਈ ਕੋਈ ਖ਼ਾਸ ਪ੍ਰ