ਨਿਰਮਲਾ ਸੀਤਾਰਮਣ ਅੱਜ ਕਰੇਗੀ ਆਰ.ਬੀ.ਆਈ ਬੋਰਡ ਨੂੰ ਸੰਬੋਧਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰ ਸਰਕਾਰ ਨੇ ਵਿੱਤੀ ਸਾਲ 2020-21 ਤਕ ਫਿਸਕਲ ਘਾਟੇ ਨੂੰ ਘੱਟ ਕਰਕੇ ਜੀ.ਡੀ.ਪੀ. ਦੇ ਤਿੰਨ ਫ਼ੀ ਸਦੀ 'ਤੇ ਸੀਮਿਤ ਕਰਨ ਅਤੇ ਪ੍ਰਾਇਮਰੀ ਘਾਟੇ ਨੂੰ ਪੂਰੀ ਤਰ੍ਹਾਂ ...

Nirmala Sitharaman

ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਣ ਸੋਮਵਾਰ ਨੂੰ ਇਥੇ ਭਾਰਤੀ ਰਿਜ਼ਰਵ ਬੈਂਕ ਦੇ ਕੇਂਦਰੀ ਨਿਰਦੇਸ਼ਕ ਮੰਡਲ ਨੂੰ ਸੰਬੋਧਿਤ ਕਰੇਗੀ। ਇਹ ਬਜਟ ਦੇ ਬਾਅਦ ਹੋਣ ਵਾਲੀ ਪਰੰਪਰਾਗਤ ਬੈਠਕ ਹੈ। ਉਹ ਬਜਟ 'ਚ ਫਿਸਕਲ ਘਾਟੇ ਨੂੰ ਘਟ ਕਰਨ ਲਈ ਚੁੱਕੇ ਗਏ ਕਦਮਾਂ ਸਮੇਤ ਕੇਂਦਰੀ ਬਜਟ ਦੇ ਹੋਰ ਪ੍ਰਮੁੱਖ ਬਿੰਦੂਆਂ ਨੂੰ ਇਸ ਬੈਠਕ 'ਚ ਰੇਖਾਂਕਿਤ ਕਰੇਗੀ। 

ਜ਼ਿਕਰਯੋਗ ਹੈ ਕਿ ਫ਼ਰਵਰੀ 'ਚ ਪੇਸ਼ 2019-20 ਨੂੰ ਪੇਸ਼ ਅੰਤਰਿਮ ਬਜਟ ਅਨੁਮਾਨ ਦੀ ਤੁਲਨਾ 'ਚ ਸ਼ੁਕਰਵਾਰ ਨੂੰ ਪੰਜ ਜੁਲਾਈ ਨੂੰ ਪੇਸ਼ ਪੂਰਨ ਬਜਟ 'ਚ 6,000 ਕਰੋੜ ਰੁਪਏ ਜ਼ਿਆਦਾ ਰਾਜਸਵ ਦੀ ਪ੍ਰਾਪਤੀ ਦਾ ਅਨੁਮਾਨ ਲਗਾਇਆ ਗਿਆ ਹੈ। ਇਸ ਨਾਲ ਫਿਸਕਲ ਘਾਟਾ ਕੁੱਲ ਘਰੇਲੂ ਉਤਪਾਦ ਦੇ 3.3 ਫ਼ੀ ਸਦੀ ਅਤੇ ਸੀਮਿਤ ਰੱਖਣ ਦਾ ਅਨੁਮਾਨ ਹੈ। ਅੰਤਰਿਮ ਬਜਟ 'ਚ ਫਿਸਕਲ ਘਾਟਾ 3.4 ਫ਼ੀ ਸਦੀ 'ਤੇ ਸੀਮਿਤ ਕਰਨ ਦਾ ਟੀਚਾ ਸੀ।

ਕੇਂਦਰ ਸਰਕਾਰ ਨੇ ਵਿੱਤੀ ਸਾਲ 2020-21 ਤਕ ਫਿਸਕਲ ਘਾਟੇ ਨੂੰ ਘੱਟ ਕਰਕੇ ਜੀ.ਡੀ.ਪੀ. ਦੇ ਤਿੰਨ ਫ਼ੀ ਸਦੀ 'ਤੇ ਸੀਮਿਤ ਕਰਨ ਅਤੇ ਪ੍ਰਾਇਮਰੀ ਘਾਟੇ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰਨ ਦਾ ਖਾਕਾ ਪੇਸ਼ ਕੀਤਾ ਹੈ। ਕਿਸੇ ਸਾਲ ਵਿਸ਼ੇਸ਼ 'ਚ ਫਿਸਕਲ ਘਾਟੇ ਅਤੇ ਵਿਆਜ ਖ਼ਰਚ ਦੇ ਅੰਤਰ ਨੂੰ ਪ੍ਰਾਇਮਰੀ ਘਾਟਾ ਕਹਿੰਦੇ ਹਨ। ਇਕ ਅਧਿਕਾਰੀ ਨੇ ਦਸਿਆ ਕਿ ਵਿੱਤ ਮੰਤਰੀ ਕੇਂਦਰੀ ਬੈਂਕ ਦੇ ਨਿਰਦੇਸ਼ਕ ਮੰਡਲ ਨੂੰ ਬਜਟ 'ਚ ਕੀਤੀਆਂ ਗਈਆਂ ਹੋਰ ਘੋਸ਼ਣਾਵਾਂ ਦੇ ਬਾਰੇ 'ਚ ਜਾਣੂ ਕਰਵਾਏਗੀ।