ਕੱਲ ਦਿੱਲੀ 'ਚ ਬਣੇਗੀ ਰਾਮ ਮੰਦਰ ਉਸਾਰੀ ਦੀ ਆਖਰੀ ਰਣਨੀਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੱਲ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਹੋਣ ਵਾਲੀ ਧਰਮ ਸਭਾ ਵਿਖੇ ਸਾਧੂ-ਸੰਤਾਂ ਵਿਚਕਾਰ ਮੰਦਰ ਦੀ ਉਸਾਰੀ ਸਬੰਧੀ ਆਖਰੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ।

Dharam Sabha

ਨਵੀ ਦਿੱਲੀ , ( ਪੀਟੀਆਈ ) :  ਸ਼੍ਰੀ ਰਾਮਨੰਦ ਆਚਾਰਿਆ ਹੰਸਦੇਵ ਆਚਾਰਿਆ ਮਹਾਰਾਜ ਨੇ ਕਿਹਾ ਕਿ ਹਰੇਕ ਹਿੰਦੂ ਇਹੋ ਚਾਹੁੰਦਾ ਹੈ ਕਿ ਅਯੁੱਧਿਆ ਵਿਚ ਸ਼੍ਰੀ ਰਾਮ ਦੇ ਸ਼ਾਨਦਾਰ ਮੰਦਰ ਦੀ ਉਸਾਰੀ ਹੋਵੇ। ਉਹਨਾਂ ਕਿਹਾ ਕਿ ਕੱਲ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਹੋਣ ਵਾਲੀ ਧਰਮ ਸਭਾ ਵਿਖੇ ਸਾਧੂ-ਸੰਤਾਂ ਵਿਚਕਾਰ ਮੰਦਰ ਦੀ ਉਸਾਰੀ ਸਬੰਧੀ ਆਖਰੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ।

ਹਰਿਦੁਆਰ ਸਥਿਤ ਪ੍ਰੇਮ ਨਗਰ ਆਸ਼ਰਮ ਵਿਖੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ਼੍ਰੀ ਰਾਮ ਮੰਦਰ ਉਸਾਰੀ ਅੰਦੋਲਨ ਨਾਲ ਜੁੜੇ ਰਾਮਨੰਦ ਆਚਾਰਿਆ ਮਹਾਰਾਜ ਨੇ ਕਿਹਾ ਕਿ ਤਿੰਨ ਨਵੰਬਰ ਨੂੰ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਤੋਂ ਰਾਮ ਮੰਦਰ ਉਸਾਰੀ ਨੂੰ ਲੈ ਕੇ ਸੰਤਾਂ ਦਾ ਅੰਦੋਲਨ ਸ਼ੁਰੂ ਹੋਇਆ। ਇਸੇ ਲੜੀ ਵਿਚ ਅਯੁੱਧਿਆ, ਨਾਗਪੁਰ ਅਤੇ ਬੈਂਗਲੁਰੂ ਵਿਚ ਵੀ ਧਰਮਸਭਾ ਦਾ ਆਯੋਜਨ ਕੀਤਾ ਜਾ ਰਿਹਾ ਹੈ।