ਬੀਫ ਤਸਕਰੀ ਦੇ ਸ਼ੱਕ ਵਿਚ ਗਊ ਰੱਖਿਆਕਾਂ ਨੇ 2 ਵਿਅਕਤੀਆਂ ਦੀ ਕੀਤੀ ਮਾਰਕੁੱਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੋਵਾਂ ਵਿਅਕਤੀਆਂ ਦਾ ਇਲਾਜ ਜਾਰੀ

Mob attacks two person on suspicion on beef smuggling in gurugram

ਝਾਰਖੰਡ: ਝਾਰਖੰਡ ਮਾਬ ਲਿੰਚਿੰਗ (ਗਊ ਹੱਤਿਆ) ਮਾਮਲੇ ਦੀ ਵਜ੍ਹਾ ਕਰ ਕੇ ਇਹਨਾਂ ਦਿਨਾਂ ਵਿਚ ਜਿੱਥੇ ਸਿਆਸਤ ਗਰਮਾਈ ਹੋਈ ਹੈ ਉੱਥੇ ਹੀ ਦਿੱਲੀ ਦੇ ਸਟੇ ਗੁਰੂਗ੍ਰਾਮ ਵਿਚ ਇਕ ਵਾਰ ਫਿਰ ਭੀੜ ਹਿੰਸਾ ਦੀ ਖ਼ਬਰ ਸਾਹਮਣੇ ਆਈ ਹੈ। ਮੰਗਲਵਾਰ ਨੂੰ ਬੀਫ ਦੀ ਤਸਕਰੀ ਦੇ ਸ਼ੱਕ ਵਿਚ ਦੋ ਲੋਕਾਂ 'ਤੇ ਗਊ ਰੱਖਿਆ ਦੀ ਭੀੜ ਨੇ ਕਥਿਤ ਤੌਰ 'ਤੇ ਹਮਲਾ ਕੀਤਾ। ਪੁਲਿਸ ਮੁਤਾਬਕ ਕੁੱਟਮਾਰ ਦੌਰਾਨ ਜ਼ਖ਼ਮੀ ਵਿਅਕਤੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

ਅੰਗਰੇਜ਼ੀ ਅਖ਼ਬਾਰ ਹਿੰਦੁਸਤਾਨ ਟਾਈਮਜ਼ ਨੇ ਇਸ ਬਾਰੇ ਇਕ ਰਿਪੋਰਟ ਜਾਰੀ ਕੀਤੀ ਹੈ। ਰਿਪੋਰਟ ਮੁਤਾਬਕ ਇਹ ਘਟਨਾ ਮੰਗਲਵਾਰ ਨੂੰ ਗੁਰੂਗ੍ਰਾਮ ਦੇ ਸੈਕਟਰ 38 ਦੇ ਹਸਲਾਮਪੁਰ ਪਿੰਡ ਵਿਚ ਇਕ ਹਸਪਤਾਲ ਦੇ ਨਜ਼ਦੀਕ ਹੋਈ। ਸੈਕਟਰ 9 ਵਿਚ ਇਕ ਗਊਸ਼ਾਲਾ ਚਲਾਉਣ ਵਾਲੀ ਇਕ ਔਰਤ ਦੀ ਸ਼ਿਕਾਇਤ 'ਤੇ ਪੁਲਿਸ ਨੇ ਬੀਫ ਤਸਕਰੀ ਦੇ ਦੋਵਾਂ ਆਰੋਪੀਆਂ ਵਿਰੁਧ ਐਫਆਈਆਰ ਦਰਜ ਕੀਤੀ ਹੈ।

ਸ਼ਿਕਾਇਤ ਵਿਚ ਔਰਤ ਨੇ ਕਿਹਾ ਕਿ ਉਹ ਇਸਲਾਮਪੁਰ ਪਿੰਡ ਗਏ ਅਤੇ ਦੋ ਜੀਪਾਂ ਨੂੰ ਰੋਕਿਆ ਜੋ ਨੂੰਹ ਤੋਂ ਦਿੱਲੀ ਜਾ ਰਹੀਆਂ ਸਨ। ਗੱਡੀਆਂ ਰੁਕਵਾਉਣ ਤੋਂ ਬਾਅਦ ਚਾਰ ਵਿਅਕਤੀ ਬਾਹਰ ਆਏ ਅਤੇ ਭੱਜਣ ਦੀ ਲੱਗੇ। ਦੋਵੇਂ ਗੱਡੀਆਂ ਵਿਚ ਮਾਸ ਭਰਿਆ ਹੋਇਆ ਸੀ। ਭੱਜ ਰਹੇ ਵਿਅਕਤੀਆਂ ਨੂੰ ਦੇਖ ਕੇ ਪਿੰਡ ਦੇ ਲੋਕ ਇਕੱਠੇ ਹੋ ਗਏ ਅਤੇ ਉਹਨਾਂ ਦਾ ਪਿੱਛਾ ਕਰਨ ਲੱਗੇ। ਲੋਕਾਂ ਨੇ ਉਹਨਾਂ ਨੂੰ ਫੜ ਲਿਆ। ਦੋ ਵਿਅਕਤੀ ਭੱਜਣ ਵਿਚ ਕਾਮਯਾਬ ਰਹੇ।

ਇਸ ਤੋਂ ਬਾਅਦ ਭੀੜ ਨੇ ਦੋਵਾਂ ਦੀ ਕੁੱਟਾਮਾਰ ਕਰਨੀ ਸ਼ੁਰੂ ਕਰ ਦਿੱਤੀ। ਗੁੜਗਾਂਓ ਪੁਲਿਸ ਦੇ ਬੁਲਾਰੇ ਸੁਭਾਸ਼ ਬੋਕੇਨ ਮੁਤਾਬਕ ਦੋਵਾਂ ਵਿਅਕਤੀਆਂ ਨੂੰ ਇਲਾਜ ਲਈ ਸਿਵਿਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਉਸ ਨੇ ਦਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।

ਪੁਲਿਸ ਮੁਤਾਬਕ ਗੱਡੀਆ ਤੋਂ ਬਰਾਮਦ ਮਾਸ ਨੂੰ ਜਾਂਚ ਲਈ ਲੈਬ ਵਿਚ ਭੇਜਿਆ ਗਿਆ ਹੈ। ਪੁਲਿਸ ਮੁਤਾਬਕ ਉਹ ਉਹਨਾਂ ਵਿਅਕਤੀਆਂ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਜਿਹਨਾਂ ਨੇ ਸ਼ਥੀਲ ਅਤੇ ਤਾਈਦ 'ਤੇ ਹਮਲਾ ਕੀਤਾ ਸੀ।