ਰਾਮ ਮੰਦਰ ਦੇ ਟਰੱਸਟ ਵਿਚ RSS ਮੁੱਖੀ ਮੋਹਨ ਭਾਗਵਤ ਨਾ ਹੋਵੇ-VHP

ਏਜੰਸੀ

ਖ਼ਬਰਾਂ, ਰਾਸ਼ਟਰੀ

ਮਹੰਤ ਪਰਮਹੰਸ ਮਹਾਰਾਜ ਨੇ ਆਰ.ਐਸ.ਐਸ ਦੇ ਮੁੱਖੀ ਮੋਹਨ ਭਾਗਵਤ ਨੂੰ ਮੁੱਖੀ ਬਣਾਉਣ ਦੀ ਕੀਤੀ ਸੀ ਮੰਗ

File Photo

ਮੁੰਬਈ : ਅਯੁਧਿਆ ਵਿਚ ਰਾਮ ਮੰਦਰ ਬਣਾਉਣ ਦੇ ਲਈ ਬਣਾਏ ਜਾ ਰਹੇ ਟਰੱਸਟ ਦਾ ਮੁੱਖੀ ਸੰਘ ਮੁੱਖੀ ਮੋਹਨ ਭਾਗਵਤ ਨੂੰ ਬਣਾਉਣ ਦੀ ਉੱਠ ਰਹੀ ਮੰਗਾਂ ਉੱਤੇ ਵਿਸ਼ਵ ਹਿੰਦੂ ਪਰਿਸ਼ਦ ਨੇ ਵੱਡਾ ਬਿਆਨ ਦਿੱਤਾ ਹੈ। ਸੰਘ ਦੇ ਪ੍ਰਚਾਰਕ ਰਹੇ ਅਤੇ ਮੌਜੂਦਾ ਸਮੇਂ ਵਿਚ VHP ਦੇ ਰਾਸ਼ਟਰੀ ਉਪ ਪ੍ਰਧਾਨ ਚੰਪਤ ਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਦੇ ਦੌਰਾਨ ਅਜਿਹੀ ਮੰਗ ਨੂੰ ਖਾਰਜ਼ ਕਰਦੇ ਹੋਏ ਕਿਹਾ ਕਿ ਟਰੱਸਟ ਵਿਚ ਆਰ.ਆਰ.ਐੱਸ ਮੁੱਖੀ ਮੋਹਨ ਭਾਗਵਤ ਨੂੰ ਨਹੀਂ ਹੋਣਾ ਚਾਹੀਦਾ ਹੈ। ਹਾਲਾਕਿ ਉਨ੍ਹਾਂ ਨੇ ਪੱਤਰਕਾਰਾਂ ਨੂੰ ਇਸ ਨੂੰ ਲੈ ਕੇ ਕੋਈ ਕਾਰਨ ਨਹੀਂ ਦੱਸਿਆ ਹੈ।

ਬਾਅਦ ਵਿਚ ਵੀਐਚਪੀ ਦੇ ਰਾਸ਼ਟਰੀ ਅਧਿਕਾਰੀ ਨੇ ਕਿਹਾ ''ਸੰਘ ਦੇ ਉੱਚ ਅਧਿਕਾਰੀ ਕਿਸੇ ਟਰੱਸਟ ਦਾ ਖੁਦ ਹਿੱਸਾ ਬਣਨ ਵਿਚ ਵਿਸ਼ਵਾਸ਼ ਨਹੀਂ ਰੱਖਦੇ। ਸੰਘ ਵਿਚ ਅਜਿਹੀ ਪਰੰਪਰਾ ਵੀ ਨਹੀਂ ਰਹੀ ਹੈ। ਸੰਘ ਮੁੱਖੀ ਦੇ ਸਾਹਮਣੇ ਜੇਕਰ ਕੋਈ ਪ੍ਰਸਤਾਵ ਰੱਖੇਗਾ ਵੀ ਤਾਂ ਉਹ ਮਨ੍ਹਾਂ ਕਰ ਦੇਣਗੇ''।

ਦੱਸ ਦਈਏ ਕਿ ਬੀਤੇ ਦਿਨਾਂ ਪਹਿਲਾਂ ਮਹੰਤ ਪਰਮਹੰਸ ਮਹਾਰਾਜ ਨੇ ਆਰ.ਐਸ.ਐਸ ਦੇ ਮੁੱਖੀ ਮੋਹਨ ਭਾਗਵਤ ਨੂੰ ਅਯੁਧਿਆਂ ਵਿਚ ਰਾਮ ਮੰਦਿਰ ਬਣਾਉਣ ਦੇ ਲਈ ਬਣਨ ਵਾਲੇ ਟਰੱਸਟ ਦਾ ਮੁੱਖੀ ਬਣਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਇਸ ਦੇ ਲਈ ਉਹ ਭੁੱਖ ਹੜਤਾਲ 'ਤੇ ਬੈਠ ਸਕਦੇ ਹਨ।

ਅਜਿਹੇ ਵਿਚ ਵੀਐਚਪੀ ਦੇ ਰਾਸ਼ਟਰੀ ਉੱਪ ਪ੍ਰਧਾਨ ਜਦੋਂ ਨਾਗਪੁਰ ਦੌਰੇ 'ਤੇ ਪਹੁੰਚੇ ਤਾਂ ਪੱਤਰਕਾਰਾਂ ਨੇ ਇਸ ਨਾਲ ਜੁੜਿਆ ਸਵਾਲ ਕਰ ਦਿੱਤਾ। ਜਿਸ ਦੇ ਉੱਤਰ ਵਿਚ ਉਨ੍ਹਾਂ ਨੇ ਕਿਹਾ ਕਿ ਸੰਘ ਪ੍ਰਮੁੱਖ ਮੋਹਨ ਭਾਗਵਤ ਨੂੰ ਰਾਮ ਮੰਦਰ ਟਰੱਸਟ ਦਾ ਮੁੱਖੀ ਨਹੀਂ ਬਣਾਉਣਾ ਚਾਹੀਦਾ। ਵਿਹੀਪ ਦੇ ਇਕ ਅਧਿਕਾਰੀ ਨੇ ਕਿਹਾ ''ਸੰਘ ਪ੍ਰਚਾਰਕ ਜਾਂ ਵੱਡੇ ਅਧਿਕਾਰੀ ਸਮਾਜ ਦੇ ਕੰਮ ਨੂੰ ਸਮਾਜ ਦੇ ਲੋਕਾਂ ਦੇ ਜ਼ਰੀਏ ਹੀ ਅੱਗੇ ਵਧਾਉਣ ਵਿਚ ਵਿਸ਼ਵਾਸ਼ ਰੱਖਦੇ ਹਨ। ਖੁਦ ਟਰੱਸਟ ਵਿਚ ਅਹੁਦਾ ਲੈਣਾ ਉਨ੍ਹਾਂ ਨੂੰ ਊਚਿਤ ਨਹੀਂ ਲੱਗਦਾ’’।