ਅਦਾਲਤਾਂ 'ਚ 'ਟਾਈਮ ਮਸ਼ੀਨ' ਹੈ ਜਿਥੇ ਬੰਦੇ ਮਰ ਜਾਂਦੇ ਹਨ, ਫ਼ੈਸਲੇ ਨਹੀਂ ਹੁੰਦੇ: ਬੰਬਈ ਹਾਈ ਕੋਰਟ
ਬੰਬਈ ਹਾਈ ਕੋਰਟ ਨੇ ਕਿਹਾ ਕਿ ਅਜਿਹਾ ਲਗਦਾ ਹੈ ਜਿਵੇਂ ਅਦਾਲਤਾਂ 'ਚ 'ਟਾਈਮ ਮਸ਼ੀਨ' ਹੈ ਜਿੱਥੇ ਮਾਮਲੇ ਅਣਮਿੱਥੇ ਸਮੇਂ ਤਕ ਚਲਦੇ ਰਹਿੰਦੇ ਹਨ।
ਮੁੰਬਈ : ਭਾਰਤੀ ਅਦਾਲਤਾਂ 'ਚ ਮੁਕੱਦਮਿਆਂ ਨੂੰ ਖ਼ਤਮ ਹੋਣ 'ਚ ਕਾਫ਼ੀ ਜ਼ਿਆਦਾ ਸਮਾਂ ਲੱਗਣ ਦਾ ਜ਼ਿਕਰ ਕਰਦਿਆਂ ਬੰਬਈ ਹਾਈ ਕੋਰਟ ਨੇ ਕਿਹਾ ਕਿ ਅਜਿਹਾ ਲਗਦਾ ਹੈ ਜਿਵੇਂ ਅਦਾਲਤਾਂ 'ਚ 'ਟਾਈਮ ਮਸ਼ੀਨ' ਹੈ ਜਿੱਥੇ ਮਾਮਲੇ ਅਣਮਿੱਥੇ ਸਮੇਂ ਤਕ ਚਲਦੇ ਰਹਿੰਦੇ ਹਨ। ਕਿਰਾਇਆ ਕਿਰਾਇਆ ਕੰਟਰੋਲ ਨਾਲ ਸਬੰਧਤ ਇਕ ਮਾਮਲੇ 'ਚ ਅਦਾਲਤ ਨੇ ਸ਼ੁਕਰਵਾਰ ਨੂੰ ਕਿਹਾ ਕਿ ਇਹ ਮੁਕੱਦਮਾ 1986 'ਚ ਸ਼ੁਰੂ ਹੋਇਆ ਸੀ। ਇਸ ਤੋਂ ਬਾਅਦ ਕਈ ਅਪੀਲਾਂ, ਬਿਨੈ ਅਤੇ ਦਰਖ਼ਾਸਤਾਂ ਦਾਇਰ ਹੋਈਆਂ ਪਰ ਮਾਮਲਾ ਫਿਰ ਵੀ ਨਹੀਂ ਸੁਲਝਿਆ, ਜਦਕਿ ਅਸਲ ਮਕਾਨ ਮਾਲਕ ਅਤੇ ਕਿਰਾਏਦਾਰ ਹੁਣ ਜਿਊਂਦੇ ਨਹੀਂ ਰਹੇ।
ਜਸਟਿਸ ਦਾਮਾ ਐਸ. ਨਾਇਡੂ ਨੇ ਕਿਹਾ ਕਿ ਕਈ ਮਾਮਲਿਆਂ 'ਚ ਦੋਹਾਂ ਧਿਰਾਂ ਦੇ ਪੱਖਕਾਰਾਂ ਦੀ ਮੌਤ ਹੋ ਜਾਂਦੀ ਹੈ ਪਰ ਮੁਕੱਦਮੇਬਾਜ਼ੀ ਬਾਅਦ ਦੀਆਂ ਪੀੜ੍ਹੀਆਂ ਵਲੋਂ ਕੀਤੀ ਜਾਂਦੀ ਹੈ। ਸ਼ਹਿਰ ਵਾਸੀ ਰੁਕਮਣੀ ਬਾਈ ਵਲੋਂ ਇਹ ਅਪੀਲ ਦਾਇਰ ਕੀਤੀ ਗਈ ਸੀ। ਅਪੀਲ 'ਚ ਉਸ ਨੇ ਅਪਣੀ ਜਾਇਦਾਦ 'ਚੋਂ ਕੁੱਝ ਕਿਰਾਏਦਾਰਾਂ ਨੂੰ ਬਾਹਰ ਕੀਤੇ ਜਾਣ ਦੀ ਅਪੀਲ ਕੀਤੀ ਸੀ। ਮਾਮਲੇ ਦੌਰਾਨ ਉਸ ਦੀ ਮੌਤ ਹੋ ਗਈ ਅਤੇ ਉਸ ਦੇ ਵਾਰਿਸਾਂ ਨੇ ਇਸ ਮਾਮਲੇ ਨੂੰ ਸੰਭਾਲ ਲਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।