ਲਖੀਮਪੁਰ ਖੀਰੀ ਹਿੰਸਾ: ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ਦੇ ਸਮਰਥਕਾਂ ’ਤੇ ਕੱਸਿਆ ਤੰਜ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਉਹ ਨਿਰਾਸ਼ ਹੋਣਗੇ, ਜੋ ਇਹ ਉਮੀਦ ਰੱਖਦੇ ਹਨ ਕਿ ਲਖੀਮਪੁਰ ਖੀਰੀ ਘਟਨਾ ਨਾਲ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਤੁਰੰਤ ਮਜ਼ਬੂਤੀ ਨਾਲ ਖੜ੍ਹੀ ਹੋ ਜਾਵੇਗੀ।

Prashant Kishor

 

ਨਵੀਂ ਦਿੱਲੀ: ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ (Prashant Kishor) ਨੇ ਲਖੀਮਪੁਰ ਖੀਰੀ ਮਾਮਲੇ ਵਿਚ ਕਾਂਗਰਸ (Congress) ਦੇ ਸਮਰਥਕਾਂ ’ਤੇ ਤੰਜ਼ ਕੱਸਿਆ ਹੈ। ਉਨ੍ਹਾਂ ਕਿਹਾ ਕਿ ਉਹ ਲੋਕ ਨਿਰਾਸ਼ ਹੋਣਗੇ, ਜੋ ਇਹ ਉਮੀਦ ਰੱਖਦੇ ਹਨ ਕਿ ਲਖੀਮਪੁਰ ਖੀਰੀ (Lakhimpur Kheri) ਘਟਨਾ ਨਾਲ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਤੁਰੰਤ ਮਜ਼ਬੂਤੀ ਨਾਲ ਖੜ੍ਹੀ ਹੋ ਜਾਵੇਗੀ।

ਹੋਰ ਪੜ੍ਹੋ: ਮਾੜੀਆਂ ਆਰਥਿਕ ਨੀਤੀਆਂ ਸਦਕਾ ਅਸਮਾਨ ਛੂੰਹਦੀ ਮਹਿੰਗਾਈ ਨੇ ਆਮ ਲੋਕਾਂ ਦਾ ਲੱਕ ਤੋੜਿਆ- ਰੰਧਾਵਾ

ਪ੍ਰਸ਼ਾਂਤ ਕਿਸ਼ੋਰ ਨੇ ਟਵੀਟ ਕਰ ਕੇ ਕਿਹਾ ਕਿ, "ਜਿਹੜੇ ਲੋਕ ਇਹ ਉਮੀਦ ਕਰ ਰਹੇ ਹਨ ਕਿ ਲਖੀਮਪੁਰ ਖੀਰੀ ਘਟਨਾ ਨਾਲ ਗ੍ਰੈਂਡ ਓਲਡ ਪਾਰਟੀ (GOP) ਦੀ ਅਗਵਾਈ ਵਾਲੀ ਵਿਰੋਧੀ ਧਿਰ ਤੁਰੰਤ ਮਜ਼ਬੂਤੀ ਨਾਲ ਖੜ੍ਹੀ ਹੋ ਜਾਵੇਗੀ, ਉਹ ਨਿਰਾਸ਼ ਹੋਣਗੇ। ਬਦਕਿਸਮਤੀ ਨਾਲ GOP ਦੀ ਇਸ ਪੁਰਾਣੀ ਸਮੱਸਿਆ ਅਤੇ ਕਮਜ਼ੋਰੀ ਦਾ ਕੋਈ ਜਲਦ ਹੱਲ ਨਹੀਂ ਹੈ।”

ਹੋਰ ਪੜ੍ਹੋ: ਭਾਰਤੀ ਹਵਾਈ ਫੌਜ ਦਾ 89ਵਾਂ ਸਥਾਪਨਾ ਦਿਵਸ ਅੱਜ, ਜਾਣੋ ਕਿਉਂ ਮਨਾਇਆ ਜਾਂਦਾ

ਹੋਰ ਪੜ੍ਹੋ: ਹਰਿਆਣਾ: ਪਰਾਲੀ ਸਾੜਨ ਦੇ ਮਾਮਲਿਆਂ ’ਚ ਆਈ 90% ਦੀ ਗਿਰਾਵਟ, ਹੁਣ ਤੱਕ ਸਿਰਫ਼ 24 ਮਾਮਲੇ ਆਏ ਸਾਹਮਣੇ

ਦੱਸ ਦੇਈਏ ਕਿ ਲਖੀਮਪੁਰ ਖੀਰੀ ਵਿਚ ਵਾਪਰੀ ਘਟਨਾ ਤੋਂ ਬਾਅਦ ਪ੍ਰਿਯੰਕਾ ਗਾਂਧੀ (Priyanka Gandhi) ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਣ ਲਈ ਜਾ ਰਹੇ ਸਨ, ਜਦ ਉਨ੍ਹਾਂ ਨੂੰ ਯੂਪੀ ਪੁਲਿਸ ਵੱਲੋਂ ਹਿਰਾਸਤ ਵਿਚ ਲੈ ਲਿਆ ਗਿਆ। ਉਹ ਦੋ ਦਿਨਾਂ ਲਈ ਪੁਲਿਸ ਹਿਰਾਸਤ ਵਿਚ ਹੀ ਸਨ। ਇਸ ਤੋਂ ਬਾਅਦ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ (Rahul Gandhi) ਅਤੇ ਪ੍ਰਿਯੰਕਾ ਗਾਂਧੀ ਨੇ ਲਖੀਮਪੁਰ ਖੀਰੀ ਪਹੁੰਚ ਪੀੜਤਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ।