ਹਸਪਤਾਲ ਨੇ ਇਸ ਕਾਰਨ ਰੱਦ ਕੀਤਾ ਹਨੀਪ੍ਰੀਤ ਦਾ ਅਟੈਂਡੇਟ ਕਾਰਡ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਮ ਰਹੀਮ ਨੂੰ ਹੁਣ ਆਮ ਵਾਰਡ 'ਚ ਸ਼ਿਫਟ ਕਰ ਦਿੱਤਾ ਗਿਆ

Honeypreet

ਰੋਹਤਕ-ਸਾਧਵੀ ਬਲਾਤਕਾਰ ਅਤੇ ਪੱਤਰਕਾਰ ਕਤਲ ਕਾਂਡ ਲਈ ਦੋਸ਼ੀ ਠਹਿਰਾਏ ਗਏ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਮੇਦਾਂਤਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਕੋਰੋਨਾ ਨੈਗੇਟਿਵ ਰਿਪੋਰਟ ਆਉਣ ਤੋਂ ਬਾਅਦ ਰਾਮ ਰਹੀਮ ਨੂੰ ਹੁਣ ਆਮ ਵਾਰਡ 'ਚ ਸ਼ਿਫਟ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ-ਪਾਕਿਸਤਾਨ 'ਚ ਯਾਤਰੀਆਂ ਨੂੰ ਲਿਜਾ ਰਹੀ ਇਕ ਵੈਨ ਨਦੀ 'ਚ ਡਿੱਗੀ, 17 ਮਰੇ

ਦੱਸ ਦੇਈਏ ਕਿ ਸਿਹਤ ਵਿਗੜਨ ਕਾਰਨ ਰਾਮ ਰਹੀਮ ਨੂੰ ਸੁਨਾਰੀਆ ਜੇਲ੍ਹ ਤੋਂ ਮੇਦਾਂਤਾ ਹਸਪਤਾਲ ਲਿਆਂਦਾ ਗਿਆ ਸੀ। ਪਰ ਕੱਲ ਉਨ੍ਹਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆ ਗਈ ਹੈ। ਮੇਦਾਂਤਾ ਹਸਪਤਾਲ 'ਚ ਦਾਖਲ ਰਾਮ ਰਹੀਮ ਨੂੰ ਹੁਣ ਅਟੈਂਡੇਟ ਦੀ ਸੁਵਿਧਾ ਨਹੀਂ ਮਿਲੇਗੀ।ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਹਨੀਪ੍ਰੀਤ ਰਾਮ ਰਹੀਮ ਨੂੰ ਮਿਲਣ ਲਈ ਮੇਦਾਂਤਾ ਹਸਪਤਾਲ ਵੀ ਪਹੁੰਚੀ ਸੀ ਅਤੇ ਉਨ੍ਹਾਂ ਨੂੰ ਮਿਲਣ ਲਈ ਅਟੈਂਡੇਟ ਕਾਰਡ ਵੀ ਬਣਾਇਆ ਸੀ ਤਾਂ ਜੋ 15 ਜੂਨ ਤੱਕ ਉਹ ਰਾਹ ਰਹੀਮ ਨੂੰ ਮਿਲ ਸਕੇ।

ਇਹ ਵੀ ਪੜ੍ਹੋ-ਪਾਕਿਸਤਾਨ 'ਚ 6 ਸਾਲਾਂ ਤੋਂ ਜੇਲ੍ਹ 'ਚ ਕੈਦ ਹਨ ਮਾਨਸਿਕ ਤੌਰ 'ਤੇ ਬੀਮਾਰ 17 ਭਾਰਤੀ

ਪਰ ਹੁਣ ਤੁਹਾਨੂੰ ਦੱਸ ਦੇਈਏ ਕਿ ਹਨੀਪ੍ਰੀਤ ਦਾ ਅਟੈਂਡੇਟ ਕਾਰਡ ਰੱਦ ਕਰ ਦਿੱਤਾ ਗਿਆ ਹੈ ਅਤੇ ਹੁਣ ਉਹ ਰਾਮ ਰਹੀਮ ਨੂੰ ਨਹੀਂ ਮਿਲ ਸਕਦੀ ਹੈ। ਦੱਸ ਦਈਏ ਕਿ ਨਵੀਂ ਅਟੈਂਡੇਟ ਹਨੀਪ੍ਰੀਤ 'ਤੇ ਰੋਹਤਕ ਪੁਲਸ ਨੂੰ ਇਤਰਾਜ਼ ਹੈ ਇਸ ਕਾਰਨ ਉਸ ਦਾ ਕਾਰਡ ਰੱਦ ਕੀਤਾ ਗਿਆ ਹੈ। ਰੋਹਤਕ ਪੁਲਸ ਵੱਲੋਂ 12 ਮਈ ਦੀ ਰਾਤ ਪੀ.ਜੀ.ਆਈ. 'ਚ ਦਾਖਲ ਹੋਣ 'ਤੇ ਰਾਮ ਰਹੀਮ ਨੂੰ ਰਿਸ਼ਤੇਦਾਰਾਂ ਨਾਲ ਮਿਲਣ ਨਹੀਂ ਦਿੱਤਾ ਗਿਆ ਸੀ। ਰਾਮ ਰਹੀਮ ਪਿਛਲੇ ਕਈ ਸਮੇਂ ਤੋਂ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀ ਬੀਮਾਰੀ ਨਾਲ ਪੀੜਤ ਹਨ। ਇਸ ਕਾਰਨ ਹੀ ਉਨ੍ਹਾਂ ਨੂੰ ਇਲਾਜ ਲਈ ਰੋਹਤਕ ਹਸਪਤਾਲ ਲਿਆਇਆ ਗਿਆ ਸੀ।

ਇਹ ਵੀ ਪੜ੍ਹੋ-ਕੈਨੇਡਾ :ਮੁਸਲਿਮ ਪਰਿਵਾਰ 'ਤੇ ਹੋਏ ਟਰੱਕ ਹਮਲੇ ਦੀ PM ਟਰੂਡੋ ਨੇ ਕੀਤੀ ਨਿੰਦਾ