ਪੱਛਮ ਬੰਗਾਲ 'ਚ ਭਾਜਪਾ ਵਰਕਰਾਂ ਦਾ ਪਥਰਾਅ, 12 ਪੁਲਿਸ ਮੁਲਾਜ਼ਮ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੱਛਮ ਬੰਗਾਲ ਦੇ ਜਲਪਾਈਗੁੜੀ ਜ਼ਿਲ੍ਹੇ ਵਿਚ ਸ਼ਕਰਵਾਰ ਨੂੰ ਭਾਜਪ  ਵਰਕਰਾਂ ਦੇ ਪਥਰਾਅ 'ਚ ਇਕ ਏਐਸਪੀ ਸਮੇਤ 12 ਪੁਲਿਸ ਕਰਮੀ ਜਖ਼ਮੀ ਹੋ ਗਏ। ਜ਼ਿਲ੍ਹੇ...

Road fury after cops stop bus

ਜਲਪਾਈਗੁੜੀ (ਭਾਸ਼ਾ): ਪੱਛਮ ਬੰਗਾਲ ਦੇ ਜਲਪਾਈਗੁੜੀ ਜ਼ਿਲ੍ਹੇ ਵਿਚ ਸ਼ੁੱਕਰਵਾਰ ਨੂੰ ਭਾਜਪ  ਵਰਕਰਾਂ ਦੇ ਪਥਰਾਅ 'ਚ ਇਕ ਏਐਸਪੀ ਸਮੇਤ 12 ਪੁਲਿਸ ਕਰਮੀ ਜਖ਼ਮੀ ਹੋ ਗਏ। ਜ਼ਿਲ੍ਹੇ ਦੇ ਏਸਪੀ ਅਮਿਤਾਭ ਮੈਤੀ ਨੇ ਦੱਸਿਆ ਕਿ ਅੱਖ 'ਚ ਪੱਥਰ ਲੱਗਣ ਕਾਰਨ ਏਐਸਪੀ ਗੰਭੀਰ ਰੂਪ 'ਚ ਜਖ਼ਮੀ ਹੋ ਗਏ ਹਨ। ਦੱਸ ਦਈਏ ਕਿ ਘਟਨਾ ਧੂਪਗੁੜੀ ਥਾਣਾ ਖੇਤਰ ਦੇ ਮੁਤਾਬਕ ਧੂਪਝੋਰਾ ਵਿਚ ਉਸ ਸਮੇਂ ਹੋਈ ਜਦੋਂ ਭਾਜਪਾ ਵਰਕਰ ਗੁਆਂਢੀ ਜ਼ਿਲ੍ਹੇ ਕੂਚਬਿਹਾਰ ਵਿਚ ਪਾਰਟੀ ਦੇ ਉੱਚ ਨੇਤਾਵਾਂ ਦੀ ਲੋਕਸਭਾ ਲਈ ਜਾ ਰਹੇ ਸਨ।

ਘਟਨਾ ਥਾਂ ਦਾ ਦੌਰਾ ਕਰਨ ਵਾਲੇ ਮੈਤੀ ਨੇ ਦੱਸਿਆ ਕਿ ਭਾਜਪਾ ਕਰਮਚਾਰੀਆਂ ਨੂੰ ਲੈ ਕੇ ਜਾ ਰਹੀ ਬਸ ਨੂੰ ਪੁਲਿਸ ਨੇ ਜੰਗਲ ਖੇਤਰ ਵਿਚ ਸਥਿਤ ਧੂਪਝੋਰਾ ਪਿੰਡ ਵਿਚ ਰੋਕਿਆ ਗਿਆ। ਇਸ 'ਤੇ ਕਰਮਚਾਰੀਆਂ ਨੇ ਬਸ ਤੋਂ ਉਤਰ ਕੇ ਪੁਲਿਸ ਕਰਮੀਆਂ 'ਤੇ ਪਥਰਾਅ ਸ਼ੁਰੂ ਕਰ ਦਿਤਾ। ਇਸ ਵਿਚ ਏਐਸਪੀ ਥੇਂਡੁਪ ਸ਼ੇਰਪਾ ਸਮੇਤ 12 ਪੁਲਿਸ ਕਰਮੀ ਜਖ਼ਮੀ ਹੋ ਗਏ। ਦੱਸ ਦਈਏ ਕਿ ਜ਼ਖਮੀ ਹੋਏ ਸ਼ੇਰਪਾ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।

ਖੇਤਰ ਵਿਚ ਵੱਡੀ ਗਿਣਤੀ 'ਚ ਆਰਪੀਐਫ ਅਤੇ ਪਿਲਸ ਬਲ ਨੂੰ ਤੈਨਾਤ ਕੀਤਾ ਗਿਆ ਹੈ। ਘਟਨਾ ਵਿਚ ਕਈ ਕਾਰਾਂ ਅਤੇ ਬਸਾਂ ਦਾ ਨੁਕਸਾਨ ਹੋਇਆ ਹੈ।
ਇਸ ਵਿਚ, ਕੂਚਬਿਹਾਰ ਵਿਚ ਭਾਜਪਾ ਪ੍ਰਦੇਸ਼ ਪ੍ਰਧਾਨ ਦਲੀਪ ਘੋਸ਼ ਨੇ ਇਲਜ਼ਾਮ ਲਗਾਇਆ ਕਿ ਸੱਤਾਧਾਰੀ ਤ੍ਰਿਣਮੂਲ ਅਤੇ ਪ੍ਰਸ਼ਾਸਨ ਭਾਜਪਾ ਕਰਮਚਾਰੀਆਂ ਨੂੰ ਕੂਚਬਿਹਾਰ ਆਉਣ ਤੋਂ ਰੋਕ ਰਿਹਾ ਹੈ। ਜ਼ਿਕਰਯੋਗ ਹੈ ਕਿ ਸ਼ੁਕਰਵਾਰ ਨੂੰ ਕੂਚਬਿਹਾਰ ਤੋਂ ਭਾਜਪਾ ਦੀ ਰਥਯਾਤਰਾ ਦੀ ਸ਼ੁਰੂਆਤ ਹੋਣੀ ਸੀ ਪਰ ਮਾਮਲਾ ਅਦਾਲਤ ਵਿਚ ਪਹੁੰਚ ਗਿਆ।