ਮਾਬ ਲਿੰਚਿੰਗ ਨਾਲ ਆਰਐਸਐਸ ਦਾ ਕੋਈ ਲੈਣ-ਦੇਣਾ ਨਹੀਂ- ਸੰਘ ਮੁਖੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੁਸਹਿਰੇ ਮੌਕੇ ਰਾਸ਼ਟਰੀ ਸਵੈ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਮੋਦੀ ਸਰਕਾਰ ਦੀ ਤਾਰੀਫ਼ ਕੀਤੀ।

Mohan Bhagwat

ਨਾਗਪੁਰ: ਦੁਸਹਿਰੇ ਮੌਕੇ ਰਾਸ਼ਟਰੀ ਸਵੈ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਮੋਦੀ ਸਰਕਾਰ ਦੀ ਤਾਰੀਫ਼ ਕੀਤੀ। ਇਸ ਦੇ ਨਾਲ ਹੀ ਉਹਨਾਂ ਨੇ ਭੀੜ ਵੱਲੋਂ ਕੁੱਟਮਾਰ ਦੇ ਮੁੱਦੇ ‘ਤੇ ਕਿਹਾ ਕਿ ਇਸ ਨਾਲ ਸੰਘ ਦਾ ਕੋਈ ਲੈਣ-ਦੇਣ ਨਹੀਂ ਹੈ। ਉਹਨਾਂ ਕਿਹਾ ਕਿ ਮਾਬ ਲਿੰਚਿੰਗ ‘ਤੇ ਸਖ਼ਤ ਨਿਯਮ ਬਣਨੇ ਚਾਹੀਦੇ ਹਨ। ਨਾਗਪੁਰ ਵਿਚ ਸਲਾਨਾ ਰੋਡ ਅੰਦੋਲਨ ਦੇ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਮੋਹਨ ਭਾਗਵਤ ਨੇ ਮਾਬ ਲਿੰਚਿੰਗ ਦੇ ਮੁੱਦੇ ‘ਤੇ ਕਿਹਾ ਕਿ ਕਾਨੂੰਨ ਵਿਵਸਥਾ ਦੀ ਸੀਮਾ ਦੀ ਉਲੰਘਣਾ ਕਰ ਕੇ ਹਿੰਸਾ ਦਾ ਰੁਝਾਨ ਸਮਾਜ ਵਿਚ ਆਪਸੀ ਸਬੰਧਾਂ ਨੂੰ ਨਸ਼ਟ ਕਰਕੇ ਆਪਣੀ ਪ੍ਰਭਾਵ ਦਰਸਾਉਂਦਾ ਹੈ।

 


 

ਇਹ ਰੁਝਾਨ ਸਾਡੇ ਦੇਸ਼ ਦੀ ਪਰੰਪਰਾ ਨਹੀਂ ਹੈ, ਨਾ ਹੀ ਸਾਡੇ ਸੰਵਿਧਾਨ ਵਿਚ ਇਹ ਹੈ। ਕਿੰਨੇ ਵੀ ਮੱਤਭੇਦ ਹੋਵੇ, ਕਾਨੂੰਨ ਅਤੇ ਸੰਵਿਧਾਨ  ਦੀ ਮਰਿਆਦਾ ਵਿਚ ਰਹੋ।ਆਰਐਸਐਸ ਮੁਖੀ ਨੇ ਕਿਹਾ ਕਿ ਇਹਨਾਂ ਘਟਨਾਵਾਂ ਨੂੰ ਪੇਸ਼ ਕਰ ਕੇ ਸਾਜ਼ਿਸ਼ ਰਚਾਈ ਜਾ ਰਹੀ ਹੈ, ਇਹ ਸਾਰਿਆਂ ਨੂੰ ਸਮਝਣਾ ਚਾਹੀਦਾ ਹੈ। ਉੱਥੇ ਹੀ ਸੰਘ ਦੇ ਮੁਖੀ ਨੇ ਮੋਦੀ ਸਰਕਾਰ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਦੇਸ਼ ਵਿਚ ਬਹੁਤ ਕੁਝ ਵਧੀਆ ਚੱਲ ਰਿਹਾ ਹੈ।

ਉਹਨਾਂ ਕਿਹਾ ਕਿ  ਸਰਕਾਰ ਨੇ ਕਈ ਕਦਮ ਚੁੱਕੇ ਹਨ। ਸਰਕਾਰ ਕੋਲ ਸਖ਼ਤ ਨਿਯਮ ਲੈਣ ਦੀ ਸਮਰੱਥਾ ਹੈ।  ਸਾਡਾ ਦੇਸ਼ ਪਹਿਲਾਂ ਤੋਂ ਜ਼ਿਆਦਾ ਸੁਰੱਖਿਅਤ ਹੈ। ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣਾ ਵੱਡਾ ਕਦਮ ਹੈ। ਚੰਦਰਯਾਨ-2 ਨੇ ਭਾਰਤ ਦਾ ਮਾਣ ਵਧਾਇਆ ਹੈ। ਸੰਘ ਮੁਖੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ 550ਵੀਂ ਜਯੰਤੀ, ਮਹਾਤਮਾ ਗਾਂਧੀ ਦੀ 150ਵੀਂ ਜਯੰਤੀ, ਲੋਕ ਸਭਾ ਚੋਣਾਂ ਵਰਗੀਆਂ ਕਈ ਘਟਨਾਵਾਂ ਹਨ, ਜਿਨ੍ਹਾਂ ਕਰਕੇ ਇਹ ਸਾਲ ਕਈ ਸਾਲਾਂ ਤੱਕ ਯਾਦ ਰਹੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ