ਨਵਜੋਤ ਸਿੱਧੂ ਦੀ ਅਗਵਾਈ 'ਚ ਅੱਜ ਲਖੀਮਪੁਰ ਖੇੜੀ ਲਈ ਕੂਚ ਕਰਨਗੇ ਪੰਜਾਬ ਦੇ ਸਾਰੇ ਕਾਂਗਰਸੀ ਆਗੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲਖੀਮਪੁਰ ਖੇੜੀ ਤੱਕ 640 ਕਿਲੋਮੀਟਰ ਸਫ਼ਰ 11 ਘੰਟੇ ’ਚ ਹੋਵੇਗਾ ਪੂਰਾ

Navjot Sidhu

ਚੰਡੀਗੜ੍ਹ (ਜੀ.ਸੀ. ਭਾਰਦਵਾਜ) : ਤਿੰਨ ਦਿਨ ਪਹਿਲਾਂ ਯੂ.ਪੀ. ਦੇ ਲਖੀਮਪੁਰ ਖੇੜੀ ’ਚ ਵਾਪਰੀ ਹਿੰਸਕ ਘਟਨਾ ਨੇ ਪੰਜਾਬ ਦੇ ਸਾਰੇ ਕਾਂਗਰਸੀਆਂ ਨੂੰ ਕੇਂਦਰ ਦੀ ਮੋਦੀ ਸਰਕਾਰ ਤੇ ਯੂ.ਪੀ. ਦੀ ਯੋਗੀ ਸਰਕਾਰ ਵਿਰੁਧ ਇਕਮੁਠ ਕਰ ਦਿਤਾ ਹੈ। ਮੁੱਖ ਮਤਰੀ ਚਰਨਜੀਤ ਚੰਨੀ ਪਹਿਲਾਂ ਹੀ ਰਾਹੁਲ ਗਾਂਧੀ, ਛੱਤੀਸਗੜ੍ਹ ਤੋਂ ਮੁੱਖ ਮੰਤਰੀ ਭੁਪੇਸ਼ ਬਘੇਲ ਨਾਲ ਸੀਤਾਪੁਰ ਤੇ ਲਖੀਮਪੁਰ ਖੇੜੀ ਪਹੁੰਚੇ ਹੋਏ ਹਨ ਅਤੇ ਪੀੜਤ ਪ੍ਰਵਾਰਾਂ ਨਾਲ ਹਮਦਰਦੀ ਪ੍ਰਗਟਾਅ ਚੁੱਕੇ ਹਨ।

ਹੋਰ ਪੜ੍ਹੋ: ਪੰਜਾਬ ਦੇ ਤਿੰਨ ਵੱਡੇ ਦੂਰਦਰਸ਼ਨ ਟਾਵਰਾਂ ਨੂੰ ਬੰਦ ਕਰਨ ਦਾ ਹੁਕਮ ਬੇਹੱਦ ਮੰਦਭਾਗਾ : ਢੀਂਡਸਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੀ ਅਗਵਾਈ ’ਚ ਦੂਜਾ ਵੱਡਾ ਗਰੁੱਪ ਜਿਸ ’ਚ ਸਾਰੇ 17 ਮੰਤਰੀ ਸਾਰੇ ਕਾਂਗਰਸੀ ਵਿਧਾਇਕ, ਸੈਂਕੜੇ ਹੋਰ ਨੇਤਾ ਸਵੇਰੇ 11 ਵਜੇ ਦੇ ਕਰੀਬ ਚੰਡੀਗੜ੍ਹ ਏਅਰਪੋਰਟ ਨੇੜੇ ਲਾਈਟਾਂ ਵਾਲੇ ਚੌਕ ’ਤੇ ਕੱਠੇ ਹੋ ਕੇ, ਜ਼ੀਰਕਪੁਰ, ਡੇਰਾਬਸੀ ਰਾਹੀਂ ਕਰਨਾਲ ਜਾਂ ਯਮੁਨਾਨਗਰ, ਸਹਾਰਨਪੁਰ ਵਾਲੇ ਪਾਸਿਉਂ ਲਖੀਮਪੁਰ ਖੇੜੀ, ਹਜ਼ਾਰਾਂ ਗੱਡੀਆਂ ’ਚ ਸੜਕ ਰਸਤੇ ਪਹੁੰਚਣਗੇ। ਪੰਜਾਬ ਕਾਂਗਰਸ ਭਵਨ ਤੋਂ ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ  640 ਕਿਲੋਮੀਟਰ ਦਾ ਸਫ਼ਰ 11-12 ਘੰਟੇ ’ਚ ਤੈਅ ਕੀਤਾ ਜਾਵੇਗਾ।

ਹੋਰ ਪੜ੍ਹੋ: ਮੁਸਲਮਾਨ ਐਕਟਰ ਸ਼ਾਹਰੁਖ਼ ਖ਼ਾਨ ਦੇ ਬੇਟੇ ਕੋਲੋਂ 13 ਗਰਾਮ ਚਰਸ ਮਿਲਣ 'ਤੇ ਏਨਾ ਵਾਵੇਲਾ ਤੇ ਅਡਾਨੀ ਬੰਦਰਗਾਹ 'ਤੇ 3600 ਕਿਲੋ ਅਫ਼ੀਮ ਬਾਰੇ ਮੁਕੰਮਲ ਚੁੱਪੀ!

ਹੋਰ ਪੜ੍ਹੋ: ਅੱਜ ਦਾ ਹੁਕਮਨਾਮਾ (7 ਅਕਤੂਬਰ 2021)

ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਦਸਿਆ ਕਿ ਯੂਥ ਵਿੰਗ ਦੇ ਸੈਂਕੜੇ ਨੇਤਾ, ਵਰਕਰ, ਕਾਂਗਰਸ ਹਮਦਰਦੀ ਵੀ ਯੂ.ਪੀ. ਜਾ ਰਹੇ ਹਨ। ਉਨ੍ਹਾਂ ਮੀਡੀਆ ਸਾਹਮਣੇ ਕਿਹਾ ਕਿ ਕਾਂਗਰਸ ਪਾਰਟੀ ਇਸ ਵੇਲੇ ਦੇਸ਼ ਦੇ ਕਿਸਾਨ ਨਾਲ ਖੜੀ ਹੈ ਅਤੇ ਕੇਂਦਰੀ ਮੰਤਰੀ ਦੇ ਪੁੱਤਰ ਵਲੋਂ ਕਿਸਾਨਾਂ ਉਪਰ ਗੱਡੀਆਂ ਚੜ੍ਹਾ ਕੇ ਕੁਚਲਣਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਕਾਂਗਰਸੀ ਨੇਤਾਵਾਂ ਨੇ ਸਪਸ਼ਟ ਕਿਹਾ ਕਿ ਮੋਦੀ ਸਰਕਾਰ ਤਿੰਨੇ ਖੇਤੀ ਕਾਨੂੰਨ ਵਾਪਸ ਲਵੇ, ਵਿਰੋਧੀ ਧਿਰ ਦੇ ਨੇਤਾਵਾਂ ਨੂੰ ਯੂ.ਪੀ. ਜਾਣ ਦੀ ਇਜਾਜ਼ਤ ਦੇਵੇ, ਕੇਂਦਰੀ ਮੰਤਰੀ ਦੇ ਪੁੱਤਰ ਨੂੰ ਜੇਲ੍ਹ ’ਚ ਸੁੱਟੇ ਅਤੇ ਯੋਗੀ ਸਰਕਾਰ ਨੂੰ ਬਰਖਾਸਤ ਕੀਤਾ ਜਾਵੇ।