ਰੁਪਏ ਨੂੰ ਮਜਬੂਤ ਕਰਨ ਲਈ ਸਰਕਾਰ ਚੁੱਕੇਗੀ ਅਹਿਮ ਕਦਮ : ਪਿਊਸ਼ ਗੋਇਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰੇਲ ਮੰਤਰੀ ਪਿਊਸ਼ ਗੋਇਲ ਨੇ ਅੱਜ ਕਿਹਾ ਕਿ ਆਉਣ ਵਾਲੇ ਦਿਨਾਂ ‘ਚ  ਡਾਲਰ ਦੇ ਮੁਕਾਬਲੇ ਰੁਪਏ ਨੂੰ ਮਜਬੂਤ ਕਰਨ ਲਈ ਸਰਕਾਰ ਅਹਿਮ ਕਦਮ ਚੁੱਕੇਗੀ..

piyush goyal

ਨਵੀਂ ਦਿੱਲੀ (ਭਾਸ਼ਾ) : ਰੇਲ ਮੰਤਰੀ ਪਿਊਸ਼ ਗੋਇਲ ਨੇ ਅੱਜ ਕਿਹਾ ਕਿ ਆਉਣ ਵਾਲੇ ਦਿਨਾਂ ‘ਚ  ਡਾਲਰ ਦੇ ਮੁਕਾਬਲੇ ਰੁਪਏ ਨੂੰ ਮਜਬੂਤ ਕਰਨ ਲਈ ਸਰਕਾਰ ਅਹਿਮ ਕਦਮ ਚੁੱਕੇਗੀ। ਪੈਟ੍ਰੋਲ-ਡੀਜ਼ਲ ਮਹਿੰਗਾਈ ਦਾ ਇਕ ਹਿੱਸਾ ਹੈ। ਬਾਕੀ ਖੇਤਰਾਂ ‘ਚ ਮਹਿੰਗਾਈ ਕਾਂਗਰਸ ਦੇ ਸਮੇਂ ਦੀ ਤੁਲਨਾ ‘ਚ ਬਹੁਤ ਘੱਟ ਹੈ। ਉਹਨਾਂ ਨੇ ਕਿਹਾ ਕਿ ਜਦੋਂ ਤਕ ਅੰਤਰਰਾਸ਼ਟਰੀ ਸਥਿਤੀ ਕੰਟਰੋਲ ‘ਚ ਨਹੀਂ ਆਉਂਦੀ, ਉਦੋਂ ਤਕ ਥੋੜਾ ਸਮੇਂ ਲੱਗੇਗਾ। ਇਕ ਕਾਂਨਫਰੰਸ ਤੋਂ ਬਾਅਦ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ, ਰੇਲ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ। ਪਹਿਲਾਂ ਤੋਂ ਲੇਟ ਲਤੀਫ਼ੀ ‘ਚ ਕਮੀ ਆਈ ਹੈ।

ਅਪ੍ਰੈਲ ਤੋਂ ਹੁਣ ਤਕ ਲੇਟ ਲਤੀਫ਼ੀ ‘ਚ 30 ਫ਼ੀਸਦੀ ਦੀ ਕਮੀ ਆਈ ਹੈ। ਉਹਨਾਂ ਨਾ ਕਿਹਾ ਰੇਲ ‘ਚ ਪਹਿਲਾਂ ਜਿਹੜੀਆਂ ਦੁਰਘਟਨਾਵਾਂ ਹੁੰਦੀਆਂ ਸੀ। ਉਸ ਦੇ ਦੋ ਕਾਰਨ ਸੀ। ਪਹਿਲਾਂ ਕਿ ਫੰਡ ਨਹੀਂ ਹੁੰਦੀ ਸੀ। ਦੂਜਾ ਜਦੋਂ ਸੁਰੱਖਿਆ ਦੇ ਲਈ ਟ੍ਰੈਕ ‘ਤੇ ਕੰਮ ਹੁੰਦੀ ਸੀ ਤਾਂ ਇਕ ਟ੍ਰੇਨ ਨੂੰ ਕੱਢ ਦਿਤਾ ਜਾਂਦਾ ਸੀ। ਇਸ ਤੋਂ ਬਾਅਦ ਦੂਜੀ ਟ੍ਰੇਨ ਆਉਣ ਦੇ ਵਿਚ ਕੰਮ ਹੁੰਦੀ ਸੀ। ਇਸ ਨੂੰ ਬੰਦ ਕੀਤਾ ਹੈ ਅਤੇ ਇਸ ਦੇ ਨਾਲ ਹੀ ਲਗਾਤਾਰ ਨਿਵੇਸ਼ ਵੀ ਹੋਇਆ ਹੈ। ਗੁਜਰਾਤ ‘ਚ ਉੱਤਰ ਭਾਰਤੀਆਂ ‘ਤੇ ਹਮਲੇ ਗੋਇਲ ਨੇ ਕਿਹਾ, ਕੇਂਦਰ ਸਰਕਾਰ ਦੇ ਲੋਕ ਅਤੇ ਰਾਜ ਸਰਕਾਰ ਇਸ ਉਤੇ ਪੂਰੀ ਤਰ੍ਹਾਂ ਨਜ਼ਰ ਰੱਖਦੀ ਹੈ।

ਕੁਝ ਵੀ ਗਲਤ ਹੁੰਦਾ ਹੈ ਤਾਂ ਇਸ ‘ਤੇ ਕਾਰਵਾਈ ਵੀ ਕੀਤੀ ਜਾਂਦੀ ਹੈ। ਕਿਸੇ ਨੂੰ ਵੀ ਭੜਕਾਉਣ ਵਾਲਾ ਕਦਮ ਨਹੀਂ ਚੁੱਕਣਾ ਚਾਹੀਦਾ। ਰਾਫੇਲ ‘ਤੇ ਉਹਨਾਂ ਨੇ ਕਿਹਾ, ਰਾਫੇਲ ਉਤੇ ਇਨ੍ਹੀ ਜਾਣਕਾਰੀ ਸਾਹਮਣੇ ਆ ਚੁੱਕੀ ਹੈ, ਸਭ ਕੁਝ ਦੱਸਿਆ ਜਾ ਚੁੱਕਿਆ ਹੈ। ਇਨ੍ਹੇ ਖੁਲਾਸੇ ਹੋ ਚੁੱਕੇ ਹਨ। ਕੁਝ ਵੀ ਗਲਤ ਨਹੀਂ ਹੈ, ਰਾਹੁਲ ਗਾਂਧੀ ਝੂਠ ਦੇ ਆਧਾਰ ‘ਤੇ ਦੋਸ਼ ਲਗਾ ਰਹੇ ਹਨ। ਇਹ ਵੀ ਪੜੋ : ਰੇਲ ਮੰਤਰੀ ਪਿਊਸ਼ ਗੋਇਲ ਨੇ ਹਿੰਦੁਸਤਾਨ ਲੀਡਰਸ਼ੀਪ ਸਮਿਟ ਵਿਚ ਕਿਹਾ ਕਿ ਪਿਛਲੇ 15 ਸਾਲ ਦੇ ਅਧੀਨ ਰੁਪਏ ਦਾ ਇਹ ਸਭ ਤੋਂ ਚੰਗਾ ਦੌਰ ਹੈ। ਇਸ ਮਾਮਲੇ ਵਿਚ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਉਹਨਾਂ ਨੇ ਕਿਹਾ ਕਿ ਪਿਛਲੇ 5 ਸਾਲਾਂ ਵਿਚ ਰੁਪਏ ਦੇ ਮੁੱਲ ‘ਚ ਸਿਰਫ਼ 7 ਫ਼ੀਸਦੀ ਦੀ ਗਿਰਾਵਟ ਆਈ ਹੈ। ਰੁਪਏ ਦਾ ਲਈ ਇਹ ਸਭ ਤੋਂ ਚੰਗਾ ਸਮਾਂ ਹੈ। ਇਸ ਨੂੰ ਰੁਪਏ ਦਾ ਸੁਨਹਿਰਾ ਦੌਰ ਵੀ ਕਹਿ ਸਕਦੇ ਹਾਂ।