ਆਸਾਮ ਵਿਚ ਲੋਕਾਂ ਨੇ ਮਾਂ ਅਤੇ ਪੁੱਤਰ ਦੀ ਕੁੱਟ ਕੁੱਟ ਕੇ ਕੀਤੀ ਹੱਤਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਈ ਦਿਨਾਂ ਤੋਂ ਲਾਪਤਾ ਸੀ ਔਰਤ

Mother son beaten to death in assams mob lynching Tinsukia

ਨਵੀਂ ਦਿੱਲੀ: ਆਸਾਮ ਦੇ ਤਿਨਸੁਕਿਆ ਜ਼ਿਲ੍ਹੇ ਵਿਚ ਲਿੰਚਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਔਰਤ ਦਾ ਸ਼ਰੀਰ ਮਿਲਣ ਤੋਂ ਬਾਅਦ ਭੀੜ ਇਕੱਠੀ ਹੋ ਗਈ ਅਤੇ ਉਸ ਨੇ ਔਰਤ ਅਤੇ ਉਸ ਦੇ ਬੇਟੇ ਨੂੰ ਇੰਨਾ ਕੁਟਿਆ ਕਿ ਉਹਨਾਂ ਦੀ ਮੌਤ ਹੋ ਗਈ। ਦਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਸ ਵਕਤ ਪੁਲਿਸਕਰਮੀ ਉੱਥੇ ਹੀ ਮੌਜੂਦ ਸਨ ਪਰ ਉਹਨਾਂ ਨੇ ਵੀ ਭੀੜ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ।

ਜਾਣਕਾਰੀ ਮੁਤਾਬਕ ਆਸਾਮ ਦੇ ਤਿਨਸੁਕਿਆ ਜ਼ਿਲ੍ਹੇ ਦੇ ਰੰਗਪੁਰੀ ਵਿਚ ਪਿਛਲੇ ਦੋ ਦਿਨਾਂ ਤੋਂ ਇਕ ਔਰਤ ਦੋ ਮਹੀਨੇ ਦੇ ਪੁੱਤਰ ਨਾਲ ਲਾਪਤਾ ਸੀ। ਪਰਵਾਰ ਦਾ ਆਰੋਪ ਹੈ ਕਿ ਔਰਤ ਦੇ ਸਹੁਹਿਆਂ ਨੇ ਉਸ ਨੂੰ ਬਹੁਤ ਪਰੇਸ਼ਾਨ ਕੀਤਾ ਸੀ। ਸ਼ਨੀਵਾਰ ਨੂੰ ਔਰਤ ਦਾ ਸ਼ਰੀਰ ਗੁਸਲਖ਼ਾਨੇ ਦੀ ਟੈਂਕੀ ਦੇ ਕੋਲ ਬਰਾਮਦ ਕੀਤਾ ਗਿਆ। ਇਸ ਗੱਲ ਤੋਂ ਨਾਰਾਜ਼ ਪਰਵਾਰ ਨੇ ਪਿੰਡ ਵਾਲਿਆਂ ਦੀ ਮਦਦ ਨਾਲ ਉਹਨਾਂ ਦੇ ਘਰ 'ਤੇ ਹਮਲਾ ਬੋਲ ਦਿੱਤਾ।

ਲੋਕਾਂ ਦਾ ਗੁੱਸਾ ਇੰਨਾ ਵਧ ਗਿਆ ਸੀ ਕਿ ਉਹਨਾਂ ਨੇ ਔਰਤ ਜਮੁਨਾ ਤਾਤਿ ਦੇ ਪਤੀ ਅਜੇ ਤਾਤਿ ਦੇ ਘਰ ਤੋਂ ਬਾਹਰ ਕੱਢ ਦਿੱਤਾ ਅਤੇ ਉਸ ਨੂੰ ਡੰਡਿਆਂ ਤੇ ਸੋਟੀਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਦਸਿਆ ਜਾ ਰਿਹਾ ਹੈ ਕਿ ਭੀੜ ਨੇ ਦੋਵਾਂ ਉਦੋਂ ਤਕ ਕੁੱਟਿਆ ਜਦੋਂ ਤਕ ਉਹਨਾਂ ਦੀ ਮੌਤ ਨਹੀਂ ਹੋ ਗਈ। ਹੰਗਾਮੇ ਦੀ ਸੂਚਨਾ ਮਿਲਦੇ ਹੀ ਪਿੰਡ ਵਿਚ ਪੁਲਿਸ ਵੀ ਪਹੁੰਚ ਗਈ ਸੀ ਪਰ ਪਿੰਡ ਵਾਲਿਆਂ ਦੇ ਗੁੱਸੇ ਅੱਗੇ ਉਹ ਵੀ ਕੁੱਝ ਨਾ ਕਰ ਸਕੇ। ਹਾਲਾਂਕਿ ਬਾਅਦ ਵਿਚ ਉਹਨਾਂ ਨੇ ਜ਼ਖ਼ਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਪਰ ਉਸ ਸਮੇਂ ਤਕ ਉਹਨਾਂ ਦੀ ਮੌਤ ਹੋ ਚੁੱਕੀ ਸੀ।