ਰਾਮਲੀਲਾ ਮੈਦਾਨ ‘ਚ ਹੋਵੇਗੀ ਰਾਮ ਮੰਦਰ ਲਈ ਧਰਮਸਭਾ, ਹਾਈ ਅਲਰਟ ‘ਤੇ ਦਿੱਲੀ ਪੁਲਿਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

9 ਦਸੰਬਰ ਰਾਮਲੀਲਾ ਮੈਦਾਨ ਵਿਚ ਰਾਮ ਮੰਦਰ ਉਸਾਰੀ ਨੂੰ ਲੈ ਕੇ ਹੋਣ ਵਾਲੀ....

Ram Temple Issue

ਨਵੀਂ ਦਿੱਲੀ (ਭਾਸ਼ਾ): 9 ਦਸੰਬਰ ਰਾਮਲੀਲਾ ਮੈਦਾਨ ਵਿਚ ਰਾਮ ਮੰਦਰ ਉਸਾਰੀ ਨੂੰ ਲੈ ਕੇ ਹੋਣ ਵਾਲੀ ਵਿਰਾਟ ਧਰਮ ਸਭਾ ਨੂੰ ਲੈ ਕੇ ਦਿਲੀ ਪੁਲਿਸ ਨੂੰ ਹਾਈ ਅਲਰਟ ਉਤੇ ਰੱਖਿਆ ਗਿਆ ਹੈ। ਦਿੱਲੀ ਪੁਲਿਸ ਹੈੱਡਕੁਆਰਟਰ ਵਿਚ ਦੋ ਵਾਰ ਸਾਰੇ ਜਿਲ੍ਹੀਆਂ ਦੇ ਡੀ.ਸੀ.ਪੀ ਕ੍ਰਾਇਮ ਬ੍ਰਾਂਚ ਸਪੈਸ਼ਲ ਸੈਲ ਦੀ ਮੀਟਿੰਗ ਕੀਤੀ ਗਈ ਹੈ। ਜਿਸ ਵਿਚ ਸਾਰੇ ਜਿਲ੍ਹੀਆਂ ਦੇ ਡੀ.ਸੀ.ਪੀ ਨੂੰ ਸਖ਼ਤ ਆਦੇਸ਼ ਦਿਤੇ ਗਏ ਹਨ ਕਿ ਅਪਣੇ-ਅਪਣੇ ਜਿਲ੍ਹੇ ਵਿਚ ਸਾਰੇ ਧਾਰਮਕ ਸਥਾਨਾਂ ਅਤੇ ਭੀੜ-ਭਾੜ ਵਾਲੇ ਸਥਾਨਾਂ ਉਤੇ ਸੰਘਣਾ ਗਸ਼ਤ (ਨਾਇਟ ਪੈਟ੍ਰੋਲਿੰਗ) ਕਰੋ।

ਉਥੇ ਹੀ ਸਾਰੇ ਜਿਲ੍ਹੀਆਂ ਵਿਚ ਆਉਣ ਵਾਲੀ ਹਰ ਪੀ.ਸੀ.ਆਰ ਕਾਲ ਉਤੇ ਵੀ ਪੂਰੀ ਨਿਗਰਾਨੀ ਰੱਖਣ ਨੂੰ ਕਿਹਾ ਗਿਆ ਹੈ। ਧਿਆਨ ਯੋਗ ਹੈ ਕਿ ਦੋ ਦਿਨ ਪਹਿਲਾਂ ਇਕ ਸੁਨੇਹਾ ਵਾਇਰਲ ਹੋਇਆ ਸੀ ਜਿਸ ਵਿਚ ਲਿਖਿਆ ਸੀ ਕਿ ਨਾਰਥ ਈਸਟ ਅਤੇ ਈਸਟ ਦਿੱਲੀ ਵਿਚ ਕਿਸੇ ਸੰਗਠਨ ਨੇ ਪੋਸਟਰ ਛਾਪ ਕੇ ਚਿਪਕਾਏ ਸਨ। ਜਿਨ੍ਹਾਂ ਵਿਚ ਧਰਮ ਸਭਾ ਦਾ ਵਿਰੋਧ ਕੀਤਾ ਗਿਆ ਸੀ। ਦਿੱਲੀ ਪੁਲਿਸ ਅਧਿਕਾਰੀਆਂ ਨੇ ਅਜਿਹੇ ਸੁਨੇਹੀਆਂ ਉਤੇ ਵੀ ਨਜ਼ਰ ਰੱਖਣ ਲਈ ਕਿਹਾ ਹੈ। ਉਥੇ ਹੀ ਰਾਮਲੀਲਾ ਮੈਦਾਨ ਵਿਚ ਚੌਕਸੀ ਡਿਊਟੀ ਲਗਾਈ ਗਈ ਹੈ।

ਜਿਸ ਵਿਚ ਪਹਿਲਾਂ ਤੋਂ ਹੀ ਰਾਮਲੀਲਾ ਮੈਦਾਨ ਵਿਚ ਸੁਰੱਖਿਆ ਵਿਵਸਥਾ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਰਾਮਲੀਲਾ ਮੈਦਾਨ  ਦੇ ਅੰਦਰ-ਬਾਹਰ ਭਾਰੀ ਪੁਲਿਸ ਸੈਨਿਕਾਂ ਤੋਂ ਇਲਾਵਾ ਅਰਧ ਸੈਨਿਕਾਂ ਦੀਆਂ ਟੁਕੜੀਆਂ ਨੂੰ ਵੀ ਲਗਾਇਆ ਜਾਵੇਗਾ ਅਤੇ ਸੀ.ਸੀ.ਟੀ.ਵੀ ਕੈਮਰੇ ਨਾਲ ਨਜ਼ਰ ਰੱਖੀ ਜਾਵੇਗੀ।