ਮੁਸਲਮਾਨਾਂ ਨੂੰ ਕਬਰਿਸਤਾਨ ਲਈ ਜ਼ਮੀਨ ਦੇ ਕੇ ਅਯੁੱਧਿਆ ਦੇ ਹਿੰਦੂਆਂ ਨੇ ਕਾਇਮ ਕੀਤੀ ਮਿਸਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਯੁੱਧਿਆ ਦੇ ਹਿੰਦੂ-ਮੁਸਲਿਮ ਭਾਈਚਾਰੇ ਦੀ ਅਜਿਹੀ ਮਿਸਾਲ ਪੇਸ਼ ਕੀਤੀ ਗਈ ਹੈ, ਜਿਸ ਕਾਰਨ ਇਸ ਦੀ ਕਾਫ਼ੀ ਸ਼ਲਾਂਘਾ ਕੀਤੀ ਜਾ ਰਹੀ ਹੈ।

Graveyard

ਨਵੀਂ ਦਿੱਲੀ: ਹੁਣ ਤੱਕ ਅਯੁੱਧਿਆ ਨੂੰ ਜ਼ਿਆਦਾਤਰ ਮੰਦਰ-ਮਸਜਿਦ ਦੇ ਝਗੜਿਆਂ ਲਈ ਜਾਣਿਆ ਜਾਂਦਾ ਹੈ ਪਰ ਹੁਣ ਇੱਥੇ ਹਿੰਦੂ-ਮੁਸਲਿਮ ਭਾਈਚਾਰੇ ਦੀ ਅਜਿਹੀ ਮਿਸਾਲ ਪੇਸ਼ ਕੀਤੀ ਗਈ ਹੈ, ਜਿਸ ਕਾਰਨ ਇਸ ਦੀ ਕਾਫ਼ੀ ਸ਼ਲਾਂਘਾ ਕੀਤੀ ਜਾ ਰਹੀ ਹੈ। ਗੋਂਸਾਈਗੰਜ ਦੇ ਬੇਲਵਾਰੀ ਖ਼ਾਨ ਦੇ ਹਿੰਦੂਆਂ ਨੇ ਮੁਸਲਮਾਨਾਂ ਨੂੰ ਕਬਰਿਸਤਾਨ ਬਣਾਉਣ ਲਈ ਜ਼ਮੀਨ ਦਾਨ ਵਿਚ ਦਿੱਤੀ ਹੈ।

ਜ਼ਮੀਨ ਦਾਨ ਕਰਨ ਵਾਲੇ ਰੀਪਾਦਾਂਦ ਮਹਾਰਾਜ ਨੇ ਦੱਸਿਆ ਕਿ ਸੈਂਕੜੇ ਸਾਲਾਂ ਤੋਂ ਗੋਂਸਾਈਗੰਜ ਨਗਰ ਅਤੇ ਆਸ-ਪਾਸ ਦੇ ਮੁਸਲਮਾਨ ਉਸ ਜ਼ਮੀਨ ਦੀ ਵਰਤੋਂ ਕਬਰਿਸਤਾਨ ਦੇ ਰੂਪ ਵਿਚ ਕਰ ਰਹੇ ਹਨ। ਪਰ ਮਾਲੀਕਾਨਾ ਹੱਕ ਲਈ ਇਹ ਜ਼ਮੀਨ ਹੁਣ ਤੱਕ ਦੋਵੇਂ ਭਾਈਚਾਰਿਆਂ ਵਿਚ ਵਿਵਾਦ ਦਾ ਕਾਰਨ ਰਹੀ ਹੈ। ਇਸ ਵਿਵਾਦ ਨੂੰ ਖ਼ਤਮ ਕਰਨ ਲਈ ਸਥਾਨਕ ਸੰਤ ਸੁਰਿਆ ਕੁਮਾਰ ਅਤੇ ਅੱਠ ਹੋਰਨਾਂ ਨੇ 20 ਜੂਨ ਨੂੰ 1.25 ਬਿਸਵੇ ਜ਼ਮੀਨ ਲਈ ਰਜਿਸਟਰੀ ‘ਤੇ ਦਸਤਖ਼ਤ ਕੀਤੇ।

ਉਹਨਾਂ ਨੇ ਦੱਸਿਆ ਕਿ ਅਸੀਂ ਅਪਣੇ ਪੁਰਖਿਆਂ ਦੇ ਦਿੱਤੇ ਹੋਏ ਵਚਨ ਨੂੰ ਨਿਭਾਉਂਦੇ ਹੋਏ ਅਜਿਹਾ ਕਰ ਰਹੇ ਹਾਂ। ਇਸ ਤੋਂ ਇਲਾਵਾ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਵਿਧਾਇਕ ਇੰਦਰ ਪ੍ਰਤਾਪ ਤਿਵਾਰੀ ਦਾ ਧੰਨਵਾਦ ਕੀਤਾ। ਪਹਿਲ ਕਰਨ ਵਾਲੇ ਸਥਾਨਕ ਭਾਜਪਾ ਵਿਧਾਇਕ ਨੇ ਕਿਹਾ ਕਿ ਹਿੰਦੂ-ਮੁਸਲਮਾਨ ਭਾਈਚਾਰੇ ਦੀ ਪਰੰਪਰਾ ਕੋਈ ਨਵੀਂ ਗੱਲ ਨਹੀਂ ਹੈ। ਉਹਨਾਂ ਕਿਹਾ ਕਿ ਇਹ ਹਿੰਦੂਆਂ ਦੇ ਮੁਸਲਮਾਨਾਂ ਲਈ ਪਿਆਰ ਦਾ ਛੋਟਾ ਜਿਹਾ ਨਮੂਨਾ ਹੈ।

ਉਹਨਾਂ ਕਿਹਾ ਕਿ ਉਮੀਦ ਹੈ ਕਿ ਅਜਿਹਾ ਪਿਆਰ ਭਵਿੱਖ ਵਿਚ ਵੀ ਬਣਿਆ ਰਹੇਗਾ। ਝਿੰਕਾਲੀ ਮਹਾਰਾਜ ਨੇ ਕਿਹਾ ਕਿ ਪੁਰਾਣੇ ਰਿਕਾਰਡ ਅਨੁਸਾਰ ਇਹ ਜ਼ਮੀਨ ਹਿੰਦੂਆਂ ਦੀ ਸੀ। ਇਹ ਜ਼ਮੀਨ ਕਬਰਿਸਤਾਨ ਦੇ ਕੰਢੇ ਹੈ ਅਤੇ ਕੁਝ ਮੁਸਲਮਾਨਾਂ ਨੇ ਇਸ ਜ਼ਮੀਨ ‘ਤੇ ਲਾਸ਼ਾਂ ਨੂੰ ਦਫ਼ਨ ਕਰ ਦਿੱਤਾ ਸੀ। ਵਿਵਾਦ ਅਤੇ ਤਣਾਅ ਤੋਂ ਬਾਅਦ ਹੁਣ ਇਹ ਮਾਮਲਾ ਹੱਲ ਹੋ ਗਿਆ ਹੈ।