ਬੁਲੰਦਸ਼ਹਿਰ ਹਿੰਸਾ : ਜੀਤੂ ਫ਼ੌਜੀ ਵਰੁਧ ਸਬੂਤ ਹੋਏ ਤਾਂ ਪੁਲਸਿ ਨੂੰ ਸੌਂਪਾਂਗੇ : ਰਾਵਤ
ਬੁਲੰਦਸ਼ਹਿਰ ਹਿੰਸਾ ਦੇ ਮੁਲਜ਼ਮ ਰਾਸ਼ਟਰੀ ਰਾਇਫਲਸ ਦੇ ਜਵਾਨ ਜਤੇਂਦਰ ਮਲਕਿ ਉਰਫ ਜੀਤੂ ਫੌਜੀ ਦੀ ਗਰਿਫਤਾਰੀ 'ਤੇ ਜਾਰੀ ਅਟਕਲਾਂ ਦੇ ਵਚਿ ਫੌਜ ਮੁੱਖੀ ਬਪਿਨਿ...
ਬੁਲੰਦਸ਼ਹਿਰ (ਭਾਸ਼ਾ): ਬੁਲੰਦਸ਼ਹਿਰ ਹਿੰਸਾ ਦੇ ਮੁਲਜ਼ਮ ਰਾਸ਼ਟਰੀ ਰਾਇਫਲਸ ਦੇ ਜਵਾਨ ਜਤੇਂਦਰ ਮਲਕਿ ਉਰਫ ਜੀਤੂ ਫੌਜੀ ਦੀ ਗਰਿਫਤਾਰੀ 'ਤੇ ਜਾਰੀ ਅਟਕਲਾਂ ਦੇ ਵਚਿ ਫੌਜ ਮੁੱਖੀ ਬਪਿਨਿ ਰਾਵਤ ਦਾ ਬਆਿਨ ਸਾਹਮਣੇ ਆਇਆ ਹੈ। ਦੱਸ ਦਈਏ ਕਿ ਫ਼ੌਜ ਮੁਖੀ ਬਿਪਿਨ ਰਾਵਤ ਦਾ ਉੱਥੇ ਹੀ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ 'ਚ ਹੋਈ ਹਿੰਸਾ ਦੌਰਾਨ ਪੁਲਿਸ ਇੰਸਪੈਕਟਰ ਸੁਬੋਧ ਸਿੰਘ ਦੀ ਹੱਤਿਆ ਨੂੰ ਲੈ ਕੇ ਕਈ ਸ਼ੱਕੀਆਂ ਦੇ ਨਾਂ ਸਾਹਮਣੇ ਆਏ, ਜਿਨ੍ਹਾਂ 'ਚੋਂ ਇੱਕ ਨਾਂ ਫ਼ੌਜ ਦੇ
ਜਵਾਨ ਜਤਿੰਦਰ ਮਲਿਕ ਉਰਫ ਜੀਤੂ ਦਾ ਵੀ ਹੈ। ਇਸ ਬਾਰੇ ਫ਼ੌਜ ਮੁਖੀ ਜਨਰਲ ਬਿਪਿਨ ਰਾਵਤ ਤੋਂ ਜਦੋਂ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜੇਕਰ ਸਬੂਤ ਮਿਲਦੇ ਹਨ ਅਤੇ ਪੁਲਿਸ ਨੂੰ ਉਹ (ਜਤਿੰਦਰ) ਸ਼ੱਕੀ ਲੱਗਦਾ ਹੈ ਤਾਂ ਅਸੀਂ ਉਸ ਨੂੰ ਪੁਲਿਸ ਦੇ ਸਾਹਮਣੇ ਪੇਸ਼ ਕਰਾਂਗੇ। ਰਾਵਤ ਨੇ ਕਿਹਾ ਕਿ ਇਸ ਸੰਬੰਧ 'ਚ ਪੁਲਿਸ ਨੂੰ ਵੀ ਪੂਰਾ ਸਹਿਯੋਗ ਕੀਤਾ ਜਾਵੇਗਾ।
ਫ਼ੌਜੀ ਜਤਿੰਦਰ ਦੇ ਸੰਬੰਧ 'ਚ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਉਸ ਨੂੰ ਜੰਮੂ-ਕਸ਼ਮੀਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਪਰ ਬਾਅਦ ਯੂ.ਪੀ ਐੱਸ.ਟੀ.ਐੱਫ ਨੇ ਇਹ ਸਾਫ਼ ਕਰ ਦਿਤਾ ਕਿ ਜਤਿੰਦਰ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਦੂਜੇ ਪਾਸੇ ਕੇਬੀ ਸਿੰਘ ਨੂੰ ਹਟਾਕਰ ਪ੍ਰਭਾਕਰ ਚੌਧਰੀ ਨੂੰ ਬੁਲੰਦਸ਼ਹਿਰ ਦਾ ਨਵਾਂ ਐਸਐਸਪੀ ਬਣਾਇਆ ਗਿਆ ਹੈ। ਕੇਬੀ ਸਿੰਘ ਨੂੰ ਡੀਜੀਪੀ ਆਫਿਸ ਨਾਲ ਜੋੜਾ ਗਿਆ ਹੈ। ਇਸ ਤੋਂ ਇਲਾਵਾ ਸਿਆਨੇ ਦੇ ਡੀਐਸਪੀ ਸੱਚ ਪ੍ਰਕਾਸ਼ ਸ਼ਰਮਾ ਅਤੇ ਚਿੰਗਰਾਵਟੀ ਦੇ ਚੌਕੀ ਅਧਿਕਾਰੀ ਸੁਰੇਸ਼ ਕੁਮਾਰ ਨੂੰ ਸੀਐਮ ਦੇ ਆਦੇਸ਼ 'ਤੇ ਹਟਾ ਦਿਤਾ ਗਿਆ ਹੈ।
ਸੱਚ ਪ੍ਰਕਾਸ਼ ਨੂੰ ਮੁਰਾਦਾਬਾਦ ਦੇ ਪੁਲਿਸ ਟ੍ਰੇਨਿੰਗ ਕਾਲਜ ਵਿਚ ਟਰਾਂਸਫਰ ਕਰ ਦਿਤਾ ਗਿਆ ਹੈ ਜਦੋਂ ਕਿ ਸੁਰੇਸ਼ ਕੁਮਾਰ ਦਾ ਟਰਾਂਸਫਰ ਲਲੀਤਪੁਰ ਕਰ ਦਿਤਾ ਗਿਆ ਹੈ। ਇਸ 'ਤੇ ਪਥਰਾਅ ਦੌਰਾਨ ਇੰਸਪੈਕਟਰ ਸੁਬੋਧ ਨੂੰ ਛੱਡ ਕੇ ਭੱਜਣ ਦਾ ਇਲਜ਼ਾਮ ਹੈ। ਦੱਸ ਦਈਏ ਕਿ ਪੁਲਿਸ ਕੋਲ ਜੀਤੂ ਫੌਜੀ ਦਾ ਕੋਈ ਅਪਰਾਧਕ ਰਿਕਾਰਡ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਇੰਟਰ ਕਾਲਜ ਚਿਤਸੌਨਾ ਤੋਂ ਹਾਈਸਕੂਲ ਤੱਕ ਪੜਾਈ ਕੀਤੀ।ਜਿਸ ਤੋਂ ਬਾਅਦ ਪਬਲਿਕ ਇੰਟਰ ਕਾਲਜ ਸਿਆਨਾ ਤੋਂ 12ਵੀ ਦੀ ਪਰੀਖਿਆ ਪਾਸ ਕੀਤੀ।
ਫਿਰ ਕੁੱਝ ਸਮਾਂ ਘਨਸੂਰਪੁਰ ਕਾਲਜ ਤੋਂ ਵੀ ਪੜ੍ਹਿਆ। ਜੀਤੂ ਦੀ ਉਮਰ 24 ਸਾਲ ਦੇ ਨੇੜੇ – ਤੇੜੇ ਦੱਸੀ ਜਾ ਰਹੀ ਹੈ ਜੋ 4 ਸਾਲ ਪਹਿਲਾਂ ਹੀ ਫੌਜ ਵਿਚ ਭਰਤੀ ਹੋਇਆ ਸੀ। ਜੀਤੂ ਵਿਆਇਆ ਹੋਈ ਹੈ ਅਤੇ ਉਸ ਦਾ 10 ਮਹੀਨੇ ਦਾ ਇਕ ਬੱਚਾ ਵੀ ਹੈ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਜਦੋਂ ਤੋਂ ਉਹ ਫੌਜ ਵਿਚ ਭਰਤੀ ਹੋਇਆ ਹੈ ਉਦੋਂ ਤੋਂ ਛੁੱਟੀਆਂ ਵਿਚ ਹੀ ਘਰ ਆਉਂਦਾ ਸੀ।