ਅੱਜ ਰਾਤ ਤੋਂ ਦਿੱਲੀ 'ਚ ਭਾਰੀ ਵਾਹਨਾਂ ਦੇ ਦਾਖਲੇ 'ਤੇ ਲੱਗੀ ਰੋਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਟ੍ਰੈਫਿਕ ਪੁਲਿਸ ਨੇ ਅੱਜ ਰਾਤ 11 ਵਜੇ ਤੋਂ 11 ਨਵੰਬਰ ਤੱਕ ਦਿੱਲੀ ਵਿਚ ਭਾਰਤੀ ਵਾਹਨਾਂ ਦੇ ਦਾਖਲੇ ਤੇ ਰੋਕ ਲਗਾਉਣ ਦਾ ਹੁਕਮ ਜਾਰੀ ਕੀਤਾ ਹੈ।

Ban On entry Of heavy vehicles

ਨਵੀਂ ਦਿੱਲੀ, ( ਭਾਸ਼ਾ ) : ਦਿੱਲੀ ਵਿਚ ਵੱਧ ਰਹੇ ਪ੍ਰਦੂਸ਼ਣ ਨੂੰ ਲੈ ਕੇ ਟ੍ਰੈਫਿਕ ਪੁਲਿਸ ਨੇ ਅੱਜ ਰਾਤ 11 ਵਜੇ ਤੋਂ 11 ਨਵੰਬਰ ਤੱਕ ਦਿੱਲੀ ਵਿਚ ਭਾਰਤੀ ਵਾਹਨਾਂ ਦੇ ਦਾਖਲੇ ਤੇ ਰੋਕ ਲਗਾਉਣ ਦਾ ਹੁਕਮ ਜਾਰੀ ਕੀਤਾ ਹੈ। ਹਾਲਾਂਕਿ ਇਸ ਦੌਰਾਨ ਲੋੜ ਵਾਲਾ ਸਮਾਨ ਲਿਜਾਇਆ ਜਾ ਸਕਦਾ ਹੈ। ਦੱਸ ਦਈਏ ਕਿ ਦੀਵਾਲੀ ਦੇ ਮੌਕੇ ਤੇ ਪ੍ਰਦੂਸ਼ਣ ਨੂੰ ਲੈ ਕੇ ਦਿੱਲੀ ਟ੍ਰੈਫਿਕ ਪੁਲਿਸ ਨੇ ਇਹ ਫੈਸਲਾ ਲਿਆ ਹੈ।

ਬੀਤੇ ਦਿਨੀ ਸੀਪੀਸੀਬੀ ਦੇ ਮੈਂਬਰਾਂ ਨੇ ਟਰਾਂਸਪੋਰਟ ਅਧਿਕਾਰੀਆਂ ਦੇ ਨਾਲ ਬੈਠਕ ਕੀਤੀ ਅਤੇ 8 ਤੋਂ 11 ਨਵੰਬਰ ਤੱਕ ਦਿੱਲੀ ਵਿਚ ਭਾਰੀ ਵਾਹਨਾਂ ਦੇ ਦਾਖਲੇ ਤੇ ਪਾਬੰਦੀ ਦੀ ਸਿਫਾਰਸ਼ ਕੀਤੀ ਸੀ। ਸੀਪੀਸੀਬੀ ਦੇ ਇਕ ਹੋਰ ਅਧਿਕਾਰੀ ਨੇ ਕਿਹਾ ਸੀ ਕਿ ਵਾਹਨ ਪ੍ਰਦੂਸ਼ਣ ਨੂੰ ਬਹੁਤ ਵਧਾਉਂਦੇ ਹਨ। ਦਿੱਲੀ ਦੀ ਹਵਾ ਦੀ ਗੁਣਵੱਤਾ ਪਿਛਲੇ ਤਿੰਨ ਹਫਤਿਆਂ ਵਿਚ ਬਹੁਤ ਖਰਾਬ ਹੋ ਗਈ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਦੀ ਹਵਾ ਦੀ ਗੁਣਵੱਤਾ ਮੰਗਲਵਾਰ ਨੂੰ ਬਹੁਤ ਖਰਾਬ ਦਰਜ਼ ਕੀਤੀ ਗਈ। ਅਧਿਕਾਰੀਆਂ ਨੇ ਪਿਛਲੇ ਸਾਲ ਦੀ ਤੁਲਨਾ ਵਿਚ ਬਹੁਤ ਘੱਟ ਜ਼ਹਿਰੀਲੇ ਪਟਾਕੇ ਚਲਾਉਣ ਦੀ ਸਥਿਤੀ ਵਿਚ ਵੀ ਦੀਵਾਲੀ ਦੇ ਬਾਅਦ ਪ੍ਰਦੂਸ਼ਣ ਦੇ ਪੱਧਰ ਵਿਚ ਵਾਧੇ ਦੀ ਚਿਤਾਵਨੀ ਦਿਤੀ ਹੈ। ਕੇਂਦਰੀ ਪ੍ਰਦੂਸ਼ਣ ਨਿਯੰਤਰਣ ਬੋਰਡ ਦੇ ਅੰਕੜਿਆਂ ਮੁਤਾਬਕ ਸਮੂਚੇ ਤੌਰ ਤੇ ਹਵਾ ਦੀ ਗੁਣਵੱਤਾ 394 ਦਰਜ਼ ਕੀਤੀ ਗਈ

ਜੋ ਕਿ ਬਹੁਤ ਖਰਾਬ ਸ਼੍ਰੇਣੀ ਵਿਚ ਆਉਂਦੀ ਹੈ। ਬੀਤੇ ਦਿਨੀ ਸਮੌਗ ਕਾਰਨ ਦਿੱਲੀ ਵਿਖੇ ਕੁਝ ਲੋਕਾਂ ਨੂੰ ਸਵੇਰ ਵੇਲੇ ਸਾਹ ਲੈਣ ਵਿਚ ਸਮੱਸਿਆ ਦਾ ਸਾਹਮਣਾ ਵੀ ਕਰਨਾ ਪਿਆ ਸੀ। ਹਵਾ ਦਾ ਇਹ ਪ੍ਰਦੂਸ਼ਣ ਬੱਚਿਆਂ, ਬਜ਼ੁਰਗਾਂ ਅਤੇ ਅਸਥਮਾ ਦੇ ਰੋਗੀਆਂ ਲਈ ਨੁਕਸਾਨਦਾਇਕ ਹੋ ਸਕਦਾ ਹੈ।  ਮਾਹਿਰਾਂ ਵੱਲੋਂ ਬਹੁਤ ਪਹਿਲਾਂ ਤੋਂ ਹੀ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਦੀਵਾਲੀ ਤੋਂ ਬਾਅਦ ਦਿੱਲੀ ਦੇ ਪ੍ਰਦੂਸ਼ਣ ਵਿਚ ਹੋਰ ਵਾਧਾ ਹੋ ਸਕਦਾ ਹੈ। ਇਸ ਦੀ ਰੋਕਥਾਮ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ, ਉਸੇ ਲੜੀ ਤਹਿਤ ਹੀ ਭਾਰੀ ਵਾਹਨਾਂ ਦੇ ਦਾਖਲੇ ਤੇ ਰੋਕ ਲਗਾਈ ਗਈ ਹੈ।