ਅਯੁੱਧਿਆ ਮਾਮਲੇ 'ਚ ਫੈਸਲਾ ਅੱਜ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਵੇਰੇ 10.30 ਵਜੇ ਹੋਵੇਗੀ ਸੁਣਵਾਈ

Decision will come today in Ayodhya case

ਨਵੀਂ ਦਿੱਲੀ : ਸੁਪਰੀਮ ਕੋਰਟ ਦੀ 5 ਮੈਂਬਰੀ ਸੰਵਿਧਾਨ ਬੈਂਚ ਸਨਿਚਰਵਾਰ ਯਾਨੀ ਕਿ ਅੱਜ ਅਯੁਧਿਆ ਵਿਵਾਦ 'ਤੇ ਫ਼ੈਸਲਾ ਸੁਣਾਵੇਗੀ। ਸਵੇਰੇ 10.30 ਵਜੇ ਮੁੱਖ ਜੱਜ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ ਬੈਂਚ ਫ਼ੈਸਲਾ ਸੁਣਾ ਸਕਦੀ ਹੈ। ਬੈਂਚ ਨੇ 40 ਦਿਨ ਤਕ ਹਿੰਦੂ ਅਤੇ ਮੁਸਲਿਮ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ 16 ਅਕਤੂਬਰ ਨੂੰ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ।

ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਮੁੱਖ ਜੱਜ ਰੰਜਨ ਗੋਗੋਈ ਨੇ ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰ ਆਰ.ਕੇ. ਤਿਵਾਰੀ, ਡੀਜੀਪੀ ਓਮਪ੍ਰਕਾਸ਼ ਸਿੰਘ ਸਮੇਤ ਕਈ ਸੀਨੀਅਰ ਅਫ਼ਸਰਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮੁੱਖ ਜੱਜ ਨੇ ਅਯੁਧਿਆ ਕੇਸ 'ਚ ਫ਼ੈਸਲਾ ਆਉਣ ਤੋਂ ਪਹਿਲਾਂ ਸੂਬੇ ਦੀ ਸੁਰੱਖਿਆ ਤਿਆਰੀਆਂ ਬਾਰੇ ਚਰਚਾ ਕੀਤੀ। ਸੰਵਿਧਾਨ ਬੈਂਚ ਦੀ ਪ੍ਰਧਾਨਗੀ ਕਰ ਰਹੇ ਮੁੱਖ ਜੱਜ ਰੰਜਨ ਗੋਗੋਈ 17 ਨਵੰਬਰ ਨੂੰ ਸੇਵਾਮੁਕਤ ਹੋਣਗੇ।

ਜ਼ਿਕਰਯੋਗ ਹੈ ਕਿ ਅਯੁਧਿਆ ਜ਼ਿਲ੍ਹੇ ਨੂੰ 4 ਜ਼ੋਨ ਰੈਡ, ਯੈਲੋ, ਗ੍ਰੀਨ ਅਤੇ ਬਲਿਊ 'ਚ ਵੰਡਿਆ ਗਿਆ ਹੈ। ਇਨ੍ਹਾਂ 'ਚ 48 ਸੈਕਟਰ ਬਣਾਏ ਗਏ ਹਨ। ਵਿਵਾਦਤ ਥਾਂ ਰੈਡ ਜ਼ੋਨ 'ਚ ਸਥਿਤ ਹੈ। ਪੁਲਿਸ ਮੁਤਾਬਕ ਸੁਰੱਖਿਆ ਯੋਜਨਾ ਇਸ ਤਰ੍ਹਾਂ ਬਣਾਈ ਜਾ ਰਹੀ ਹੈ ਕਿ ਇਕ ਆਦੇਸ਼ 'ਤੇ ਪੂਰੀ ਅਯੁਧਿਆ ਨੂੰ ਸੀਲ ਕੀਤਾ ਜਾ ਸਕੇ। ਪ੍ਰਸ਼ਾਸਨ ਨੇ ਫ਼ੈਸਲਾ ਦਾ ਸਮਾਂ ਨੇੜੇ ਆਉਣ 'ਤੇ ਅਰਧ ਫ਼ੌਜ ਦੀ ਵਾਧੂ 100 ਕੰਪਨੀਆਂ ਮੰਗੀਆਂ ਹਨ। ਇਸ ਤੋਂ ਪਹਿਲਾਂ ਦੀਵਾਲੀ 'ਤੇ ਸੁਰੱਖਿਆ ਬਲਾਂ ਦੀਆਂ 47 ਕੰਪਨੀਆਂ ਪਹੁੰਚੀਆਂ ਸਨ, ਜੋ ਹੁਣ ਵੀ ਤਾਇਨਾਤ ਹਨ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਅਡਵਾਈਜ਼ਰ ਨੇ ਵੀ ਕੀਤਾ ਟਵੀਟ 

 



 

 

ਅਯੁੱਧਿਆ ਮਾਮਲੇ ਨੂੰ ਲੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਆਡਵਾਈਜ਼ਰ ਰਵੀਨ ਠਕਰਾਲ ਨੇ ਟਵੀਟ ਕੀਤਾ ਹੈ ਕਿ ਅਯੁੱਧਿਆ ਮਾਮਲੇ ਵਿਚ ਸੁਪਰੀਮ ਕੋਰਟ ਦੇ ਫੈਸਲੇ ਨੂੰ ਲਾਗੂ ਕਰਨ ਦੇ ਮੱਦੇਨਜ਼ਰ DGP ਅਤੇ ਹੋਰ ਅਧਿਕਾਰੀ ਸਖ਼ਤ ਸੁਰੱਖਿਆ ਵਿਵਸਥਾ ਕਰਨ ਅਤੇ ਸੂਬੇ ਵਿਚ ਅਲਰਟ ਜਾਰੀ ਕਰਨ। ਉਹਨਾਂ ਵੱਲੋਂ ਅਪੀਲ ਕੀਤੀ ਗਈ ਕਿ ਇਸ ਫੈਸਲੇ ਦੌਰਾਨ ਪੂਰੀ ਸ਼ਾਂਤੀ ਹੋਣੀ ਚਾਹੀਦੀ ਹੈ ਅਤੇ ਕੋਈ ਵੀ ਸਮੱਸਿਆ ਪੈਦਾ ਨਾ ਹੋਵੇ।