ਚੰਡੀਗੜ੍ਹ ਦੇ SD ਕਾਲਜ 'ਚ ਆਪਸ ਵਿਚ ਭਿੜੇ ਵਿਦਿਆਰਥੀਆਂ ਦੇ ਦੋ ਧੜੇ, ਚੋਣ ਪ੍ਰਚਾਰ ਨੂੰ ਲੈ ਕੇ ਹੋਈ ਲੜਾਈ
ਯੂਨੀਅਨ 'ਤੇ ਬਾਹਰੀ ਵਿਅਕਤੀ ਨੂੰ ਬੁਲਾਉਣ ਦਾ ਦੋਸ਼
ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ 32 ਸਥਿਤ ਸਨਾਤਨ ਧਰਮ ਕਾਲਜ ਵਿਚ ਮੰਗਲਵਾਰ ਨੂੰ ਵਿਦਿਆਰਥੀਆਂ ਦੇ ਦੋ ਧੜੇ ਆਪਸ ਵਿੱਚ ਭਿੜ ਗਏ। ਦੋਵਾਂ ਨੇ ਇੱਕ ਦੂਜੇ 'ਤੇ ਬਰਤਨ ਅਤੇ ਝਾੜੂ ਵਰ੍ਹਾਏ। ਘਟਨਾ 'ਚ ਕਿਸੇ ਵਿਦਿਆਰਥੀ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਉਕਤ ਕਾਲਜ ਪ੍ਰਸ਼ਾਸਨ ਮਾਮਲੇ 'ਚ ਦੋਵੇਂ ਵਿਦਿਆਰਥੀ ਜਥੇਬੰਦੀਆਂ ਨਾਲ ਗੱਲਬਾਤ ਕਰ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਵੇਗਾ ਪੰਜਾਬ ਟੂਰਿਜ਼ਮ ਸਮਿਟ : ਅਨਮੋਲ ਗਗਨ ਮਾਨ
ਕਾਲਜ ਪ੍ਰਸ਼ਾਸਨ ਨੇ ਮਾਮਲੇ ਦੀ ਸੂਚਨਾ ਸਥਾਨਕ ਪੁਲਿਸ ਨੂੰ ਦੇ ਦਿਤੀ ਹੈ। ਸੈਕਟਰ 32 ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮਾਮਲਾ ਸ਼ਾਂਤ ਕੀਤਾ। ਦੋਵਾਂ ਧੜਿਆਂ ਨੂੰ ਪੁਲਿਸ ਵਲੋਂ ਅਗਲੇਰੀ ਕਾਰਵਾਈ ਦੀ ਚਿਤਾਵਨੀ ਵੀ ਦਿਤੀ ਗਈ ਹੈ। ਫਿਲਹਾਲ ਕਾਲਜ ਵਿਚ ਮਾਹੌਲ ਸ਼ਾਂਤ ਹੈ।
ਇਹ ਵੀ ਪੜ੍ਹੋ: ਦਿੱਲੀ ਦੌਰੇ 'ਤੇ ਜਾਣ ਵਾਲੇ ਅਧਿਕਾਰੀਆਂ 'ਤੇ ਹਵਾਈ ਯਾਤਰਾ ਅਤੇ ਪੰਜ ਤਾਰਾ ਹੋਟਲਾਂ 'ਚ ਰੁਕਣ 'ਤੇ ਪਾਬੰਦੀ
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਾਰਾ ਹੰਗਾਮਾ ਚੋਣ ਪ੍ਰਚਾਰ ਕਾਰਨ ਹੋਇਆ ਹੈ। ਕਾਲਜ ਵਿੱਚ ਸਤੰਬਰ ਮਹੀਨੇ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਹੋਣੀਆਂ ਹਨ। ਇਸ ਸਬੰਧੀ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ (SOI) ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸੇ ਸਨਾਤਨ ਧਰਮ ਕਾਲਜ ਯੂਨੀਅਨ ਦਾ ਦੋਸ਼ ਹੈ ਐਚਓਆਈ ਦੀ ਤਰਫੋਂ ਚੋਣ ਪ੍ਰਚਾਰ ਲਈ ਬਾਹਰੋਂ ਵਿਦਿਆਰਥੀਆਂ ਨੂੰ ਬੁਲਾਇਆ ਜਾ ਰਿਹਾ ਹੈ। ਇਸ ਕਾਰਨ ਕਾਲਜ ਵਿੱਚ ਅਫਰਾ-ਤਫਰੀ ਫੈਲੀ ਹੋਈ ਹੈ। ਇਸ ਨੂੰ ਲੈ ਕੇ ਦੋ ਗੁੱਟਾਂ ਵਿਚਾਲੇ ਝੜਪ ਵੀ ਹੋਈ ਹੈ।