ਸ਼ਿਵਾਜੀ ’ਤੇ ਸਵਾਲ, ਅਮਿਤਾਭ ਵਿਰੁਧ ਸੜਕ ’ਤੇ ਉਤਰੇ ਸ਼ਿਵਸੈਨਿਕ 

ਏਜੰਸੀ

ਖ਼ਬਰਾਂ, ਰਾਸ਼ਟਰੀ

SonyTv ਨੇ ਮੰਗੀ ਮੁਆਫ਼ੀ 

Tv apology on kbc chhatrapati shivaji maharaj question

ਨਵੀਂ ਦਿੱਲੀ: ਕੌਣ ਬਣੇਗਾ ਕਰੋੜਪਤੀ ਦੇ 6 ਨਵੰਬਰ ਨੂੰ ਟੈਲੀਕਾਸਟ ਹੋਏ ਐਪੀਸੋਡ ਤੋਂ ਬਾਅਦ ਸੋਸ਼ਲ ਮੀਡੀਆ 'ਤੇ #BoycottKBCSonyTV ਟ੍ਰੈਂਡ ਕਰਨ ਲੱਗਿਆ ਹੈ। ਕੋਹਲਾਪੁਰ ਦੇ ਸ਼ਿਵਾਜੀ ਪੁਤਲਾ ਚੌਂਕ ਵਿਚ ਸ਼ਿਵਸੈਨਾ ਵਰਕਰ ਨੇ ਅਮਿਤਾਭ ਬੱਚਨ ਵਿਰੁਧ ਨਾਅਰੇਬਾਜ਼ੀ ਕਰ ਕੇ ਪੋਸਟਰ ਪਾਏ ਹਨ। ਇਹ ਸਾਰਾ ਵਿਵਾਦ ਸ਼ੋਅ ਵਿਚ ਛਤਰਪਤੀ ਸ਼ਿਵਾਜੀ ਮਹਾਰਾਜ ਤੇ ਪੁੱਛੇ ਗਏ ਸਵਾਲ ਨੂੰ ਲੈ ਕੇ ਹੋਇਆ ਹੈ। ਹੁਣ ਸੋਨੀ ਟੀਵੀ ਨੇ ਇਸ ਮਾਮਲੇ ਤੇ ਟਵੀਟ ਕਰ ਮੁਆਫੀ ਮੰਗ ਲਈ ਹੈ।

 

 

ਲੋਕਾਂ ਦਾ ਮੰਨਣਾ ਹੈ ਕਿ ਸ਼ੋਅ ਵਿਚ ਗ੍ਰੇਟ ਛਤਰਪਤੀ ਸ਼ਿਵਾਜੀ ਮਹਾਰਾਜ ਦਾ ਨਾਮ ਸ਼ਿਵਾਜੀ ਲਿਖ ਕੇ ਉਹਨਾਂ ਦੀ ਡਿਸਰਿਸਪੈਕਟ ਕੀਤੀ ਗਈ ਹੈ। ਸ਼ਿਵਸੈਨਾ ਵਰਕਰ ਨੇ ਅਮਿਤਾਭ ਬੱਚਨ ਵਿਰੁਧ ਨਾਅਰੇਬਾਜ਼ੀ ਕਰ ਕੇ ਪੋਸਟਰ ਸਾੜੇ ਹਨ।

ਕੋਹਲਾਪੁਰ ਦੇ ਸ਼ਿਵਸੈਨਾ ਪ੍ਰਮੁੱਖ ਰਵੀ ਕਿਰਣ ਇੰਗਵਲੇ ਨੇ ਕਿਹਾ ਕਿ 2 ਦਿਨ ਪਹਿਲਾਂ ਇਕ ਟੀਵੀ ਚੈਨਲ ਤੇ ਕੌਣ ਬਣੇਗਾ ਕਰੋੜਪਤੀ ਪ੍ਰੋਗਰਾਮ ਵਿਚ ਅਮਿਤਾਭ ਬੱਚਨ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਦਾ ਨਾਮ ਸਿਰਫ ਸ਼ਿਵਾਜੀ ਲਿਆ ਹੈ। ਇਸ ਲਈ ਅਮਿਤਾਭ ਬੱਚਨ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ ਨਹੀਂ ਤਾਂ ਇਸ ਨਾਲ ਵੱਡਾ ਅੰਦੋਲਨ ਆਉਣ ਵਾਲੇ ਦਿਨਾਂ ਵਿਚ ਛੇੜਿਆ ਜਾਵੇਗਾ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।