ਟਰੇਨਾਂ-ਸਟੇਸ਼ਨਾਂ 'ਤੇ ਹੁਣ ਬਾਇਓਗ੍ਰੇਡੇਬਲ ਬੋਤਲਾਂ 'ਚ ਮਿਲੇਗਾ ਪਾਣੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਵਰਤੋਂ ਤੋਂ ਬਾਅਦ ਆਪਣੇ ਆਪ ਨਸ਼ਟ ਹੋ ਜਾਣਗੀਆਂ ਬੋਤਲਾਂ

Passengers will now get biodegradable water bottles

ਨਵੀਂ ਦਿੱਲੀ : ਮਹਾਤਮਾ ਗਾਂਧੀ ਦੀ 150ਵੀਂ ਜਯੰਤੀ 'ਤੇ ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਨਾ ਕਰਨ। ਹਾਲਾਂਕਿ ਸਰਕਾਰ ਨੇ ਸਿੰਗਲ ਯੂਜ ਪਲਾਸਟਿਕ 'ਤੇ ਪੂਰੀ ਤਰ੍ਹਾਂ ਪਾਬੰਦੀ ਨਹੀਂ ਲਗਾਈ ਹੈ। ਇਸ ਸਿਲਸਿਲੇ 'ਚ ਭਾਰਤੀ ਰੇਲ 'ਚ ਕੈਟਰਿੰਗ ਦੀ ਸਹੂਲਤ ਉਪਲੱਬਧ ਕਰਵਾਉਣ ਵਾਲੀ ਕੰਪਨੀ ਆਈ.ਆਰ.ਸੀ.ਟੀ.ਸੀ. ਨੇ ਇਕ ਵੱਡਾ ਕਦਮ ਚੁੱਕਿਆ ਹੈ। ਆਈ.ਆਰ.ਸੀ.ਟੀ.ਸੀ. ਹੁਣ ਪਾਣੀ ਦੀ ਪੈਕੇਜਿੰਗ ਬਾਇਓਗ੍ਰੇਡੇਬਲ ਮੈਟੀਰਿਅਲ ਨਾਲ ਕਰੇਗੀ। ਲਖਨਊ ਤੋਂ ਦਿੱਲੀ ਵਿਚਕਾਰ ਚੱਲ ਰਹੀ ਦੇਸ਼ ਦੀ ਪਹਿਲੀ ਪ੍ਰਾਈਵੇਟ ਟਰੇਨ ਤੇਜ਼ਸ ਐਕਸਪ੍ਰੈਸ 'ਚ ਬਾਇਓਗ੍ਰੇਡੇਬਲ ਬੋਤਲਾਂ ਦਿੱਤੀਆਂ ਜਾ ਰਹੀਆਂ ਹਨ। ਜਨਵਰੀ 2020 ਤੋਂ ਸਾਰੀਆਂ ਟਰੇਨਾਂ ਅਤੇ ਸਟੇਸ਼ਨਾਂ 'ਤੇ ਅਜਿਹੀਆਂ ਬੋਤਲਾਂ 'ਚ ਪਾਣੀ ਦੇਣ ਦੀ ਤਿਆਰੀ ਹੈ।

ਆਈ.ਆਰ.ਸੀ.ਟੀ.ਸੀ. ਨੇ ਇਸ ਸਬੰਧ 'ਚ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ। ਟਵੀਟ 'ਚ ਲਿਖਿਆ ਹੈ ਕਿ ਸਿੰਗਲ ਯੂਜ ਪਲਾਸਟਿਕ ਨਾਲ ਨਜਿੱਠਣ ਦੇ ਉਦੇਸ਼ ਨਾਲ ਰੇਲ ਨੀਰ ਦੀ ਬਾਇਉਗ੍ਰੇਡੇਬਲ ਪੈਕੇਜਿੰਗ ਨੂੰ ਸਫ਼ਲਤਾਪੂਰਨ ਟੈਸਟ ਕਰ ਲਿਆ ਗਿਆ ਹੈ। ਇਸ ਦੀ ਸਪਲਾਈ ਪਾਇਲਟ ਪ੍ਰਾਜੈਕਟ ਤਹਿਤ ਲਖਨਊ-ਨਵੀਂ ਦਿੱਲੀ-ਲਖਨਊ ਰੂਟ 'ਤੇ ਸ਼ੁਰੂ ਕਰ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਦੇਸ਼ ਭਰ 'ਚ ਰੇਲ ਨੀਰ ਦੇ 10 ਪਲਾਂਟ ਹਨ, ਜਿਨ੍ਹਾਂ ਦੀ ਸਮਰੱਥਾ 10.9 ਲੱਖ ਲੀਟਰ ਪ੍ਰਤੀਦਿਨ ਹੈ। ਰੇਲ ਨੀਰ ਦੇ 4 ਨਵੇਂ ਪਲਾਂਟ 2021 ਤਕ ਲਗਾਉਣ ਦੀ ਤਿਆਰੀ ਕੀਤੀ ਹੈ। ਆਈ.ਆਰ.ਸੀ.ਟੀ.ਸੀ. ਦੇ ਇਸ ਪ੍ਰਾਜੈਕਟ ਨੂੰ ਰੇਲਵੇ ਬੋਰਡ ਨੇ ਮਨਜੂਰੀ ਦੇ ਦਿੱਥੀ ਹੈ। ਆਈ.ਆਰ.ਸੀ.ਟੀ.ਸੀ. ਦੇ ਮੁੱਖ ਖੇਤਰੀ ਪ੍ਰਬੰਧਕ ਅਸ਼ਵਨੀ ਸ੍ਰੀਵਾਸਤਵ ਨੇ ਦੱਸਿਆ ਕਿ ਤੇਜਸ ਐਕਸਪ੍ਰੈਸ 'ਚ ਮੁਸਾਫ਼ਰਾਂ ਨੂੰ ਬਾਇਓਗ੍ਰੇਡੇਬਲ ਮੈਟੀਰਿਅਲ ਨਾਲ ਤਿਆਰ ਪਾਣੀ ਦੀਆਂ ਬੋਤਲਾਂ ਦਿੱਤੀਆਂ ਜਾ ਰਹੀਆਂ ਹਨ। ਇਸ ਸਮੇਂ ਮੁੰਬਈ ਪਲਾਂਟ ਤੋਂ ਬੋਤਲਾਂ ਦੀ ਸਪਲਾਈ ਹੋ ਰਹੀ ਹੈ। ਛੇਤੀ ਹੀ ਹੋਰ ਪਲਾਂਟਾਂ ਤੋਂ ਵੀ ਬੋਤਲਾਂ ਦੀ ਸਪਲਾਈ ਸ਼ੁਰੂ ਹੋ ਜਾਵੇਗੀ।

ਬਾਇਉਗ੍ਰੇਡੇਬਲ ਬੋਤਲਾਂ 'ਚ ਕੀ ਖ਼ਾਸ ਹੈ :

  1. ਫਸਟ ਟਾਈਮ ਯੂਜ ਤੋਂ ਬਾਅਦ ਆਪਣੇ ਆਪ ਹੀ ਨਸ਼ਟ ਹੋ ਜਾਂਦੀਆਂ ਹਨ ਬੋਤਲਾਂ
  2. ਨਸ਼ਟ ਹੋਣ ਤੋਂ ਪਹਿਲਾਂ ਜੇ ਬੋਤਲਾਂ 'ਚ ਦੁਬਾਰਾ ਪਾਣੀ ਭਰਿਆ ਗਿਆ ਤਾਂ ਤੁਰੰਤ ਫਟ ਜਾਵੇਗੀ
  3. ਪਲਾਸਟਿਕ ਦੇ ਨਾਲ ਕੁਝ ਹੋਰ ਸਾਮਾਨ ਦਾ ਹੈ ਮਿਕਸਚਰ
  4. ਕਿਤੇ ਵੀ ਸੁੱਟ ਦੇਣ 'ਤੇ ਹੋ ਜਾਵੇਗੀ ਆਟੋਮੈਟਿਕ ਨਸ਼ਟ
  5. ਵਾਤਾਵਰਣ ਨੂੰ ਨੁਕਸਾਨ ਤੋਂ ਬਚਾਏਗਾ