ਇੱਕ ਹੋਰ ਬੀਜੇਪੀ ਵਿਧਾਇਕ 'ਤੇ ਬਲਾਤਕਾਰ ਦਾ ਦੋਸ਼, ਪੀੜਿਤਾ ਨੇ ਦਿੱਤੀ ਖ਼ੁਦਕੁਸ਼ੀ ਦੀ ਧਮਕੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਂਨਾਵ ਦੇ ਬਾਂਗਰਮਊ ਦੇ ਬੀਜੇਪੀ ਵਿਧਾਇਕ ਕੁਲਦੀਪ ਸੇਂਗਰ ਤੋਂ ਬਾਅਦ ਹੁਣ ਇੱਕ ਹੋਰ ਬੀਜੇਪੀ ਵਿਧਾਇਕ 'ਤੇ ਬਲਾਤਕਾਰ ਦਾ ਦੋਸ਼ ਲੱਗਿਆ ਹੈ।

Rape Accused BJP MLA, Victim threaten to Suicide

ਲਖਨਊ, ਉਂਨਾਵ ਦੇ ਬਾਂਗਰਮਊ ਦੇ ਬੀਜੇਪੀ ਵਿਧਾਇਕ ਕੁਲਦੀਪ ਸੇਂਗਰ ਤੋਂ ਬਾਅਦ ਹੁਣ ਇੱਕ ਹੋਰ ਬੀਜੇਪੀ ਵਿਧਾਇਕ 'ਤੇ ਬਲਾਤਕਾਰ ਦਾ ਦੋਸ਼ ਲੱਗਿਆ ਹੈ। ਬਦਾਯੂੰ ਤੋਂ ਵਿਧਾਇਕ ਤੇਜ ਸਾਗਰ ਉੱਤੇ 22 ਸਾਲਾ ਲੜਕੀ ਨਾਲ ਬਲਾਤਕਾਰ ਦਾ ਦੋਸ਼ ਲਗਾਇਆ ਹੈ। ਲੜਕੀ ਦੇ ਮੁਤਾਬਕ, 2012 - 2014 ਦੇ ਸਮੇਂ ਜਦੋਂ ਉਹ ਨਬਾਲਗ਼ ਸੀ, ਉਸ ਸਮੇਂ ਵਿਧਾਇਕ ਨੇ ਵਿਆਹ ਦਾ ਝਾਂਸਾ ਦੇ ਕੇ 2 ਸਾਲ ਤੱਕ ਉਸਦਾ ਯੌਨ ਸ਼ੋਸ਼ਣ ਕੀਤਾ।