ਅੱਜ ਲਖੀਮਪੁਰ ਪਹੁੰਚਣਗੇ ਨਵਜੋਤ ਸਿੱਧੂ, ਮੰਤਰੀਆਂ ਤੇ ਵਿਧਾਇਕਾਂ ਨਾਲ UP ਜਾਣ ਦੀ ਮਿਲੀ ਇਜਾਜ਼ਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜਾਬ ਕਾਂਗਰਸ ਦਾ ਵਫ਼ਦ ਅੱਜ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿਚ ਲਖੀਮਪੁਰ ਖੀਰੀ ਪਹੁੰਚੇਗਾ।

Navjot Sidhu will reach Lakhimpur Kheri today

ਚੰਡੀਗੜ੍ਹ: ਪੰਜਾਬ ਕਾਂਗਰਸ ਦਾ ਵਫ਼ਦ ਅੱਜ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿਚ ਲਖੀਮਪੁਰ ਖੀਰੀ ਪਹੁੰਚੇਗਾ। ਉੱਤਰ ਪ੍ਰਦੇਸ਼ ਪੁਲਿਸ ਨੇ ਦੇਰ ਰਾਤ ਉਹਨਾਂ ਨੂੰ ਉੱਥੇ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਉਹਨਾਂ ਦੇ ਨਾਲ ਕਈ ਮੰਤਰੀ ਅਤੇ ਵਿਧਾਇਕ ਵੀ ਜਾ ਸਕਣਗੇ।

ਹੋਰ ਪੜ੍ਹੋ: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਬੇਅਦਬੀ ਮਾਮਲੇ ਤੋਂ ਬਾਅਦ ਗਿਆਨੀ ਰਘਬੀਰ ਸਿੰਘ ਦੀ ਛੁੱਟੀ ਲਗਭਗ ਤੈਅ

ਨਵਜੋਤ ਸਿੱਧੂ ਅਤੇ ਉਹਨਾਂ ਦੇ ਸਾਥੀਆਂ ਨੇ ਉੱਤਰਾਖੰਡ ਦੇ ਬਾਜਪੁਰ ਵਿਚ ਰਾਤ ਕੱਟੀ। ਕੁਝ ਦੇਰ ਬਾਅਦ ਇੱਥੋਂ ਉਹ ਲਖੀਮਪੁਰ ਲਈ ਰਵਾਨਾ ਹੋਣਗੇ। ਇੱਥੋਂ ਲਖੀਮਪੁਰ ਖੀਰੀ ਕਰੀਬ 250 ਕਿਲੋਮੀਟਰ ਦੂਰ ਹੈ। ਨਵਜੋਤ ਸਿੱਧੂ ਦੇ ਨਾਲ ਮੰਤਰੀ ਵਿਜੇ ਇੰਦਰ ਸਿੰਗਲਾ, ਪਰਗਟ ਸਿੰਘ, ਗੁਰਕੀਰਤ ਕੋਟਲੀ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਹਨ।

ਹੋਰ ਪੜ੍ਹੋ: ਸੰਪਾਦਕੀ: ਅਫ਼ਗ਼ਾਨਿਸਤਾਨ ਵਿਚ ਹਨੇਰਗਰਦੀ ਮਗਰੋਂ ਬਿਜਲੀ ਗੁਲ ਹੋਣ ਲੱਗੀ!

ਇਸ ਤੋਂ ਇਲਾਵਾ ਕਰੀਬ 15 ਵਿਧਾਇਕ ਵੀ ਉਹਨਾਂ ਦੇ ਨਾਲ ਲਖੀਮਪੁਰ ਜਾਣਗੇ। ਦੱਸ ਦਈਏ ਕਿ ਬੀਤੇ ਦਿਨ ਪੰਜਾਬ ਕਾਂਗਰਸ ਦੇ ਵਫਦ ਨੇ ਮੋਹਾਲੀ ਤੋਂ ਲਖੀਮਪੁਰ ਖੀਰੀ ਲਈ ਕੂਚ ਕੀਤਾ ਸੀ। ਇਸ ਤੋਂ ਬਾਅਦ ਹਰਿਆਣਾ-ਯੂਪੀ ਬਾਰਡਰ 'ਤੇ ਪੁਲਿਸ ਨੇ ਸਾਰੇ ਪ੍ਰਮੁੱਖ ਆਗੂਆਂ, ਕਈ ਮੰਤਰੀਆਂ ਅਤੇ ਵਿਧਾਇਕਾਂ ਨੂੰ ਹਿਰਾਸਤ ਵਿਚ ਲੈ ਲਿਆ ਜਿਥੇ ਇਨ੍ਹਾਂ ਨੇ ਥਾਣੇ ਅੰਦਰ ਹੀ ਧਰਨਾ ਸ਼ੁਰੂ ਕਰ ਦਿਤਾ।

ਹੋਰ ਪੜ੍ਹੋ: ਅੱਜ ਦਾ ਹੁਕਮਨਾਮਾ (8 ਅਕਤੂਬਰ 2021)

 ਦੇਰ ਰਾਤ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਵਿਚ ਆਖ਼ਰ ਨਵਜੋਤ ਸਿੱਧੂ ਸਮੇਤ 25 ਆਗੂਆਂ ਜਿਨ੍ਹਾਂ ਵਿਚ ਮੰਤਰੀ ਅਤੇ ਵਿਧਾਇਕ ਸ਼ਾਮਲ ਹਨ ਲਖੀਮਪੁਰ ਜਾਣ ਦੀ ਆਗਿਆ ਮਿਲਣ ਬਾਅਦ ਧਰਨਾ ਸਮਾਪਤ ਕਰ ਦਿਤਾ।