ਗ਼ਰੀਬ ਪ੍ਰਵਾਰ ਦੇ ਪੁੱਤ ਨੇ ਬਗ਼ੈਰ ਕੋਚਿੰਗ ਤੋਂ ਪਾਸ ਕੀਤੀ NEET ਦੀ ਪ੍ਰੀਖਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਤ ਨੂੰ ਪੜ੍ਹਾਈ ਅਤੇ ਦਿਨ ਵਿਚ ਕਰਦਾ ਸੀ ਦਿਹਾੜੀ 

Umer Ahmad Ganie conquers NEET without coaching

ਉਮਰ ਅਹਿਮਦ ਗਨੀ ਨੇ NEET ਪ੍ਰੀਖਿਆ 'ਚ ਪ੍ਰਾਪਤ ਕੀਤੇ 720 ਵਿਚੋਂ 601 ਅੰਕ 

ਸ਼੍ਰੀਨਗਰ : ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਰਹਿਣ ਵਾਲੇ ਇਕ ਗ਼ਰੀਬ ਪ੍ਰਵਾਰ ਨਾਲ ਸਬੰਧਤ 20 ਸਾਲਾ ਨੌਜੁਆਨ ਨੇ ਨੀਟ ਦੀ ਪ੍ਰੀਖਿਆ ਪਾਸ ਕੀਤੀ ਹੈ। ਉਮਰ ਅਹਿਮਦ ਗਨੀ ਨੇ ਇਸ ਵਿਚ ਸਫ਼ਲਤਾ ਹਾਸਲ ਕਰਨ ਲਈ ਸਖ਼ਤ ਮਿਹਨਤ ਕੀਤੀ ਹੈ। ਜਾਣਕਾਰੀ ਅਨੁਸਾਰ ਉਮਰ ਅਹਿਮਦ ਗਨੀ ਪ੍ਰੀਖਿਆ ਦੀ ਤਿਆਰੀ ਲਈ ਰਾਤ ਨੂੰ ਪੜ੍ਹਾਈ ਕਰਦਾ ਸੀ ਜਦਕਿ ਦਿਨ ਵਿਚ ਦਿਹਾੜੀ ਕਰ ਕੇ ਪ੍ਰਵਾਰ ਦੇ ਗੁਜ਼ਾਰੇ ਲਈ ਸਖ਼ਤ ਮਿਹਨਤ ਕਰਦਾ ਸੀ।

ਇਹ ਵੀ ਪੜ੍ਹੋ: ਭਰਤ ਇੰਦਰ ਸਿੰਘ ਚਾਹਲ ਵਿਰੁਧ ਲੁੱਕ ਆਊਟ ਨੋਟਿਸ ਜਾਰੀ   

ਇਸ ਤੋਂ ਵੀ ਵੱਧ ਕਿ ਉਮਰ ਅਹਿਮਦ ਗਨੀ ਨੇ ਇਸ ਪ੍ਰੀਖਿਆ ਵਿਚ ਸਫ਼ਲਤਾ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਕੋਚਿੰਗ ਨਹੀਂ ਲਈ ਹੈ ਸਗੋਂ ਉਸ ਨੇ ਘਰ ਵਿਚ ਖ਼ੁਦ ਹੀ ਪੜ੍ਹਾਈ ਕਰ ਕੇ ਨੀਟ ਦੀ ਪ੍ਰੀਖਿਆ ਵਿਚ 720 ਵਿਚੋਂ 601 ਅੰਕ ਪ੍ਰਾਪਤ ਕੀਤੇ ਹਨ। 

ਗ਼ਰੀਬ ਪ੍ਰਵਾਰ ਨਾਲ ਸਬੰਧ ਰੱਖਣ ਵਾਲੇ ਕਸ਼ਮੀਰ ਜ਼ਿਲ੍ਹੇ ਦੇ ਪਿੰਡ ਜਾਗੀਗਾਮ ਦੇ ਵਸਨੀਕ ਉਮਰ ਅਹਿਮਦ ਗਨੀ ਦੀ ਇਸ ਪ੍ਰਾਪਤੀ 'ਤੇ ਪੂਰਾ ਇਲਾਕਾ ਮਾਣ ਮਹਿਸੂਸ ਕਰ ਰਿਹਾ ਹੈ। ਸਥਾਨਕ ਮੀਡੀਆ ਨਾਲ ਗਲਬਾਤ ਦੌਰਾਨ ਉਮਰ ਅਹਿਮਦ ਗਨੀ ਨੇ ਦਸਿਆ, ''ਪਿਛਲੇ ਦੋ ਸਾਲਾਂ ਤੋਂ ਮੈਂ ਦਿਨ ਵੇਲੇ ਮਜ਼ਦੂਰੀ ਕਰਦਾ ਸੀ ਅਤੇ ਰਾਤ ਨੂੰ ਪੜ੍ਹਦਾ ਸੀ। ਮੈਂ ਪੇਂਟਿੰਗ ਦਾ ਕੰਮ ਵੀ ਕਰਦਾ ਹਾਂ। ਮੈਂ ਸਖ਼ਤ ਮਿਹਨਤ ਕਰਨ ਅਤੇ NEET ਨੂੰ ਪਾਸ ਕਰਨ ਦੀ ਕਸਮ ਖਾਧੀ ਸੀ ਅਤੇ ਅੱਲ੍ਹਾ ਦੀ ਮਿਹਰ ਸਦਕਾ ਮੈਨੂੰ ਸਫ਼ਲਤਾ ਮਿਲੀ।

ਇਹ ਵੀ ਪੜ੍ਹੋ: ‘ਸਿਟੀ ਬਿਊਟੀਫੁਲ’ ਵਿਚ 6.3 ਫ਼ੀ ਸਦੀ ਨਾਲ ਬੇਰੁਜ਼ਗਾਰੀ ਦਰ ਪੰਜਾਬ ਤੋਂ ਵੀ ਵੱਧ

ਗਨੀ ਨੇ ਕਿਹਾ ਕਿ ਉਸ ਨੇ ਜ਼ਿਆਦਾਤਰ ਖ਼ੁਦ ਹੀ ਪੜ੍ਹਾਈ ਕੀਤੀ ਅਤੇ ਐਮ.ਬੀ.ਬੀ.ਐਸ. ਦੇ ਦਾਖ਼ਲੇ ਲਈ NEET-UG ਨੂੰ ਪਾਸ ਕਰਨ ਲਈ ਕੁਝ ਔਨਲਾਈਨ ਕਲਾਸਾਂ ਦੀ ਮਦਦ ਵੀ ਲਈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਾਧਨਾਂ ਦੀ ਘਾਟ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਸਗੋਂ ਮਿਹਨਤ ਕਰਨ 'ਤੇ ਧਿਆਨ ਦੇਣਾ ਚਾਹੀਦਾ ਹੈ। ਗਨੀ ਦਾ ਕਹਿਣਾ ਹੈ, "ਭਾਵੇਂ ਤੁਹਾਡੇ ਕੋਲ ਪੈਸੇ ਨਹੀਂ ਹਨ, ਤਾਂ ਵੀ ਬਹੁਤ ਕੁਝ ਆਨਲਾਈਨ ਉਪਲਬਧ ਹੈ। ਮੈਂ ਸਾਰਿਆਂ ਨੂੰ ਸਖ਼ਤ ਮਿਹਨਤ ਕਰਨ ਲਈ ਕਹਿਣਾ ਚਾਹੁੰਦਾ ਹਾਂ।”