3 ਘੰਟੇ ਵਿਚ ਜੈਪੁਰ `ਚ ਅੱਧਾ ਇੰਚ ਤੋਂ ਜ਼ਿਆਦਾ ਬਾਰਿਸ਼, ਆਵਾਜਾਈ ਪ੍ਰਭਾਵਿਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੁਲਾਬੀਨਗਰ ਵਿਚ ਬਾਰਿਸ਼ ਲਗਾਤਾਰ ਆਪਣੇ ਰੰਗ ਦਿਖਾ ਰਹੀ ਹੈ

Rain

ਜੈਪੁਰ : ਗੁਲਾਬੀਨਗਰ ਵਿਚ ਬਾਰਿਸ਼ ਲਗਾਤਾਰ ਆਪਣੇ ਰੰਗ ਦਿਖਾ ਰਹੀ ਹੈ। ਦਸਿਆ ਜਾ ਰਿਹਾ ਹੈ ਕਿ ਕੱਲ ਸਵੇਰੇ ਤੋਂ ਲੈ ਕੇ ਸ਼ਾਮ ਤਕ ਬੱਦਲਵਾਈ  ਅਤੇ ਹੁੰਮਸ ਦਾ ਜ਼ੋਰ ਰਿਹਾ।   ਸ਼ਾਮ ਨੂੰ ਅਚਾਨਕ ਹਵਾਂ ਦੇ ਨਾਲ ਬਾਰਿਸ਼ ਦਾ ਦੌਰ ਸ਼ੁਰੂ ਹੋ ਗਿਆ ਅਤੇ ਇੱਕ ਘੰਟੇ ਵਿਚ ਅੱਧਾ ਇੰਚ ਤੋਂ ਜ਼ਿਆਦਾ ( 13 . 3 ) ਮਿਮੀ ਬਾਰਿਸ਼ ਰਿਕਾਰਡ ਕੀਤੀ ਗਈ,  ਉਥੇ ਹੀ 36 ਘੰਟੇ ਵਿਚ ਜੈਪੁਰ 'ਚ ਸਵਾ ਇੰਚ  ( 33 . 7 ਮਿਮੀ ) ਬਾਰਿਸ਼ ਰਿਕਾਰਡ ਕੀਤੀ ਗਈ।