ਜਾਪਾਨ 'ਚ ਭੂਚਾਲ ਨੇ ਮਚਾਈ ਤਬਾਹੀ, ਦੋ ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਜਾਪਾਨ ਦੇ ਤੂਫ਼ਾਨ ਦੀ ਤਬਾਹੀ ਤੋਂ ਬਾਅਦ ਵੀਰਵਾਰ  ਸਵੇਰੇ ਭੂਚਾਲ ਦੇ 6.7 ਵਾਲੇ ਸ਼ਕਤੀਸ਼ਾਲੀ ਝਟਕੇ ਤੋਂ ਹੋਕਾਇਦੋ ਵਿਚ ਦੋ ਜਣਿਆਂ ਦੀ ਮੌਤ ਹੋ ਗਈ.............

Quake In Japan

ਹੋਕਾਇਦੋ : ਜਾਪਾਨ ਦੇ ਤੂਫ਼ਾਨ ਦੀ ਤਬਾਹੀ ਤੋਂ ਬਾਅਦ ਵੀਰਵਾਰ  ਸਵੇਰੇ ਭੂਚਾਲ ਦੇ 6.7 ਵਾਲੇ ਸ਼ਕਤੀਸ਼ਾਲੀ ਝਟਕੇ ਤੋਂ ਹੋਕਾਇਦੋ ਵਿਚ ਦੋ ਜਣਿਆਂ ਦੀ ਮੌਤ ਹੋ ਗਈ ਅਤੇ 32 ਲੋਕ ਲਾਪਤਾ ਦੱਸੇ ਜਾ ਰਹੇ ਹਨ। ਹਾਲਾਂਕਿ ਮੌਸਮ ਵਿਗਿਆਨ ਏਜੰਸੀ ਦੇ ਅਨੁਸਾਰ, ਇਸ ਭੂਚਾਲ ਤੋਂ ਸੁਨਾਮੀ ਦਾ ਕੋਈ ਖ਼ਤਰਾ ਨਹੀਂ। ਭੂਚਾਲ ਤੋਂ ਬਾਅਦ ਜ਼ਮੀਨ ਖਿਸਕਣ ਨਾਲ ਘਰਾਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ। ਕਈ ਲੋਕ ਜ਼ਖ਼ਮੀ ਹੋ ਗਏ ਅਤੇ ਕਈ ਇਲਾਕਿਆਂ ਵਿਚ ਬਿਜਲੀ ਠੱਪ ਹੋ ਗਈ। 

ਹੋਕਾਇਦੋ ਇਲਾਕੇ 'ਚ ਮੈਟਰੋ ਸੇਵਾ ਵੀ ਪ੍ਰਭਾਵਤ ਹੋਈ ਹੈ। ਅਮਰੀਕਾ ਦੇ ਭੂਵਿਗਿਆਨਿਕ ਦੀ ਰੀਪੋਰਟ ਮੁਤਾਬਕ ਭੂਚਾਲ ਦਾ ਕੇਂਦਰ ਹੋਕਾਇਦੋ ਦੇ ਮੁੱਖ ਸ਼ਹਿਰ ਸੰਪੋਰੋ ਤੋਂ 68 ਕਿਲੋਮੀਟਰ ਦੂਰ ਦੱਖਣ-ਪੂਰਬ ਸੀ। ਦੇਸ਼ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਦਸਿਆ ਕਿ ਉਨ੍ਹਾਂ ਦੀ ਸਰਕਾਰ ਨੇ ਰਾਹਤ ਅਤੇ ਬਚਾਅ ਕਾਰਜਾਂ ਲਈ ਕਮਾਂਡ ਸੈਂਟਰ ਸਥਾਪਤ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਬਚਾਉਣਾ ਉਨ੍ਹਾਂ ਦੀ ਸਰਕਾਰ ਦੀ ਪਹਿਲ ਹੈ।  (ਏਜੰਸੀਆਂ)