ਚੌਰਾਹੇ ਵਿਚਕਾਰ ਖੂਨੀ ਝਗੜੇ ਦੌਰਾਨ ਮਹਿਲਾ ਦੀ ਕੁੱਟ ਕੁੱਟ ਕੇ ਹੱਤਿਆ
ਥਾਣਾ ਖੇਤਰ ਦੇ ਅੰਬੇਡਕਰ ਚੌਕ ਦੇ ਨੇੜੇ ਸ਼ਨਿਚਰਵਾਰ ਦੀ ਸਵੇਰੇ ਦੋ ਪੱਖਾਂ 'ਚ ਜੰਮ ਕੇ ਹੋਈ ਕੁੱਟ ਮਾਰ ਵਿਚ ਇਕ ਮਹਿਲਾ ਦੀ ਮੌਤ ਹੋ ਗਈ। ਜਦੋਂ ਕਿ ਇਕ ਵਿਅਕਤੀ ਜ਼ਖ਼ਮੀ ਹੋ...
ਸਾਸਾਰਾਮ : ਥਾਣਾ ਖੇਤਰ ਦੇ ਅੰਬੇਡਕਰ ਚੌਕ ਦੇ ਨੇੜੇ ਸ਼ਨਿਚਰਵਾਰ ਦੀ ਸਵੇਰੇ ਦੋ ਪੱਖਾਂ 'ਚ ਜੰਮ ਕੇ ਹੋਈ ਕੁੱਟ ਮਾਰ ਵਿਚ ਇਕ ਮਹਿਲਾ ਦੀ ਮੌਤ ਹੋ ਗਈ। ਜਦੋਂ ਕਿ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਮ੍ਰਤਿਕਾ ਦੇ ਪਤੀ ਦੀ ਮੌਤ ਦੋ ਦਿਨ ਪਹਿਲਾਂ ਕੁੱਟ ਮਾਰ ਦੇ ਦੌਰਾਨ ਹੋਈ ਸੀ। ਘਟਨਾ ਤੋਂ ਬਾਅਦ ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰ ਪਰਵਾਰ ਵਾਲਿਆਂ ਨੂੰ ਸੌਂਪ ਦਿਤਾ ਹੈ। ਜਦੋਂ ਕਿ ਇਸ ਮਾਮਲੇ ਵਿਚ ਇਕ ਮਹਿਲਾ ਸਮੇਤ ਤਿੰਨ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਘਟਨਾ ਤੋਂ ਬਾਅਦ ਦੋ ਪੱਖਾਂ ਵਿਚ ਤਣਾਅ ਨੂੰ ਦੇਖਦੇ ਹੋਏ ਪੁਲਿਸ ਨੇ ਫਰਾਰ ਨਾਮਜ਼ਦ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ।
ਘਟਨਾ ਬਾਰੇ ਦੱਸਿਆ ਜਾਂਦਾ ਹੈ ਕਿ ਮ੍ਰਿਤਕ 50 ਸਾਲ ਦੀ ਮਾਲਾ ਦੇਵੀ ਸਾਲਾਂ ਤੋਂ ਅੰਬੇਡਕਰ ਚੌਕ ਦੇ ਨੇੜੇ ਸਰਕਾਰੀ ਜ਼ਮੀਨ 'ਤੇ ਝੋਪੜੀ ਬਣਾ ਕੇ ਰਹਿੰਦੀ ਸੀ। ਜੋ ਬਾਂਸ ਦਾ ਸਮਾਨ ਬਣਾ ਕੇ ਬਾਜ਼ਾਰ ਵਿਚ ਵੇਚਦੀ ਸੀ। ਬੀਤੇ ਬੁੱਧਵਾਰ ਨੂੰ ਬੱਚਿਆਂ ਦੇ ਵਿਵਾਦ ਨੂੰ ਲੈ ਕੇ ਉਸ ਦੇ ਗੁਆਂਢੀ ਹੀਰਾਮੁਨੀ ਦੇਵੀ ਨਾਲ ਮਾਰ ਕੁੱਟ ਹੋਈ ਸੀ। ਮ੍ਰਿਤਕ ਮਾਲਾ ਦੇਵੀ ਦੇ ਪਰਵਾਰ ਵਾਲਿਆਂ ਦਾ ਇਲਜ਼ਾਮ ਹੈ ਕਿ ਹੀਰਾਮੁਨੀ ਦੇਵੀ ਨੇ ਅਪਣੇ ਲੋਕਾਂ ਦੇ ਨਾਲ ਮਿਲ ਕੇ ਮਾਲਾ ਦੇਵੀ ਦੇ ਪਤੀ ਵਿਸ਼ਵਨਾਥ ਰਾਮ ਦੀ ਕੁਟਾਈ ਕਰ ਦਿਤੀ।
ਜਿਸ ਦੇ ਨਾਲ ਵਿਸ਼ਵਨਾਥ ਰਾਮ ਦੀ ਮੌਤ ਹੋ ਗਈ। ਹਾਲਾਂਕਿ ਪਰਵਾਰ ਵਾਲਿਆਂ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਨਹੀਂ ਕੀਤੀ ਅਤੇ ਲਾਸ਼ ਦਾ ਦਾਹ ਸੰਸਕਾਰ ਕਰ ਦਿਤਾ। ਇਸ ਗੱਲ ਨੂੰ ਲੈ ਕੇ ਸ਼ੁਕਰਵਾਰ ਦੀ ਦੇਰ ਸ਼ਾਮ ਤੋਂ ਹੀ ਦੋਹਾਂ ਪੱਖਾਂ ਵਿਚ ਵਿਵਾਦ ਸ਼ੁਰੂ ਹੋ ਗਿਆ। ਤਿੰਨ ਦਿਨ ਪਹਿਲਾਂ ਮਾਲਾ ਦੇਵੀ ਦੇ ਪਤੀ ਦੀ ਮੌਤ ਅਤੇ ਸ਼ਨਿਚਰਵਾਰ ਨੂੰ ਮਾਲਾ ਦੇਵੀ ਦੀ ਕੁੱਟ ਕੁੱਟ ਕੇ ਹੱਤਿਆ ਕੀਤੇ ਜਾਣ ਤੋਂ ਬਾਅਦ ਮ੍ਰਿਤਕ ਦੇ ਪਰਵਾਰ ਵਾਲਿਆਂ ਨੇ ਗੁਆਂਢੀ ਹਿਰਾਮੁਨੀ ਦੇਵੀ ਅਤੇ ਉਸ ਦੇ ਪਰਵਾਰ ਵਾਲਿਆਂ ਦੇ ਨਾਲ ਮਾਰ ਕੁੱਟ ਸ਼ੁਰੂ ਕਰ ਦਿਤੀ।
ਮਾਰ ਕੁੱਟ ਨੇ ਇੰਨਾ ਹਿੰਸਕ ਰੂਪ ਲੈ ਲਿਆ ਕਿ ਵੇਖਦੇ ਹੀ ਵੇਖਦੇ ਦੋਹੇਂ ਪੱਖ ਹਥਿਆਰਾਂ ਦੇ ਨਾਲ ਸੜਕ ਵਿਚਕਾਰ ਲੜਨ ਲੱਗ ਗਏ ਅਤੇ ਇਕ ਦੂਜੇ ਦੇ ਜਾਨੋਂ ਮਾਰਨ 'ਤੇ ਉਤਾਰੂ ਹੋ ਗਏ। ਸੂਚਨਾ ਤੋਂ ਬਾਅਦ ਵੀ ਦੇਰ ਤੱਕ ਪੁਲਿਸ ਨਹੀਂ ਪਹੁੰਚ ਸਕੀ। ਅਖੀਰਕਾਰ ਪਰਵਾਰ ਵਾਲਿਆਂ ਨੇ ਲਾਸ਼ ਨੂੰ ਲੈ ਕੇ ਡੇਹਰੀ ਨਗਰ ਥਾਣਾ ਪੁੱਜੇ। ਸੂਚਨਾ ਮੁਤਾਬਕ ਮੌਕੇ ਪੁੱਜੇ ਐਸਡੀਪੀਓ ਅਨਵਰ ਜਾਵੇਦ ਅੰਸਾਰੀ ਅਤੇ ਥਾਣਾ ਸੁਪਰਡੈਂਟ ਧਰਮੇਂਦਰ ਕੁਮਾਰ ਮੌਕੇ ਤੋਂ ਹਿਰਾਮੁਨੀ ਦੇਵੀ, ਰੰਗ ਬਹਾਦੁਰ ਅਤੇ ਰਾਮਅਵਤਾਰ ਡੋਮ ਨੂੰ ਗ੍ਰਿਫ਼ਤਾਰ ਕਰ ਲਿਆ।
ਮ੍ਰਿਤਕ ਦੇ ਪੁੱਤਰ ਸਤਿੰਦਰ ਕੁਮਾਰ ਦੇ ਬਿਆਨ 'ਤੇ ਅੱਧਾ ਦਰਜਨ ਤੋਂ ਜ਼ਿਆਦਾ ਲੋਕਾਂ ਉਤੇ ਐਫਆਈਆਂਰ ਦਰਜ ਕਰਾਈ ਗਈ ਹੈ। ਉਨ੍ਹਾਂ ਨੇ ਸੂਚਨਾ ਤੋਂ ਬਾਅਦ ਸਮੇਂ ਤੋਂ ਥਾਂ 'ਤੇ ਨਾ ਪੁੱਜਣ ਲਈ ਪੁਲਿਸ ਗਸ਼ਤੀ ਨੂੰ ਫਟਕਾਰ ਵੀ ਲਗਾਈ। ਐਸਡੀਪੀਓ ਨੇ ਕਿਹਾ ਘਟਨਾ ਵਿਚ ਸ਼ਾਮਿਲ ਸਾਰੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।