ਅਯੋਧਿਆ ‘ਚ ਰਾਮ ਮੰਦਰ ਨਹੀਂ ਬਣੇਗਾ ਤਾਂ ਕੀ ਪਾਕਿਸਤਾਨ ‘ਚ ਬਣੇਗਾ : ਰਘੂਵਰ ਦਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

 ਹਿੰਦੁਸਤਾਨ ਪ੍ਰਿਓਦਿਆ 2018 ਦੇ ਮੰਚ ਉਤੇ ਅੱਜ ਝਾਰਖੰਡ ਦੇ ਮੁੱਖ ਮੰਤਰੀ ਰਘੂਵਰ ਦਾਸ ਨੇ ਕਈਂ ਅਹਿਮ ਮੁੱਦਿਆਂ ‘ਤੇ ਗੱਲ ਕੀਤੀ ਹੈ...

Ram Mandir

ਨਵੀਂ ਦਿੱਲੀ : ਹਿੰਦੁਸਤਾਨ ਪ੍ਰਿਓਦਿਆ 2018 ਦੇ ਮੰਚ ਉਤੇ ਅੱਜ ਝਾਰਖੰਡ ਦੇ ਮੁੱਖ ਮੰਤਰੀ ਰਘੂਵਰ ਦਾਸ ਨੇ ਕਈਂ ਅਹਿਮ ਮੁੱਦਿਆਂ ‘ਤੇ ਗੱਲ ਕੀਤੀ ਹੈ। ਝਾਰਖੰਡ ‘ਚ ਨਕਸਲਵਾਦ ਦੀ ਸਮੱਸਿਆ ਤੋਂ ਲੈ ਕੇ ਰੋਜ਼ਾਗਰ ਤਕ ਹਰ ਸਵਾਲ ਦਾ ਰਘੂਵਰ ਦਾਸ ਨੇ ਬੇਬਾਕੀ ਤੋਂ ਜਵਾਬ ਦਿਤਾ ਹੈ। ਅਯੋਧਿਆ ‘ਚ ਰਾਮ ਮੰਦਰ ਬਣਾਉਣ ਨੂੰ ਲੈ ਕੇ ਰਘੂਵਰ ਦਾਸ ਨੇ ਕਿਹਾ ਕਿ ਰਾਮ ਮੰਦਰ ਅਯੋਧਿਆ ‘ਚ ਹੀ ਬਣੇਗਾ। ਅਸੀਂ ਵੋਟ ਲਈ ਕੰਮ ਨਹੀਂ ਕਰਦੇ, ਸਾਡੀ ਸੋਚ ਹੈ ਕਿ ਹਰ ਇਕ ਵਿਅਕਤੀ ਦਾ ਵਿਕਾਸ ਹੋਵੇ ਅਤੇ ਜਦੋਂ ਤਕ ਇਹ ਨਹੀਂ ਹੁੰਦਾ ਅਸੀਂ ਕੰਮ ਕਰਦੇ ਰਹਾਂਗੇ। ਜੇਕਰ ਰੋਜ਼ਗਾਰ ਦੇਖਣਾ ਹੈ ਤਾਂ ਝਾਰਖੰਡ ‘ਚ ਦੇਖੋ, 32 ਲੱਖ ਲੋਕਾਂ ਨੂੰ ਅਸੀਂ ਰੋਜ਼ਗਾਰ ਦਿਤਾ ਹੈ।

ਇਕ ਦਿਨ ‘ਚ ਹਜਾਰ ਲੋਕਾਂ ਨੂੰ ਰੋਜਗਾਰ ਦੇਣ ਦਾ ਰਿਕਾਰਡ ਝਾਰਖੰਡ ਨੇ ਬਣਾਇਆ ਹੈ। ਝਾਰਖੰਡ ਨੂੰ ਸਾਢੇ ਤਿੰਨ ਸਾਲ ‘ਚ ਏਮਸ ਮਿਲਿਆ, ਪੀਐਮ ਮੋਦੀ ਦੇ ਸ਼ਾਸ਼ਨ ‘ਚ ਪੰਜ ਮੈਡੀਕਲ ਕਾਲਜ ਖੁਲ੍ਹੇ ਹੁਣ ਸਾਡੇ ਬੱਚਿਆਂ ਨੂੰ ਐਮਬੀਬੀਐਸ ਕਰਨ ਦੇ ਲਈ ਕਿਸੇ ਹੋਰ ਦੂਜੇ ਸ਼ਹਿਰ ‘ਚ ਨਹੀਂ ਜਾਣਾ ਪਵੇਗਾ। ਨਕਸਲਵਾਦ ਝਾਰਖੰਡ ਦੀ ਵੱਡੀ ਸਮੱਸਿਆਂ ਹੈ ਪਰ ਮੋਦੀ ਜੀ ਦੇ ਆਉਣ ਤੋਂ ਬਾਅਦ ਨਕਸਲਬਾਦ ਬਹੁਤ ਘੱਟ ਗਿਆ ਹੈ। ਸਾਡੇ ਸ਼ਾਸ਼ਨ ਕਾਲ ਵਿਚ ਹੀ ਨਕਸਲਵਾਦ ਦੀ ਸਮੱਸਿਆਂ ਖਤਮ ਹੋ ਜਾਵੇਗੀ। ਹੁਣ ਅਸੀਂ ਅਵਿਕਸਿਤ ਰਾਜ ਹਾਂ, ਸਾਡੇ ਅੰਦਰ ਕਮੀਆਂ ਹਨ, ਖਾਮੀਆਂ ਹਨ ਅਤੇ ਇਹ ਗੱਲ ਮੈਂ ਮੰਨਦਾ ਹਾਂ।

ਬੀਜੇਪੀ ਇਸ ਉਦੇਸ਼ ਦੇ ਨਾਲ ਕੰਮ ਕਰ ਰਹੀ ਹੈ ਕਿ ਸਾਰੀਆਂ ਔਰਤਾਂ ਇਕੱਠੀਆਂ ਹੋ ਕੇ ਰਾਜ ਲਈ ਕੰਮ ਕਰਨ। ਮਾਬ ਲਾਂਚਿਗ ਦੀਆਂ ਵਧਦੀਆਂ ਘਟਨਾਵਾਂ ਉਤੇ ਰਘੂਵਰ ਦਾਸ ਨੇ ਕਿਹਾ ਸਭ ਤੋਂ ਘੱਟ ਮਾਬ ਲਾਂਚਿਗ ਝਾਰਖੰਡ ‘ਚ ਹੀ ਹੋਈਆ ਹਨ। ਅਯੋਧਿਆ ‘ਚ ਰਾਮ ਮੰਦਰ ਨਹੀਂ ਬਣੇਗਾ ਤਾਂ ਕੀ ਪਾਕਿਸਤਾਨ ‘ਚ ਬਣੇਗਾ, ਮੁਲਸਮਾਨ ਵੀ ਇਸ ਗੱਲ ਦੇ ਲਈ ਤਿਆਰ ਹੋ ਗਏ ਹਨ ਕਿ ਰਾਮ ਮਦਰ ਅਯੋਧਿਆ ‘ਚ ਹੀ ਬਣੇ। ਰਾਮ ਮੰਦਰ ਅਯੋਧਿਆ ‘ਚ ਬਣੇਗਾ। ਪਲਾਇਨ ਰੋਕਣ ਲਈ ਸਰਕਾਰ ਸਕਿੱਲ ਦੇ ਨਾਲ ਰੋਜ਼ਗਾਰ ਦੇ ਰਹੀ ਹੈ, 2 ਲੱਖ ਟੋਭਾ (ਛੋਟਾ ਤਲਾਬ) ਬਣਾ ਕੇ ਮੱਛਲੀ ਉਤਪਾਦਨ ਕੀਤਾ ਜਾ ਰਿਹਾ ਹੈ। ਝਾਰਖੰਡ ਕੋਲ 40 ਫ਼ੀਸਦੀ ਸ੍ਰੋਤ ਹਨ। ਕੋਈ ਕਾਰਨ ਨਹੀਂ ਹੈ ਕਿ ਆਉਣ ਵਾਲੇ ਕੁਝ ਸਾਲਾਂ ‘ਚ ਅਸੀਂ ਵਿਕਸਤ ਰਾਜਾਂ ਨਾਲ ਬਰਾਬਰੀ ਨਾ ਕਰੀਏ