ਉਤਰ-ਪੂਰਬ ਵਿਚ ਜਦੋਂ ਵੀ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਪੂਰਾ ਦੇਸ਼ ਪ੍ਰਭਾਵਤ ਹੁੰਦਾ ਹੈ: ਮਨੀਸ਼ ਤਿਵਾੜੀ
ਮਨੀਸ਼ ਤਿਵਾੜੀ ਨੇ ਕਿਹਾ ਕਿ ਸਦਨ 'ਚ ਜੰਮੂ-ਕਸ਼ਮੀਰ ਨੂੰ ਪੂਰਨ ਰਾਜ ਦਾ ਦਰਜਾ ਬਹਾਲ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਇਹ ਅਜੇ ਤਕ ਪੂਰਾ ਨਹੀਂ ਹੋਇਆ।
ਨਵੀਂ ਦਿੱਲੀ: ਇੰਡੀਆ ਗਠਜੋੜ ਵਲੋਂ ਲੋਕ ਸਭਾ ਵਿਚ ਲਿਆਂਦੇ ਗਏ ਬੇਭਰੋਸਗੀ ਮਤੇ ’ਤੇ ਚਰਚਾ ਵਿਚ ਹਿੱਸਾ ਲੈਂਦਿਆਂ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਕਿਸੇ ਵੀ ਸਰਕਾਰ ਦਾ ਮੁਲਾਂਕਣ ਪੰਜ ਨੁਕਤਿਆਂ-ਆਰਥਕ ਵਿਕਾਸ, ਕੌਮੀ ਸੁਰੱਖਿਆ, ਸੰਸਥਾਵਾਂ ਦੀ ਖੁਦਮੁਖਤਿਆਰੀ, ਕੂਟਨੀਤਕ ਸਬੰਧ ਅਤੇ ਭਾਈਚਾਰਕ ਸਾਂਝ 'ਤੇ ਕੀਤਾ ਜਾਂਦਾ ਹੈ ਪਰ ਇਨ੍ਹਾਂ ਪੰਜਾਂ ਨੁਕਤਿਆਂ 'ਤੇ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਈਡੀ ਨੇ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਦੀ ਚੱਲ-ਅਚੱਲ ਜਾਇਦਾਦ ਦਾ ਵੇਰਵਾ ਮੰਗਿਆ
ਤਿਵਾੜੀ ਨੇ ਕਿਹਾ ਕਿ ਮਨੀਪੁਰ, ਮਿਆਂਮਾਰ ਵਰਗੇ ਦੇਸ਼ ਨਾਲ ਸਰਹੱਦ ਸਾਂਝੀ ਕਰਦਾ ਹੈ ਜਿਸ ਦੇ ਫੌਜੀ ਸ਼ਾਸਨ ਦੇ ਚੀਨ ਨਾਲ ਚੰਗੇ ਸਬੰਧ ਹਨ। ਉਨ੍ਹਾਂ ਕਿਹਾ ਕਿ ਜੇਕਰ ਮਨੀਪੁਰ ਜਾਂ ਉਤਰ ਪੂਰਬ ਦੇ ਕਿਸੇ ਸੂਬੇ ਵਿਚ ਸਮਾਜਕ ਉਥਲ-ਪੁਥਲ ਹੁੰਦੀ ਹੈ ਤਾਂ ਇਸ ਦਾ ਅਸਰ ਨਾ ਸਿਰਫ਼ ਉਸ ਸੂਬੇ ਸਗੋਂ ਪੂਰੇ ਉਤਰ ਪੂਰਬ ਅਤੇ ਦੇਸ਼ ਦੀ ਸੁਰੱਖਿਆ 'ਤੇ ਪੈਂਦਾ ਹੈ।
ਇਹ ਵੀ ਪੜ੍ਹੋ: ਸੁਨੀਲ ਜਾਖੜ ਨੇ ਉਸ ਹੱਥ ਨੂੰ ਵੱਢਿਆ ਜਿਸ ਨੇ ਦਹਾਕਿਆਂ ਤਕ ਉਸ ਨੂੰ ਅਤੇ ਉਸ ਦੇ ਪ੍ਰਵਾਰ ਨੂੰ ਭੋਜਨ ਦਿਤਾ: ਸੁਖਜਿੰਦਰ ਰੰਧਾਵਾ
ਜੰਮੂ-ਕਸ਼ਮੀਰ ਤੋਂ ਧਾਰਾ 370 ਦੇ ਉਪਬੰਧਾਂ ਨੂੰ ਹਟਾਉਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸ਼ਾਸਤ ਪ੍ਰਦੇਸ਼ ਬਣੇ ਨੂੰ ਚਾਰ ਸਾਲ ਹੋ ਗਏ ਹਨ, ਪਰ ਅਜੇ ਉਥੇ ਤਕ ਚੋਣਾਂ ਨਹੀਂ ਹੋਈਆਂ। ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਤਿਵਾੜੀ ਨੇ ਕਿਹਾ ਕਿ ਸਦਨ 'ਚ ਜੰਮੂ-ਕਸ਼ਮੀਰ ਨੂੰ ਪੂਰਨ ਰਾਜ ਦਾ ਦਰਜਾ ਬਹਾਲ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਇਹ ਅਜੇ ਤਕ ਪੂਰਾ ਨਹੀਂ ਹੋਇਆ।
ਇਹ ਵੀ ਪੜ੍ਹੋ: ਵਿਜੀਲੈਂਸ ਨੇ ਕਾਬੂ ਕੀਤਾ ਸਰਕਾਰੀ ਹਸਪਤਾਲ ਵਿਖੇ ਤੈਨਾਤ ਅਟੈਂਡੈਂਟ ਇਮਰਾਨ
ਉਨ੍ਹਾਂ ਕਿਹਾ, “ਜਦੋਂ ਤੁਸੀਂ ਸੰਵਿਧਾਨ ਦੀਆਂ ਧਾਰਾਵਾਂ ਨਾਲ ਛੇੜਛਾੜ ਕਰਦੇ ਹੋ, ਤਾਂ ਇਸ ਦੇ ਦੂਰਗਾਮੀ ਨਤੀਜੇ ਹੁੰਦੇ ਹਨ”। ਅਸਲ ਕੰਟਰੋਲ ਰੇਖਾ 'ਤੇ ਚੀਨ ਨਾਲ ਵਿਵਾਦ ਦਾ ਹਵਾਲਾ ਦਿੰਦੇ ਹੋਏ ਮਨੀਸ਼ ਤਿਵਾੜੀ ਨੇ ਕਿਹਾ ਕਿ ਕੀ ਸਰਕਾਰ ਚੀਨ ਦੇ ਰਾਜਨੀਤਿਕ ਇਰਾਦਿਆਂ ਨੂੰ ਸਮਝਦੀ ਹੈ। ਉਨ੍ਹਾਂ ਕਿਹਾ ਕਿ ਸਦਨ ਦੀ ਬੈਠਕ ਸਤੰਬਰ 2020 'ਚ ਕੋਰੋਨਾ ਮਹਾਮਾਰੀ ਤੋਂ ਬਾਅਦ ਹੋਈ ਸੀ ਅਤੇ ਉਦੋਂ ਤੋਂ ਸਦਨ 'ਚ ਚੀਨ 'ਤੇ ਕੋਈ ਚਰਚਾ ਨਹੀਂ ਹੋਈ ਹੈ।
ਇਹ ਵੀ ਪੜ੍ਹੋ: ਚੰਡੀਗੜ੍ਹ ਦੇ SD ਕਾਲਜ 'ਚ ਆਪਸ ਵਿਚ ਭਿੜੇ ਵਿਦਿਆਰਥੀਆਂ ਦੇ ਦੋ ਧੜੇ, ਚੋਣ ਪ੍ਰਚਾਰ ਨੂੰ ਲੈ ਕੇ ਹੋਈ ਲੜਾਈ
ਤਿਵਾੜੀ ਨੇ ਕਿਹਾ ਕਿ ਸਰਕਾਰ ਦੱਸੇ ਕਿ ਇਸ ਮੁੱਦੇ 'ਤੇ 18 ਦੌਰ ਦੀ ਫੌਜੀ ਵਾਰਤਾ ਅਤੇ ਵਿਦੇਸ਼ ਮੰਤਰਾਲੇ ਪਧਰ ਦੀ ਗੱਲਬਾਤ ਦਾ ਕੀ ਸਿੱਟਾ ਨਿਕਲਿਆ। ਉਨ੍ਹਾਂ ਕਿਹਾ ਕਿ ਸਵਾਲ ਤਾਂ ਬਹੁਤ ਹਨ ਪਰ ਸੰਵਾਦ ਦੀ ਘਾਟ ਹੈ। ਜੇਕਰ ਗੱਲਬਾਤ ਹੁੰਦੀ ਤਾਂ ‘ਇੰਡੀਆ’ ਨੂੰ ਇਹ ਬੇਭਰੋਸਗੀ ਮਤਾ ਲਿਆਉਣ ਦੀ ਲੋੜ ਨਹੀਂ ਸੀ।