ਦਿੱਲੀ 'ਚ ਕਾਂਵੜੀਆਂ ਨੇ ਕੀਤਾ ਕਾਰ ਸਵਾਰ 'ਤੇ ਹਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਐਨਸੀਆਰ ਦੇ ਕਈ ਇਲਾਕਿਆਂ ਤੋਂ ਬਾਅਦ ਹੁਣ ਤਾਜ਼ਾ ਘਟਨਾਕ੍ਰਮ 'ਚ ਦਿੱਲੀ ਵਿੱਚ ਵੀ ਕਾਂਵੜੀਆਂ  ਦੇ ਹੁੜਦੰਗ ਦਾ ਮਾਮਲਾ ਸਾਹਮਣੇ ਆਇਆ ਹੈ। ਖਬਰਾਂ ਮੁਤਾਬਕ, ਦਿੱਲੀ ਦੇ ਮੋਤ...

Kanwariyas

ਨਵੀਂ ਦਿੱਲੀ : ਐਨਸੀਆਰ ਦੇ ਕਈ ਇਲਾਕਿਆਂ ਤੋਂ ਬਾਅਦ ਹੁਣ ਤਾਜ਼ਾ ਘਟਨਾਕ੍ਰਮ 'ਚ ਦਿੱਲੀ ਵਿੱਚ ਵੀ ਕਾਂਵੜੀਆਂ  ਦੇ ਹੁੜਦੰਗ ਦਾ ਮਾਮਲਾ ਸਾਹਮਣੇ ਆਇਆ ਹੈ। ਖਬਰਾਂ ਮੁਤਾਬਕ, ਦਿੱਲੀ ਦੇ ਮੋਤੀਨਗਰ ਵਿਚ ਕਾਂਵੜੀਆਂ ਦੇ ਇਕ ਸਮੂਹ ਨੇ ਸੜਕ 'ਤੇ ਇਕ ਕਾਰ ਵਿਚ ਜੱਮ ਕੇ ਤੋੜਫੋੜ ਕੀਤੀ। ਇਸ ਦੌਰਾਨ ਉਥੇ ਮੌਜੂਦ ਪੁਲਿਸ ਵਾਲੇ ਤਮਾਸ਼ਾ ਦੇਖਦੇ ਰਹੇ ਅਤੇ ਉਨ੍ਹਾਂ ਨੂੰ ਰੋਕਣ ਜਾਂ ਸਮਝਾਉਣ ਤੱਕ ਦੀ ਜਹਮਤ ਨਹੀਂ ਚੁੱਕੀ। ਜਾਣਕਾਰੀ ਮੁਤਾਬਕ, ਮੋਤੀ ਨਗਰ ਵਿਚ ਮੇਨ ਰੋਡ ਤੋਂ ਲੰਘ ਰਹੀ ਕਾਰ ਕਾਂਵੜੀਆਂ ਦੇ ਸਮੂਹ ਵਿਚੋਂ ਇਕ ਵਿਅਕਤਿ ਨੂੰ ਛੂਹ ਗਈ।

ਇਸ ਨਾਲ ਕਾਂਵੜੀਆਂ ਦਾ ਇਹ ਸਮੂਹ ਇਸ ਕਦਰ ਨਰਾਜ਼ ਹੋਇਆ ਕਿ ਉਨ੍ਹਾਂ ਨੇ ਕਾਰ ਵਿਚ ਜੱਮ ਕੇ ਤੋੜਫੋੜ ਕੀਤੀ। ਹਾਲਾਂਕਿ, ਸਮਾਂ ਰਹਿੰਦੇ ਕਾਰ ਤੋਂ ਲੋਕ ਬਾਹਰ ਨਿਕਲ ਆਏ, ਉਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਪੀਡ਼ਿਤਾਂ ਵਲੋਂ ਮਾਮਲਾ ਦਰਜ ਕਰਾਇਆ ਗਿਆ ਹੈ। ਮੋਤੀ ਨਗਰ ਥਾਨਾ ਖੇਤਰ ਵਿਚ ਇਕ ਕਾਂਵੜ ਲਿਜਾ ਰਹੇ ਵਿਅਕਤੀ ਨੂੰ ਕਾਰ ਨੇ ਟੱਕਰ ਮਾਰ ਦਿਤੀ। ਇਸ ਘਟਨਾ ਤੋਂ ਤੋਂ ਨਰਾਜ਼ ਹੋ ਕੇ ਕਾਂਵੜੀਆਂ ਨੇ ਸੜਕ 'ਤੇ ਖੂਬ ਹੰਗਾਮਾ ਕੀਤਾ। ਪੱਛਮੀ ਜ਼ਿਲ੍ਹਾ ਪੁਲਿਸ ਕਮਿਸ਼ਨਰ ਵਿਜੈ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਵਿਚ ਕੋਈ ਸ਼ਿਕਾਇਤ ਨਹੀਂ ਮਿਲੀ ਹੈ। 

ਪੁਲਿਸ ਮੁਤਾਬਕ, ਘਟਨਾ ਮੋਤੀ ਨਗਰ ਮੈਟਰੋ ਸਟੇਸ਼ਨ ਕੋਲ ਸ਼ਾਮ ਕਰੀਬ ਪੰਜ ਵਜੇ ਕੀਤੀ ਹੈ। ਨਜ਼ਫਗੜ ਦੇ ਵੱਲ ਜਾ ਰਹੇ ਇਕ ਕਾਂਵੜਿਏ ਨੂੰ ਕਾਰ ਨੇ ਟੱਕਰ ਮਾਰ ਦਿਤੀ। ਇਸ ਗੱਲ 'ਤੇ ਕਾਰ ਚਲਾ ਰਹੀ ਮਹਿਲਾ ਅਤੇ ਕਾਂਵੜਿਏ ਦੇ ਵਿਚ ਬਹਿਸ ਹੋਣ ਲੱਗੀ। ਇਲਜ਼ਾਮ ਹੈ ਕਿ ਇਸ ਦੌਰਾਨ ਕਾਰ ਸਵਾਰ ਜਵਾਨ ਨੇ ਕਾਂਵੜਿਏ ਨੂੰ ਥੱਪਡ਼ ਜਡ਼ ਦਿਤਾ। ਇਸ ਤੋਂ ਬਾਅਦ ਕਾਵੜਿਏ ਗੁੱਸੇ 'ਚ ਆ ਗਏ। ਇਸ ਵਿਚ ਕਾਰ ਸਵਾਰ ਨੌਜਵਾਨ ਅਤੇ ਮਹਿਲਾ ਕਾਰ ਛੱਡ ਮੌਕੇ ਤੋਂ ਫ਼ਰਾਰ ਹੋ ਗਏ। ਗੁੱਸਾਏ ਕਾਂਵੜੀਆਂ ਨੇ ਇਸ ਤੋਂ ਬਾਅਦ ਕਾਰ ਵਿਚ ਤੋੜਫੋੜ ਸ਼ੁਰੂ ਕਰ ਦਿਤੀ।

ਕਾਰ ਨੂੰ ਸੜਕ 'ਤੇ ਪਲਟ ਦਿਤਾ। ਮੌਕੇ ਉਤੇ ਮੌਜੂਦ ਹੋਰ ਕਾਰਾਂ ਨੂੰ ਵੀ ਇਸ ਦੌਰਾਨ ਨੁਕਸਾਨ ਪਹੁੰਚਾਇਆ ਗਿਆ। ਇਸ ਵਿਚ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਮਿਲੀ। ਪੁਲਿਸ ਦੇ ਸਮਝਾਉਣ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ। ਇਸ ਵਿਚ ਨਜ਼ਫਗੜ ਰੋਡ 'ਤੇ ਲਗਭੱਗ ਅੱਧਾ ਘੰਟਾ ਆਵਾਜਾਈ ਰੁਕੀ ਹੋਈ ਰਹੀ। 

ਇਸ ਤੋਂ ਪਹਿਲਾਂ ਵੀ ਬੱਲਭਗੜ ਦੇ ਪਿੰਡ ਸੁਨਪੇੜ ਦੇ ਕੋਲ ਡਾਕ ਕਾਂਵੜ ਲੈਣ ਜਾ ਰਹੇ ਕੁੱਝ ਕਾਂਵੜੀਆਂ ਨੇ ਉੱਥੇ ਤੋਂ ਲੰਘ ਰਹੇ ਇਕ ਕਾਰ ਚਾਲਕ ਨੇ ਮਹਿਲਾ 'ਤੇ ਟੱਕਰ ਮਾਰਨ ਦਾ ਇਲਜ਼ਾਮ ਲਗਾਉਂਦੇ ਹੋਏ ਹੰਗਾਮਾ ਕਰ ਦਿਤਾ ਸੀ। ਪੀਡ਼ਿਤ ਦਾ ਇਲਜ਼ਾਮ ਹੈ ਕਿ ਨੌਜਵਾਨਾਂ ਨੇ ਬੇਸ ਬਾਲ ਦੇ ਡੰਡਿਆਂ ਨਾਲ ਉਨ੍ਹਾਂ ਨੂੰ ਕੁਟਿਆ ਅਤੇ ਕਾਰ ਦੇ ਸ਼ੀਸ਼ੇ ਵੀ ਤੋਡ਼ ਦਿਤੇ।  ਇਸ ਦੇ ਵਿਰੋਧ ਵਿਚ ਪੀਡ਼ਿਤ ਦੇ ਪਰਵਾਰ ਨੇ ਰਾਤ ਨੂੰ ਸੁਨਪੇੜ ਦੇ ਕੋਲ ਜਾਮ ਲਗਾ ਦਿਤਾ। ਸੂਚਨਾ ਮਿਲਣ 'ਤੇ ਮੌਕੇ ਉਤੇ ਪੁੱਜੇ ਥਾਣਾ ਸਦਰ ਅਧਿਕਾਰੀ ਨੇ ਲੋਕਾਂ ਨੂੰ ਸਮਝਾ ਬੁਝਾ ਕੇ ਜਾਮ ਖੁਲਵਾਇਆ।