UNESCO ਦੀ ਰਿਪੋਰਟ ਵਿਚ ਖੁਲਾਸਾ, ਪੰਜਾਬ ਦੇ ਸਕੂਲਾਂ ਵਿਚ ਕੁੱਲ 4442 ਅਧਿਆਪਕਾਂ ਦੀਆਂ ਅਸਾਮੀਆਂ ਖਾਲੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੰਜਾਬ ਦੇ 366 ਸਕੂਲਾਂ ਵਿਚ ਸਿਰਫ ਇਕ ਹੀ ਅਧਿਆਪਕ

Punjab Schools

ਚੰਡੀਗੜ੍ਹ: ਵਿਸ਼ਵ ਅਧਿਆਪਕ ਦਿਵਸ ਮੌਕੇ ਯੂਨੈਕਸੋ ਵਲੋਂ ਜਾਰੀ ਕੀਤੀ ਗਈ ‘ਸਟੇਟ ਆਫ ਐਜੂਕੇਸ਼ਨ ਰਿਪੋਰਟ ਫਾਰ ਇੰਡੀਆ: ਨੋ ਟੀਚਰ, ਨੋ ਕਲਾਸ’ ਅਨੁਸਾਰ ਪੰਜਾਬ ਵਿਚ 7 ਫੀਸਦੀ ਸਕੂਲ ਅਜਿਹੇ ਹਨ, ਜਿਨ੍ਹਾਂ ਵਿਚ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹਨ। ਸੂਬੇ ਦੇ ਸਕੂਲਾਂ ਵਿਚ ਕੁੱਲ 4,442 ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹਨ।

ਹੋਰ ਪੜ੍ਹੋ: ਕੈਨੇਡਾ 'ਚ ਸ਼ੁਰੂ ਹੋਇਆ Short Term Course, ਜਲਦ ਅਪਲਾਈ ਕਰ ਕੇ ਵਿਦੇਸ਼ ਜਾਣ ਦਾ ਸੁਪਨਾ ਕਰੋ ਪੂਰਾ

ਕੁੱਲ 28,637 ਸਕੂਲਾਂ ਵਿਚੋਂ 366 ਸਕੂਲ ਅਜਿਹੇ ਹਨ, ਜਿੱਥੇ ਸਿਰਫ ਇਕ ਹੀ ਅਧਿਆਪਕ ਹੈ। ਅਜਿਹੇ ਸਕੂਲਾਂ ਦਾ 86 ਫੀਸਦੀ ਹਿੱਸਾ ਗ੍ਰਾਮੀਣ ਸਕੂਲਾਂ ਦਾ ਹੈ। ਪੂਰੇ ਦੇਸ਼ ਵਿਚ ਇਕ ਅਧਿਆਪਕ ਵਾਲੇ ਸਕੂਲਾਂ ਦੀ ਗਿਣਤੀ ਇਕ ਲੱਖ ਤੋਂ ਜ਼ਿਆਦਾ ਹੈ। ਕੁੱਲ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਵਿਚੋਂ 41 ਫੀਸਦੀ ਗ੍ਰਾਮੀਣ ਸਕੂਲਾਂ ਵਿਚ ਹੈ।

ਹੋਰ ਪੜ੍ਹੋ: ਰਣਜੀਤ ਕਤਲ ਮਾਮਲੇ ‘ਚ ਰਾਮ ਰਹੀਮ ਦੋਸ਼ੀ ਕਰਾਰ, 12 ਅਕਤੂਬਰ ਨੂੰ ਸੁਣਾਈ ਜਾਵੇਗੀ ਸਜ਼ਾ

ਉੱਥੇ ਹੀ ਜੇ ਦੇਸ਼ ਦੇ ਸਾਰੇ ਸੂਬਿਆਂ ਦੇ ਸਕੂਲਾਂ ਵਿਚ ਖਾਲੀ ਅਸਾਮੀਆਂ ਦੀ ਗਿਣਤੀ ਦੇਖੀਏ ਤਾਂ 11,16,846 ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹਨ। ਪੰਜਾਬ ਵਿਚ ਕਲਾਸ 1 ਤੋਂ ਲੈ ਕੇ 12ਵੀਂ ਤੱਕ ਦੇ ਅਧਿਆਪਕਾਂ ਦੀ ਗਿਣਤੀ ਵਿਚ ਸਭ ਤੋਂ ਜ਼ਿਆਦਾ ਹਿੱਸੇਦਾਰੀ ਮਹਿਲਾ ਅਧਿਆਪਕਾਂ ਦੀ ਹੈ। ਸੂਬੇ ਵਿਚ ਕੁੱਲ 75 ਫੀਸਦੀ ਮਹਿਲਾ ਅਧਿਆਪਕਾਂ ਹਨ।

ਹੋਰ ਪੜ੍ਹੋ: ਲਖੀਮਪੁਰ ਖੀਰੀ ਮਾਮਲਾ: ਨੋਟਿਸ ਦੇ ਬਾਵਜੂਦ ਕ੍ਰਾਈਮ ਬ੍ਰਾਂਚ ਸਾਹਮਣੇ ਨਹੀਂ ਪੇਸ਼ ਹੋਏ ਆਸ਼ੀਸ਼ ਮਿਸ਼ਰਾ

ਦੇਸ਼ ਭਰ ਵਿਚ ਮਹਿਲਾ ਅਧਿਆਪਕਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਚੰਡੀਗੜ੍ਹ ਅਤੇ ਗੋਆ ਵਿਚ ਕ੍ਰਮਵਾਰ 82 ਅਤੇ 80 ਫੀਸਦੀ ਹੈ। ਇਹ ਸਰਵੇਖਣ ਦੇਸ਼ ਦੇ ਕੁੱਲ ਸਾਢੇ 15 ਲੱਖ ਤੋਂ ਜ਼ਿਆਦਾ ਸਕੂਸਾਂ ’ਤੇ ਕੀਤਾ ਗਿਆ, ਜਿਨ੍ਹਾਂ ਵਿਚ ਨਿੱਜੀ ਅਤੇ ਸਰਕਾਰੀ ਸਕੂਲ ਸ਼ਾਮਲ ਹਨ। ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਰਿਕਾਰਡ ਅਨੁਸਾਰ ਸਕੂਲਾਂ ਵਿਚ ਨਵੇਂ ਦਾਖਲਿਆ ਵਿਚ 8.10% ਦਾ ਇਜ਼ਾਫਾ ਹੋਇਆ ਹੈ।