2019 ਵਿਚ ਬੀਜੇਪੀ ਦੇ ਨਾਲ ਜੇਡੀਯੂ ਦਾ ਗਠਜੋੜ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਿਹਾਰ ਵਿਚ ਸੀਟਾਂ ਦੇ ਬਟਵਾਰੇ ਨੂੰ ਲੈ ਕੇ ਚੱਲ ਰਹੀ ਖਿੱਚੋਤਾਣ ਖਤਮ ਹੁੰਦੀ ਦਿਖਾਈ ਦੇ ਰਹੀ ਹੈ

Ready to Contest 17 Seats in Bihar

ਨਵੀਂ ਦਿੱਲੀ, ਬਿਹਾਰ ਵਿਚ ਸੀਟਾਂ ਦੇ ਬਟਵਾਰੇ ਨੂੰ ਲੈ ਕੇ ਚੱਲ ਰਹੀ ਖਿੱਚੋਤਾਣ ਖਤਮ ਹੁੰਦੀ ਦਿਖਾਈ ਦੇ ਰਹੀ ਹੈ। ਐਤਵਾਰ ਨੂੰ ਨਵੀਂ ਦਿਲੀ ਵਿਚ ਜੇਡੀਯੂ ਦੀ ਰਾਸ਼ਟਰੀ ਕਾਰਜਕਾਰੀ ਬੈਠਕ ਤੋਂ ਬਾਅਦ ਤਸਵੀਰ ਬਿਲਕੁਲ ਸਾਫ਼ ਹੋ ਗਈ। ਸੂਤਰਾਂ ਦੇ ਮੁਤਾਬਕ ਜੇਡੀਯੂ ਨੇ ਕਿਹਾ ਹੈ ਕਿ 2019 ਵਿਚ ਬੀਜੇਪੀ ਦੇ ਨਾਲ ਉਸਦਾ ਗਠਜੋੜ ਜਾਰੀ ਰਹੇਗਾ ਅਤੇ ਦੋਵੇਂ ਪਾਰਟੀਆਂ ਮਿਲਕੇ ਚੋਣ ਲੜਨਗੀਆਂ। ਹਾਲਾਂਕਿ ਸੀਟਾਂ ਦੇ ਬਟਵਾਰੇ ਨੂੰ ਲੈ ਕੇ ਹੁਣ ਤੱਕ ਕੋਈ ਸਹਿਮਤੀ ਨਹੀਂ ਬਣੀ ਹੈ।

ਉਥੇ ਹੀ ਉਨ੍ਹਾਂ ਦੇ ਬੇਟੇ ਚਿਰਾਗ ਪਾਸਵਾਨ ਨੇ ਬੀਜੇਪੀ ਲਈ ਚਿੰਤਾ ਖੜੀ ਕਰਦੇ ਹੋਏ ਆਰਜੇਡੀ ਨੇਤਾ ਤੇਜਸਵੀ ਯਾਦਵ ਦੇ ਨਾਲ ਮਿਲਕੇ ਕੰਮ ਕਰਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਗੱਲਬਾਤ ਕਰਦੇ ਹੋਏ ਦੱਸਿਆ ਚਿਰਾਗ ਨੇ ਤੇਜਸਵੀ ਦੇ ਨਾਲ ਜਾਣ ਦਾ ਇਸ਼ਾਰਾ ਦਿੰਦੇ ਹੋਏ ਕਿਹਾ ਸੀ ਕਿ ਸਿਆਸਤ ਵਿਚ ਸਭ ਕੁੱਝ ਸੰਭਵ ਹੈ ਅਤੇ ਭਵਿੱਖ ਵਿਚ ਦੋਵਾਂ ਨੌਜਵਾਨ ਨੇਤਾ ਨਾਲ ਮਿਲਕੇ ਕੰਮ ਕਰਨ ਤਾਂ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ ਹੈ।