ਦੁਬਈ ਦੇ ਸਭ ਤੋਂ ਵੱਡੇ ਬੰਦਰਗਾਹ 'ਤੇ ਜਹਾਜ਼ 'ਚ ਵਿਸਫੋਟ, ਹਿੱਲੀਆਂ ਸ਼ਹਿਰ ਦੀਆਂ ਇਮਾਰਤਾਂ  

ਏਜੰਸੀ

ਖ਼ਬਰਾਂ, ਰਾਸ਼ਟਰੀ

ਧਮਾਕੇ ਦੇ ਬਾਅਦ ਬੰਦਰਗਾਹ ਤੋਂ ਕਰੀਬ 25 ਕਿਲੋਮੀਟਰ ਦੂਰ ਤੱਕ ਇਮਾਰਤਾਂ ਅਤੇ ਘਰਾਂ ਦੀਆਂ ਕੰਧਾਂ ਵਿਚ ਕੰਪਨ ਮਹਿਸੂਸ ਕੀਤਾ ਗਿਆ।

Fire erupts on ship, causing explosion that rocks Dubai

ਦੁਬਈ : ਦੁਬਈ ਵਿਚ ਦੁਨੀਆ ਦੇ ਸਭ ਤੋਂ ਵੱਡੇ ਬੰਦਰਗਾਹ ਵਿਚ ਸਾਮਲ ਜੇਬੇਲ ਅਲੀ ਬੰਦਰਗਾਹ 'ਤੇ ਇਕ ਕਾਰਗੋ ਜਹਾਜ਼ ਵਿਚ ਬੀਤੀ ਰਾਤ ਇਕ ਭਿਆਨਕ ਧਮਾਕਾ ਹੋਇਆ। ਇਸ ਧਮਾਕੇ ਕਾਰਨ ਸ਼ਹਿਰ ਦੇ ਪੇਸ਼ੇਵਰ ਖੇਤਰ ਦੇ ਆਲੇ-ਦੁਆਲੇ ਦੇ ਇਲਾਕੇ ਦੀਆਂ ਇਮਾਰਤਾਂ ਹਿੱਲ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਵਿਚ ਅਰਬ ਪ੍ਰਾਇਦੀਪ ਦੇ ਪੂਰਬੀ ਹਿੱਸੇ ਵਿਚ ਸਥਿਤ ਸਭ ਤੋਂ ਬਿੱਜੀ ਜੇਬੇਲ ਅਲੀ ਬੰਦਰਗਾਹ 'ਤੇ ਇਕ ਜਹਾਜ਼ ਵਿਚ ਅੱਗ ਲੱਗ ਗਈ। 

 

 

ਧਮਾਕੇ ਦੇ ਬਾਅਦ ਬੰਦਰਗਾਹ ਤੋਂ ਕਰੀਬ 25 ਕਿਲੋਮੀਟਰ ਦੂਰ ਤੱਕ ਇਮਾਰਤਾਂ ਅਤੇ ਘਰਾਂ ਦੀਆਂ ਕੰਧਾਂ ਵਿਚ ਕੰਬਨੀ ਮਹਿਸੂਸ ਕੀਤੀ ਗਈ। ਉਹਨਾਂ ਨੇ ਦੱਸਿਆ ਕਿ ਤੁਰੰਤ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਅਮਰੀਕਾ ਦੇ ਬਾਹਰ ਅਮਰੀਕੀ ਜੰਗੀ ਜਹਾਜ਼ਾਂ ਲਈ ਵੀ ਇਹ ਸਭ ਤੋਂ ਬਿੱਜੀ ਬੰਦਰਗਾਹ ਹੈ। ਧਮਾਕੇ ਦੇ ਕਰੀਬ ਢਾਈ ਘੰਟੇ ਬਾਅਦ ਦੁਬਈ ਨਾਗਰਿਕ ਸੁਰੱਖਿਆ ਦਲ ਨੇ ਦੱਸਿਆ ਕਿ ਉਹਨਾਂ ਨੇ ਅੱਗ 'ਤੇ ਕਾਬੂ ਪਾ ਲਿਆ ਹੈ ਅਤੇ ਕੂਲਿੰਗ ਪ੍ਰਕਿਰਿਆ ਜਾਰੀ ਹੈ। 

ਇਹ ਵੀ ਪੜ੍ਹੋ -  ਨਰਿੰਦਰ ਮੋਦੀ ਕੈਬਨਿਟ ਵਿਸਤਾਰ: ਕਿਸ ਮੰਤਰੀ ਨੂੰ ਮਿਲੀ ਕਿਹੜੀ ਜ਼ਿੰਮੇਵਾਰੀ, ਦੇਖੋ ਪੂਰੀ ਸੂਚੀ

ਅਧਿਕਾਰੀਆਂ ਵੱਲੋਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਫੁਟੇਜ ਵਿਚ ਫਾਇਰ ਬ੍ਰਿਗੇਡ ਦੇ ਕਰਮਚਾਰੀ ਵੱਡੇ ਸ਼ਿਪਿੰਗ ਕੰਟੇਨਰਾਂ ਵਿਚ ਅੱਗ ਬੁਝਾਉਂਦੇ ਨਜ਼ਰ ਆ ਰਹੇ ਹਨ। ਦੁਬਈ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਇਕ ਛੋਟਾ ਜਹਾਜ਼ ਸੀ ਜਿਸ ਵਿਚ 130 ਕੰਟੇਨਰ ਤੱਕ ਆ ਸਕਦੇ ਹਨ।