ਦੋ ਮੈਂਬਰੀ ਕਮੇਟੀ ਕਰੇਗੀ 84 ਸਿੱਖ ਕਤਲੇਆਮ ਦੇ 186 ਬੰਦ ਕੀਤੇ ਮਾਮਲਿਆਂ ਦੀ ਜਾਂਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਾਲ 1984 ਵਿਚ ਹੋਏ ਸਿੱਖ ਕਤਲੇਆਮ ਨਾਲ ਜੁੜੇ ਦਿੱਲੀ ਵਿਚ ਬੰਦ ਕੀਤੇ ਗਏ 186 ਮਾਮਲਿਆਂ ਦੀ ਜਾਂਚ ਹੁਣ 2 ਮੈਂਬਰੀ SIT ਹੀ...

Supreme Court

ਨਵੀਂ ਦਿੱਲੀ (ਭਾਸ਼ਾ) : ਸਾਲ 1984 ਵਿਚ ਹੋਏ ਸਿੱਖ ਕਤਲੇਆਮ ਨਾਲ ਜੁੜੇ ਦਿੱਲੀ ਵਿਚ ਬੰਦ ਕੀਤੇ ਗਏ 186 ਮਾਮਲਿਆਂ ਦੀ ਜਾਂਚ ਹੁਣ 2 ਮੈਂਬਰੀ SIT ਹੀ ਕਰੇਗੀ। ਦਰਅਸਲ, ਇਸ ਸਾਲ ਜਨਵਰੀ ਵਿਚ ਸੁਪਰੀਮ ਕੋਰਟ ਨੇ ਰਿਟਾਇਰਡ ਹਾਈਕੋਰਟ ਦੇ ਜੱਜ ਜਸਟਿਸ ਐਸਐਨ ਢੀਂਗਰਾ, ਅਭਿਸ਼ੇਕ ਦੁਲਾਰ (IPS)  ਅਤੇ ਰਿਟਾਇਰਡ IPS ਰਾਜਦੀਪ ਵਾਲੀ ਤਿੰਨ ਮੈਂਬਰੀ SIT ਬਣਾਈ ਸੀ।

 ਇਹਨਾਂ ਵਿਚੋਂ ਰਾਜਦੀਪ ਸਿੰਘ ਨੇ ਜਾਂਚ ਟੀਮ ਵਿਚ ਸ਼ਾਮਿਲ ਹੋਣ ਵਿਚ ਅਸਮਰਥਤਾ ਪ੍ਰਗਟ ਕੀਤੀ ਸੀ। ਪੀੜਿਤਾਂ ਦੇ ਵਕੀਲਾਂ ਦਾ ਕਹਿਣਾ ਸੀ ਕਿ ਹੁਣ ਉਨ੍ਹਾਂ ਦੀ ਜਗ੍ਹਾ ਕਿਸੇ ਨਵੇਂ ਮੈਂਬਰ ਨੂੰ ਸ਼ਾਮਿਲ ਕਰਨ ਦੀ ਬਜਾਏ ਦੋ ਮੈਂਬਰੀ ਕਮੇਟੀ ਨੂੰ ਹੀ ਜਾਂਚ ਜਾਰੀ ਰੱਖਣ ਦੀ ਇਜਾਜ਼ਤ ਦਿਤੀ ਜਾਵੇ। ਇਸ ਦੇ ਚਲਦੇ ਮੰਗਲਵਾਰ ਨੂੰ ਸੁਪਰੀਮ ਕੋਰਟ ਨੇ ਇਸ ਸੁਝਾਅ ਨੂੰ ਮੰਨਦੇ ਹੋਏ ਦੋ ਮੈਂਬਰੀ ਕਮੇਟੀ ਨੂੰ ਜਾਂਚ ਜਾਰੀ ਰੱਖਣ ਦੀ ਇਜਾਜ਼ਤ ਦਿਤੀ। 

ਦਰਅਸਲ, ਕੇਂਦਰ ਨੇ ਸੋਮਵਾਰ ਨੂੰ ਉੱਚ ਅਦਾਲਤ ਨੂੰ ਕਿਹਾ ਸੀ ਕਿ 1984 ਦੇ ਸਿੱਖ ਕਤਲੇਆਮ ਦੇ 186 ਮਾਮਲਿਆਂ ਦੀ ਨਿਗਰਾਨੀ ਕਰ ਰਹੀ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਕਮੇਟੀ ਦੇ ਇਕ ਮੈਂਬਰ ਦੁਆਰਾ ਅਸਮਰਥਤਾ ਵਿਅਕਤ ਕੀਤੇ ਜਾਣ ਦੇ ਕਾਰਨ ਉਨ੍ਹਾਂ ਦੀ ਜਗ੍ਹਾਂ ਹੋਰ ਮੈਂਬਰ ਲਿਆਉਣ ਦੀ ਲੋੜ ਨਹੀਂ ਹੈ। ਵਿਸ਼ੇਸ਼ ਜਾਂਚ ਕਮੇਟੀ ਦੇ ਮੈਂਬਰ ਭਾਰਤੀ ਪੁਲਿਸ ਸੇਵਾ ਦੇ ਸਾਬਕਾ ਅਧਿਕਾਰੀ ਰਾਜਦੀਪ ਸਿੰਘ ਨੇ ਵਿਅਕਤੀਗਤ ਕਾਰਣਾ ਦਾ ਹਵਾਲਾ ਦਿੰਦੇ ਹੋਏ ਇਸ ਦਾ ਹਿੱਸਾ ਬਣਿਆ ਰਹਿਣ ਤੋਂ ਮਨ੍ਹਾ ਕਰ ਦਿਤਾ ਸੀ।

ਜਸਟਿਸ ਮਦਨ ਬੀ ਲੋਕੂਰ ਅਤੇ ਜਸਟਿਸ ਦੀਪਕ ਗੁਪਤਾ ਦੀ ਬੈਂਚ ਤੋਂ ਇਲਾਵਾ ਸਾਲਿਸੀਟਰ ਜਨਰਲ ਪਿੰਕੀ ਆਨੰਦ ਨੇ ਕਿਹਾ ਕਿ ਜੇਕਰ ਜਾਂਚ ਕਮੇਟੀ ਦੇ ਦੋ ਹੋਰ ਮੈਂਬਰ ਦਿੱਲੀ ਉੱਚ ਅਦਾਲਤ ਦੇ ਸਾਬਕਾ ਜੱਜ ਐਸਐਨ ਢੀਂਗਰਾ ਅਤੇ ਸੇਵਾਰਤ ਆਈਪੀਐਸ ਅਧਿਕਾਰੀ ਅਭਿਸ਼ੇਕ ਦੁਲਾਰ ਅਪਣਾ ਕੰਮ ਜਾਰੀ ਰੱਖਦੇ ਹਨ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ।

ਬੈਂਚ ਨੇ ਕਿਹਾ ਸੀ ਕਿ ਹਾਲਾਂਕਿ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਕਮੇਟੀ ਇਕੱਠੀ ਕਰਨ ਦਾ 11 ਜਨਵਰੀ ਦਾ ਹੁਕਮ ਤਿੰਨ ਜੱਜਾਂ ਦੀ ਬੈਂਚ ਨੇ ਦਿਤਾ ਸੀ, ਇਸ ਲਈ ਉਹ ਦੋ ਜੱਜਾਂ ਦੀ ਬੈਂਚ  ਦੇ ਰੂਪ ਵਿਚ ਇਸ ਵਿਚ ਸੁਧਾਰ ਨਹੀਂ ਕਰ ਸਕਦੇ। ਇਸ ਦੇ ਨਾਲ ਹੀ ਬੈਂਚ ਨੇ ਇਸ ਮਾਮਲੇ ਨੂੰ ਮੰਗਲਵਾਰ ਲਈ ਸੂਚੀਬੱਧ ਕਰ ਦਿਤਾ ਸੀ।