ਸ਼ੀਨਾ ਬੋਰਾ ਕਤਲਕਾਂਡ 'ਚ ਸੀਬੀਆਈ ਨੂੰ ਪੀਟਰ ਵਿਰੁਧ ਮਿਲੇ ਅਹਿਮ ਸੂਬਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿਚ ਦਾਖਲ ਕੀਤੇ ਗਏ 22 ਪੰਨਿਆ ਦੇ ਜਵਾਬ ਵਿਚ ਏਜੰਸੀ ਨੇ ਸ਼ਬਨਮ ਅਤੇ ਪੀਟਰ ਦੇ ਬੇਟੇ ਰਾਹੁਲ ਵਿਚਕਾਰ ਕੀਤੀ ਗਈ ਈ-ਮੇਲ ਨੂੰ ਸੂਚੀਬੱਧ ਕੀਤਾ ਸੀ।

Peter Mukerjea

ਮੁੰਬਈ , (ਪੀਟੀਆਈ ) : ਸੀਬੀਆਈ ਨੇ ਸਾਬਕਾ ਮੀਡੀਆ ਉਦਯੋਗਪਤੀ ਪੀਟਰ ਮੁਖਰਜੀ ਦੀ ਪਟੀਸ਼ਨ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਉਹ ਸ਼ੀਨਾ ਬੋਰਾ ਕਤਲਕਾਂਡ ਦੇ ਸਾਜਸ਼ਕਰਤਾਵਾਂ ਵਿਚੋਂ ਇਕ ਹੈ। ਪੀਟਰ ਨੇ ਨਵੰਬਰ ਮਹੀਨੇ ਵਿਚ ਪਟੀਸ਼ਨ ਦਾਖਲ ਕੀਤੀ ਸੀ। ਉਸ ਦਾ ਇਹ ਤਰਕ ਸੀ ਕਿ 22 ਗਵਾਹਾਂ ਦੀ ਜਾਂਚ ਕਰਨ ਤੋਂ ਬਾਅਦ ਵੀ ਕੋਈ ਅਜਿਹਾ ਸਬੂਤ ਨਹੀ ਮਿਲਿਆ ਹੈ ਜਿਸ ਨਾਲ ਸਾਬਤ ਹੋ ਸਕੇ ਕਿ ਉਸ ਨੇ ਇੰਦਰਾਣੀ ਨਾਲ ਮਿਲ ਕੇ ਕਤਲ ਦੀ ਸਾਜਸ਼ ਰਚੀ ਸੀ। ਪੀਟਰ ਅਤੇ ਇੰਦਰਾਣੀ ਨੇ ਸੰਤਬਰ ਵਿਚ ਤਲਾਕ ਲਈ ਅਰਜ਼ੀ ਦਾਖਲ ਕੀਤੀ ਹੈ।

ਇੰਦਰਾਣੀ ਦੇ ਸਾਬਕਾ ਪਤੀ ਸੰਜੀਵ ਖੰਨਾ ਨੇ ਉਸ ਦੀ ਬੇਟੀ ਸ਼ੀਨਾ ਦਾ 2012 ਵਿਚ ਕਤਲ ਕਰ ਦਿਤਾ ਸੀ। ਏਜੰਸੀ ਦਾ ਕਹਿਣਾ ਹੈ ਕਿ ਪੀਟਰ ਦੀ ਭੂਮਿਕਾ ਨੂੰ ਸਾਬਤ ਕਰਨ ਲਈ ਉਸ ਕੋਲ ਲੋੜੀਂਦੇ ਸਬੂਤ ਹਨ। ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿਚ ਦਾਖਲ ਕੀਤੇ ਗਏ 22 ਪੰਨਿਆ ਦੇ ਜਵਾਬ ਵਿਚ ਏਜੰਸੀ ਨੇ ਸ਼ਬਨਮ ਅਤੇ ਪੀਟਰ ਦੇ ਬੇਟੇ ਰਾਹੁਲ ਵਿਚਕਾਰ ਕੀਤੀ ਗਈ ਈ-ਮੇਲ ਨੂੰ ਸੂਚੀਬੱਧ ਕੀਤਾ ਸੀ। ਜਿਸ ਤੋਂ ਇਹ ਪਤਾ ਲਗਦਾ ਹੈ ਕਿ ਉਹ ਸ਼ੀਨਾ ਅਤੇ ਰਾਹੁਲ ਦੇ ਰਿਸ਼ਤੇ ਦੇ ਵਿਰੁਧ ਸੀ। ਅਪਣੇ ਜਵਾਬ ਵਿਚ ਸੀਬੀਆਈ ਨੇ ਦਾਅਵਾ ਕੀਤਾ ਹੈ ਕਿ ਪੀਟਰ ਅਤੇ ਇੰਦਰਾਣੀ ਰਿਸ਼ਤੇ ਦੇ ਵਿਰੁਧ ਸੀ।

ਇਸੇ ਕਾਰਨ ਪੀਟਰ ਨੇ ਇੰਦਰਾਣੀ ਦੇ ਨਾਲ ਮਿਲ ਕੇ ਅਜਿਹੀ ਚਾਲ ਚਲੀ ਜਿਸ ਨਾਲ ਉਹ ਰਾਹੁਲ ਨੂੰ ਸ਼ੀਨਾ ਤੋਂ ਹਮੇਸ਼ਾਂ ਲਈ ਦੂਰ ਕਰ ਸਕੇ। ਬਚਾਅ ਪੱਖ ਦੇ ਗਵਾਹ ਸ਼ਾਮਵਰ ਰਾਏ, ਕਾਜਲ ਸ਼ਰਮਾ ਪ੍ਰਦੀਪ ਵਾਘਮਾਰੇ, ਮਿਖਾਈਲ ਬੋਰਾ, ਦੇਵੇਨ ਭਾਰਤੀ ਨੇ ਅਪਣੇ ਬਿਆਨ ਵਿਚ ਪੀਟਰ ਦੀ ਭਾਗੀਦਾਰੀ ਨੂੰ ਲੈ ਕੇ ਸਪੱਸ਼ਟ ਤੌਰ 'ਤੇ ਕਿਹਾ ਹੈ। ਪੀਟਰ ਨੇ ਇੰਦਰਾਣੀ ਦੇ ਨਾਲ ਮਿਲ ਕੇ ਅਪਰਾਧਿਕ ਸਾਜਸ਼ ਰਚੀ

ਅਤੇ ਰਾਹੁਲ ਨੂੰ ਗੁੰਮਰਾਹ ਕੀਤਾ ਤਾਂ ਕਿ ਉਹ ਸ਼ੀਨਾ ਦੇ ਗਾਇਬ ਹੋਣ ਦੇ ਮਾਮਲੇ ਨੂੰ ਅੱਗੇ ਨਾ ਵਧਾਵੇ। ਏਜੰਸੀ ਮੁਤਾਬਕ ਮਿਖਾਈਲ ਨੇ ਅਪਣੇ ਬਿਆਨ ਵਿਚ ਕਿਹਾ ਹੈ ਕਿ ਇੰਦਰਾਣੀ ਅਤੇ ਪੀਟਰ ਰਾਹੁਲ ਅਤੇ ਸ਼ੀਨਾ ਤੋਂ ਖੁਸ਼ ਨਹੀਂ ਸੀ। ਇਸ ਦੇ ਇਲਾਵਾ ਏਜੰਸੀ ਨੇ ਇੰਦਰਾਣੀ,ਖੰਨਾ ਅਤੇ ਪੀਟਰ ਦੇ ਕਾਲ ਰਿਕਾਰਡਸ ਦਾ ਹਵਾਲਾ ਦਿਤਾ ਜਿਸ ਤੋਂ ਪਤਾ ਚਲਦਾ ਹੈ ਕਿ ਉਹਨਾਂ ਦਾ ਆਪਸ ਵਿਚ ਰਾਬਤਾ ਸੀ।