Jaipur News : ਬਾੜਮੇਰ ’ਚ ਡੰਡਿਆਂ ਨਾਲ ਕੁੱਟ-ਕੁੱਟ ਮੌਤ 'ਤੇ ਘਾਟ ਉਤਾਰਿਆ ਵਿਅਕਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Jaipur News : ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ

ਪੁਲਿਸ ਕਾਰਵਾਈ ਕਰਦੀ ਹੋਈ

Jaipur News :ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਦੇ ਵੀਰਾਮ ਨਗਰ 'ਚ ਬੁੱਧਵਾਰ ਰਾਤ ਨੂੰ ਕਥਿਤ ਤੌਰ 'ਤੇ ਇਕ ਵਿਅਕਤੀ ਦਾ ਡੰਡਿਆਂ ਨਾਲ ਕੁੱਟ-ਕੁੱਟ ਕੇ ਕਤਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਵਾਰਦਾਤ ਨਾਲ ਜ਼ਿਲ੍ਹੇ ਵਿਚ ਸਨਸਨੀ ਫੈਲ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਿਸ ਨੇ ਇਸ ਘਟਨਾ ਦੇ ਸਬੰਧ ਵਿਚ ਪੰਜ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ। ਇਸ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ।

ਇਹ ਵੀ ਪੜੋ:Astronaut Sunita Williams : ਸੁਨੀਤਾ ਵਿਲੀਅਮਸ ਪੁਲਾੜ 'ਚ ਫਸੀ, 2025 ਤੱਕ ਧਰਤੀ 'ਤੇ ਹੋ ਸਕਦੀ ਹੈ ਵਾਪਸੀ, ਨਾਸਾ ਨੇ ਦਿੱਤਾ ਵੱਡਾ ਬਿਆਨ  

ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਵਧੀਕ ਪੁਲਿਸ ਸੁਪਰਡੈਂਟ ਨਾਜ਼ਿਮ ਅਲੀ ਨੇ ਵੀਰਵਾਰ ਨੂੰ ਦੱਸਿਆ ਕਿ ਵੀਰਮ ਨਗਰ 'ਚ ਇਮਾਮ ਖਾਨ (45) ਦੇ ਆਪਣੇ ਗੁਆਂਢ ਦੀ ਇਕ ਔਰਤ ਨਾਲ ਨਾਜਾਇਜ਼ ਸਬੰਧ ਸਨ। ਬੁੱਧਵਾਰ ਦੇਰ ਰਾਤ ਉਹ ਉਸ ਨੂੰ ਮਿਲਣ ਲਈ ਉਸ ਦੇ ਘਰ ਗਿਆ ਸੀ। ਉਹਨਾਂ ਨੇ ਦੱਸਿਆ ਕਿ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਦੋਵਾਂ ਨੂੰ ਇੱਕਠੇ ਦੇਖ ਲਿਆ ਅਤੇ ਨੌਜਵਾਨ 'ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। 
ਵਿਅਕਤੀ ਦੀ ਜ਼ਿਆਦਾ ਕੁੱਟਮਾਰ ਹੋਣ ਕਾਰਨ ਉਸ ਦੀ ਮੌਤ ਹੋ ਗਈ। ਅਲੀ ਨੇ ਦੱਸਿਆ ਕਿ ਇਮਾਮ ਦੇ ਭਰਾ ਨੇ ਇਸ ਸਬੰਧ 'ਚ 10 ਲੋਕਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਵਾਇਆ ਹੈ, ਜਿਸ ਤੋਂ ਬਾਅਦ ਪੰਜ ਦੋਸ਼ੀਆਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਥਾਣਾ ਮੁਖੀ ਦਿਨੇਸ਼ ਲਖਾਵਤ ਨੇ ਦੱਸਿਆ ਕਿ ਸਬੰਧਤ ਔਰਤ ਦੇ ਪਤੀ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ। ਲਖਾਵਤ ਅਨੁਸਾਰ ਦੋ ਬੱਚਿਆਂ ਦਾ ਪਿਤਾ ਇਮਾਮ ਟਰੱਕ ਡਰਾਈਵਰ ਸੀ। ਦੂਜੇ ਪਾਸੇ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

(For more news apart from  A person beaten to death with sticks in Barmer News in Punjabi, stay tuned to Rozana Spokesman)