ਗਊ ਰੱਖਿਅਕਾਂ ਨੇ 25 ਗਊ ਤਸਕਰਾਂ ਨੂੰ ਬੰਨ੍ਹਕੇ ਲਗਵਾਏ 'ਗਊ ਮਾਤਾ ਦੀ ਜੈ' ਦੇ ਨਾਅਰੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਘਟਨਾ ਮੱਧ ਪ੍ਰਦੇਸ਼ ਦੇ ਖੰਡਵਾ ਇਲਾਕੇ ਦੇ ਪਿੰਡ ਦੀ

Gau Rakshaks tie up 25 people and make them chant gau mata di jai

ਮੱਧ ਪ੍ਰਦੇਸ਼- ਮੱਧ ਪ੍ਰਦੇਸ਼ ਦੇ ਖੰਡਵਾ ਵਿਚ ਐਤਵਾਰ ਨੂੰ ਗਊ ਤਸਕਰੀ ਕਰ ਰਹੇ ਕਰੀਬ 25 ਲੋਕਾਂ ਨੂੰ ਗਊ ਰੱਖਿਅਕਾਂ ਨੇ ਫੜ ਲਿਆ। ਸੜਕ ਦੇ ਠੀਕ ਵਿਚਕਾਰ ਉਨ੍ਹਾਂ ਨੂੰ ਰੱਸੀ ਨਾਲ ਬੰਨ੍ਹਕੇ ਗਊ ਮਾਤਾ ਦੀ ਜੈ ਦੇ ਨਾਅਰੇ ਵੀ ਲਗਵਾਏ ਅਤੇ ਇਸ ਤੋਂ ਬਾਅਦ ਪੁਲਿਸ ਦੇ ਹਵਾਲੇ ਕਰ ਦਿੱਤਾ। ਦੱਸ ਦਈਏ ਕਿ ਇਸ ਪੂਰੀ ਘਟਨਾ ਦਾ ਵੀਡੀਓ ਸੋਸ਼ਲ ਮੀਡਿਆ 'ਤੇ ਵਾਇਰਲ ਹੋ ਗਿਆ ਹੈ।

ਫਿਲਹਾਲ ਪੁਲਿਸ ਨੇ ਗਊ ਰੱਖਿਅਕਾਂ ਅਤੇ ਗਊ ਤਸਕਰਾਂ ਦੋਵਾਂ ਦੇ ਖਿਲਾਫ਼ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿਚ ਇੱਕ ਦਰਜਨ ਤੋਂ ਜ਼ਿਆਦਾ ਲੋਕਾਂ ਨੂੰ ਗਿਰਫ਼ਤਾਰ ਵੀ ਕੀਤਾ ਗਿਆ ਹੈ। ਦਰਅਸਲ ਮਾਮਲਾ ਖੰਡਵਾ ਜਿਲਾ ਮੁਖ ਦਫਤਰ ਤੋਂ ਕਰੀਬ 60 ਕਿਲੋਮੀਟਰ ਦੂਰ ਸਾਂਵਲੀਖੇੜਾ ਪਿੰਡ ਦਾ ਹੈ। ਵਾਇਰਲ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ,  ਲੋਕਾਂ ਨੇ ਗਊ ਤਸਕਰਾਂ ਨੂੰ ਰੱਸੀ ਨਾਲ ਬੰਨ੍ਹਿਆ ਹੋਇਆ ਅਤੇ ਉਨ੍ਹਾਂ ਦੇ ਕੰਨ ਪਕੜਵਾਕੇ ਉਨ੍ਹਾਂ ਨੂੰ ਮੁਰਗਾ ਵੀ ਬਣਾਇਆ ਗਿਆ ਨਾਲ ਗਊ ਮਾਤਾ ਦੀ ਜੈ ਦੇ ਨਾਹਰੇ ਵੀ ਲਗਵਾਏ ਜਾ ਰਹੇ ਹਨ।

ਖੰਡਵਾ ਪੁਲਿਸ ਥਾਨਾ ਇੰਚਾਰਜ ਹਰਿਸ਼ੰਕਰ ਰਾਵਤ ਨੇ ਦੱਸਿਆ,  21 ਗਊਅੰਸ਼ ਜ਼ਬਤ ਕੀਤੇ ਗਏ ਹਨ। ਇਨ੍ਹਾਂ ਨੂੰ ਨਾਲ ਦੇ ਪਿੰਡ ਖਾਰ ਦੀ ਗਊਸ਼ਾਲਾ ਵਿੱਚ ਭੇਜ ਦਿੱਤਾ ਗਿਆ ਹੈ। ਪੁਲਿਸ ਅਨੁਸਾਰ, ਕਰੀਬ 100 ਪਿੰਡ ਵਾਸੀਆਂ ਨੇ ਤਸਕਰਾਂ ਨੂੰ ਸਾਂਵਲੀਖੇੜਾ ਪਿੰਡ ਵਿੱਚ ਉਸ ਵਕਤ ਫੜਿਆ, ਜਦੋਂ ਇਹ ਗਊ ਅੰਸ਼ ਲੈ ਜਾ ਰਹੇ ਸਨ।

ਸਾਰੇ ਆਰੋਪੀ ਹਰਦਾ ਤੋਂ ਖੰਡਵਾ ਹੁੰਦੇ ਹੋਏ ਜੰਗਲ ਦੇ ਰਸਤੇ ਮਹਾਰਾਸ਼ਟਰ ਜਾ ਰਹੇ ਸਨ। SP ਖੰਡਵਾ ਸ਼ਿਵ ਦਯਾਲ ਸਿੰਘ ਨੇ ਦੱਸਿਆ, ਕਿ ਉਨ੍ਹਾਂ ਸਾਰੇ ਗਊ ਅੰਸ਼ ਦੀ ਤਸਕਰੀ ਕਰਣ ਵਾਲੇ ਅਤੇ ਗਊ ਰੱਖਿਅਕਾਂ ਦੋਵਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ 7 - 8 ਵਾਹਨਾਂ ਨੂੰ ਵੀ ਆਪਣੇ ਕਬਜੇ ਵਿਚ ਲਿਆ ਹੈ। ਜਿਸ ਵਿੱਚ ਗਊ ਤਸਕਰੀ ਕੀਤੀ ਜਾ ਰਹੀ ਸੀ। ਪੁਲਿਸ ਨੇ ਇਸ ਮਾਮਲੇ ਵਿੱਚ 16 ਲੋਕਾਂ ਨੂੰ ਗਿਰਫ਼ਤਾਰ ਕੀਤਾ ਹੈ।